ਸਪੋਰਟਸ ਡੈਸਕ— ਇਤਿਹਾਸਕ ਮੈਲਬਰਨ ਕ੍ਰਿਕਟ ਗਰਾਊਂਡ ਐਤਵਾਰ ਨੂੰ ਆਪਣੇ ਇਤਿਹਾਸ ’ਚ ਇਕ ਮਹਿਲਾ ਕ੍ਰਿਕਟ ਮੈਚ ਦੇ ਦੌਰਾਨ ਦਰਸ਼ਕਾਂ ਦੀ ਸਭ ਤੋਂ ਵੱਡੀ ਗਿਣਤੀ ਦਾ ਗਵਾਹ ਬਣੇਗਾ। ਸ਼ੁੱਕਰਵਾਰ ਨੂੰ ਟੀ-20 ਵਰਲਡ ਕੱਪ ਦੇ ਆਧਿਕਾਰਕ ਟਵਿਟਰ ਅਕਾਊਂਟ ਰਾਹੀਂ ਟਵੀਟ ਕਰਕੇ ਦੱਸਿਆ ਗਿਆ ਕਿ ਮੈਚ ਤੋਂ ਪਹਿਲਾਂ ਹੀ 75 ਹਜ਼ਾਰ ਤੋਂ ਜ਼ਿਆਦਾ ਟਿਕਟ ਵਿੱਕ ਚੁੱਕੀਆਂ ਹਨ।
ਆਈ. ਸੀ. ਸੀ. ਮਹਿਲਾ #T20WorldCup ’ਚ ਅਜੇ ਵੀ 48 ਘੰਟੇ ਬਾਕੀ ਹਨ ਅਤੇ 75,000 ਤੋਂ ਜ਼ਿਆਦਾ ਟਿਕਟ ਵਿੱਕ ਚੁੱਕੀਆਂ ਹਨ! ਟੀ-20 ਵਿਸ਼ਵ ਕੱਪ ਨੇ ਆਪਣੇ ਆਧਿਕਾਰਕ ਟਵੀਟ ’ਚ ਲਿਖਿਆ।
ਕ੍ਰਿਕਟ ਆਸਟਰੇਲੀਆ ’ਚ ਮਹਿਲਾ ਸੰਚਾਲਕ ਪ੍ਰਮੁੱਖ ਸਾਰਾ ਸਟਾਇਲਸ ਨੇ ਦੱਸਿਆ ਕੀ ਸ਼ੁੱਕਰਵਾਰ ਨੂੰ ਵੀ ਫੈਨਜ਼ ਨੇ 15 ਹਜ਼ਾਰ ਤੋਂ ਜ਼ਿਆਦਾ ਟਿਕਟਾਂ ਖ਼ਰੀਦੀਆਂ ਹਨ। ਮੈਲਬਰਨ ’ਚ ਪਹਿਲਾਂ ਤੋਂ ਹੀ ਭਾਰਤੀਆਂ ਦੀ ਗਿਣਤੀ ਕਾਫ਼ੀ ਹਨ ਅਤੇ ਮੈਚ ਦੀਆਂ ਕਾਫ਼ੀ ਸਾਰੀਆਂ ਟਿਕਟਾਂ ਭਾਰਤ ਆਰਮੀ ਨੇ ਖ਼ਰੀਦੀਆਂ ਹਨ, ਜੋ ਇਕ ਫੈਨ ਗਰੁੱਪ ਹੈ ਅਤੇ ਭਾਰਤੀ ਟੀਮ ਦਾ ਸਮਰਥਨ ਕਰਨ ਹਰ ਜਗ੍ਹਾ ਜਾਂਦੇ ਰਹਿੰਦੇ ਹਨ।
ਆਸਟਰੇਲੀਆ ਦੀ ਟੀਮ ਹੁਣ ਤਕ 6 ਵਾਰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਦੇ ਫਾਈਨਲ ’ਚ ਪਹੁੰਚ ਚੁੱਕੀ ਹੈ, ਜਿੱਥੇ ਉਨ੍ਹਾਂ ਨੇ 4 ਵਾਰ ਇਸ ਟੂਰਨਾਮੈਂਟ ’ਚ ਜਿੱਤ ਦਰਜ ਕੀਤੀਆਂ ਹਨ। ਪਿੱਛਲੀ ਵਾਰ 2018 ’ਚ ਹੋਏ ਇਸ ਟੂਰਨਾਮੈਂਟ ਦੀ ਜੇਤੂ ਵੀ ਆਸਟਰੇਲੀਆ ਟੀਮ ਹੀ ਹੈ। ਦੂਜੇ ਪਾਸੇ ਭਾਰਤੀ ਟੀਮ ਇਸ ਟੂਰਨਾਮੈਂਟ ’ਚ ਪਹਿਲੀ ਵਾਰ ਫਾਈਨਲ ਤਕ ਪਹੁੰਚੀ ਹੈ।
PCB ਨੇ ਕੀਤਾ ਗਾਂਗੁਲੀ ਦੇ ਬਿਆਨ ਦਾ ਸਮਰਥਨ, ਕਿਹਾ- ਨਿਰਪੱਖ ਜਗ੍ਹਾ 'ਤੇ ਹੋਵੇਗਾ ਏਸ਼ੀਆ ਕੱਪ
NEXT STORY