ਮਾਊਂਟ ਮੌਂਗਾਨੁਈ- ਲਾਰਾ ਬੁਲਫਾਰਟ (75) ਅਤੇ ਕਪਤਾਨ ਸੁਨੇ ਲੂਸ (62) ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਸ਼ਬਨਮ ਇਸਮਾਈਲ (41 ਦੌੜਾਂ 'ਤੇ ਤਿੰਨ ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦੱਖਣੀ ਅਫਰੀਕਾ ਨੇ ਪਾਕਿਸਤਾਨ ਨੂੰ ਮਹਿਲਾ ਵਿਸ਼ਵ ਕੱਪ ਦੇ ਰੋਮਾਂਚਕ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ 6 ਦੌੜਾਂ ਨਾਲ ਹਰਾ ਕੇ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ। ਪਾਕਿਸਤਾਨ ਨੂੰ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਉਹ ਅੰਕ ਸੂਚੀ ਵਿਚ 8ਵੇਂ ਅਤੇ ਆਖਰੀ ਸਥਾਨ 'ਤੇ ਹੈ।

ਇਹ ਖ਼ਬਰ ਪੜ੍ਹੋ- ਪਾਕਿ ਦੌਰੇ 'ਤੇ ਗਈ ਆਸਟਰੇਲੀਆਈ ਟੀਮ ਖਾ ਰਹੀ ਦਾਲ-ਰੋਟੀ, ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ

ਦੱਖਣੀ ਅਫਰੀਕਾ ਨੇ 50 ਓਵਰਾਂ ਵਿਚ 9 ਵਿਕਟਾਂ 'ਤੇ 223 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਜਦਕਿ ਪਾਕਿਸਤਾਨ ਦੀ ਟੀਮ ਸਖਤ ਸੰਘਰਸ਼ ਕਰਨ ਦੇ ਬਾਵਜੂਦ 49.5 ਓਵਰਾਂ ਵਿਚ 217 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੂੰ ਆਖਰੀ ਚਾਰ ਓਵਰਾਂ ਵਿਚ 8 ਦੌੜਾਂ ਚਾਹੀਦੀਆਂ ਸਨ ਪਰ ਗੁਲਾਮ ਫਾਤਿਮਾ 5ਵੀਂ ਗੇਂਦ 'ਤੇ ਆਊਟ ਹੋ ਗਈ। ਪਾਕਿਸਤਾਨ ਵਲੋਂ ਓਮਾਈਮਾ ਸੋਹੈਲ ਨੇ ਸਭ ਤੋਂ ਜ਼ਿਆਦਾ 65 ਦੌੜਾਂ ਅਤੇ ਨਿਦਾ ਡਾਰ ਨੇ 55 ਦੌੜਾਂ ਬਣਾਈਆਂ। ਨਿਦਾ ਡਾਰ 8ਵੇਂ ਬੱਲੇਬਾਜ਼ ਦੇ ਰੂਪ ਵਿਚ ਟੀਮ ਦੇ 213 ਦੇ ਸਕੋਰ 'ਤੇ ਆਊਟ ਹੋਈ, ਜਿਸ ਤੋਂ ਬਾਅਦ ਪਾਕਿਸਤਾਨ ਦੀ ਪਾਰੀ 217 ਦੌੜਾਂ 'ਤੇ ਢੇਰ ਹੋ ਗਈ। ਇਸਮਾਈਲ ਨੇ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਡਾਇਨਾ ਬੇਗ ਨੇ ਕੈਚ ਫੜ ਕੇ ਉਸਦੀ 13 ਦੌੜਾਂ ਦੀ ਪਾਰੀ ਦਾ ਅੰਤ ਕਰ ਦਿੱਤਾ. ਇਸਮਾਈਲ ਦੀਆਂ ਤਿੰਨ ਵਿਕਟਾਂ ਤੋਂ ਇਲਾਵਾ ਮਰੀਜਾਨ ਕਾਪ ਅਤੇ ਖਾਕਾ ਨੇ 2-2 ਵਿਕਟਾਂ ਹਾਸਲ ਕੀਤੀਆਂ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਦੀ ਮਹਿਮਾਨ ਨਿਵਾਜ਼ੀ ਤੋਂ ਖੁਸ਼ ਆਸਟਰੇਲੀਆਈ ਖਿਡਾਰੀ ਲਾਬੁਸ਼ੇਨ ਨੇ ਸ਼ੇਅਰ ਕੀਤੀ ਤਸਵੀਰ
NEXT STORY