ਗੇਕਬੇਹਰਾ (ਦੱਖਣੀ ਅਫਰੀਕਾ) - ਮਹਿਲਾ ਟੀ20 ਵਿਸ਼ਵ ਕੱਪ ਦੇ ਗਰੁੱਪ ਬੀ ਦਾ 18ਵਾਂ ਮੈਚ ਅੱਜ ਭਾਰਤ ਤੇ ਆਇਰਲੈਂਡ ਦਰਮਿਆਨ ਦੱਖਣੀ ਅਫਰੀਕਾ ਦੇ ਕੇਗਬੇਰਹਾ ਦੇ ਸੈਂਟ ਜਾਰਜ ਪਾਰਕ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਆਇਰਲੈਂਡ ਖ਼ਿਲਾਫ਼ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 155 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤ ਨੇ ਆਇਰਲੈਂਡ ਨੂੰ ਜਿੱਤ ਲਈ 156 ਦੌੜਾਂ ਦਾ ਟੀਚਾ ਦਿੱਤਾ। ਭਾਰਤ ਵਲੋਂ ਸਮ੍ਰਿਤੀ ਮੰਧਾਨਾ ਨੇ 9 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਆਊਟ ਹੋਈ। ਇਸ ਤੋਂ ਪਹਿਲਾਂ ਸ਼ੈਫਾਲੀ ਵਰਮਾ 24 ਦੌੜਾਂ ਜਦਕਿ ਕਪਤਾਨ ਹਰਮਨਪ੍ਰੀਤ ਕੌਰ 13 ਦੌੜਾਂ ਬਣਾ ਆਊਟ ਹੋਈਆਂ। ਇਸ ਤੋਂ ਇਲਾਵਾ ਰਿਚਾ ਘੋਸ਼ ਆਪਣਾ ਖਾਤਾ ਵੀ ਨਾ ਖੋਲ ਸਕੀ ਤੇ ਸਿਫਰ ਦੇ ਸਕੋਰ 'ਤੇ ਆਊਟ ਹੋ ਗਈ। ਆਇਰਲੈਂਡ ਵਲੋਂ ਲੌਰਾ ਡੇਲਾਨੀ ਨੇ 3 ਵਿਕਟਾਂ ਤੇ ਓਰਲਾ ਪ੍ਰੇਨਡੇਰਗਾਸਟ ਨੇ 2 ਵਿਕਟਾਂ ਲਈਆ।
ਇੰਗਲੈਂਡ ਕੋਲੋਂ ਪਿਛਲੇ ਮੈਚ ’ਚ ਮਿਲੀ ਹਾਰ ਨਾਲ ਭਾਰਤੀ ਟੀਮ ਨਿਰਾਸ਼ ਹੋਵੇਗੀ ਅਤੇ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਕੁਆਲੀਫਾਈ ਕਰਨ ਦੀ ਦੌੜ ’ਚ ਬਣੇ ਰਹਿਣ ਲਈ ਉਸ ਦੀ ਕੋਸ਼ਿਸ਼ ਵਾਪਸੀ ਕਰ ਕੇ ਆਇਰਲੈਂਡ ਖਿਲਾਫ ਵੱਡੀ ਜਿੱਤ ਦਰਜ ਕਰਨ ਦੀ ਹੋਵੇਗੀ। ਸ਼ਨੀਵਾਰ ਨੂੰ ਭਾਰਤੀ ਟੀਮ ਨੂੰ ਇੰਗਲੈਂਡ ਕੋਲੋਂ 11 ਦੌੜਾਂ ਨਾਲ ਹਾਰ ਮਿਲੀ, ਜੋ ਉਸ ਦੀ ਟੂਰਨਾਮੈਂਟ ’ਚ ਪਹਿਲੀ ਹਾਰ ਸੀ।
ਇਹ ਵੀ ਪੜ੍ਹੋ : IND vs AUS: ਬਾਕੀ ਦੋ ਟੈਸਟ ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
ਭਾਰਤ 3 ਮੈਚਾਂ ’ਚ 4 ਅੰਕਾਂ ਨਾਲ ਇੰਗਲੈਂਡ (3 ਮੈਚਾਂ ’ਚ 6 ਅੰਕ) ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਇੰਗਲੈਂਡ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਨੂੰ ਹੁਣ ਸੋਮਵਾਰ ਆਪਣੇ ਆਖਰੀ ਗਰੁੱਪ ਮੈਚ ’ਚ ਆਇਰਲੈਂਡ ਖਿਲਾਫ ਸਿਰਫ ਇਕ ਜਿੱਤ ਦੀ ਨਹੀਂ, ਬਲਕਿ ਵੱਡੀ ਜਿੱਤ ਦੀ ਜ਼ਰੂਰਤ ਹੋਵੇਗੀ ਤਾਕਿ ਗਰੁੱਪ-2 ਤੋਂ ਸੈਮੀਫਾਈਨਲ ਦਾ ਬਚਿਆ ਦੂਜਾ ਸਥਾਨ ਹਾਸਲ ਕਰ ਸਕੇ।
ਦੋਵੇਂ ਦੇਸ਼ਾਂ ਦੀਆਂ ਪਲੇਇੰਗ 11
ਆਇਰਲੈਂਡ : ਐਮੀ ਹੰਟਰ, ਗੈਬੀ ਲੁਈਸ, ਓਰਲਾ ਪ੍ਰੈਂਡਰਗਾਸਟ, ਏਮੀਅਰ ਰਿਚਰਡਸਨ, ਲੁਈਸ ਲਿਟਲ, ਲੌਰਾ ਡੇਲਾਨੀ (ਕਪਤਾਨ), ਅਰਲੀਨ ਕੇਲੀ, ਮੈਰੀ ਵਾਲਡਰੋਨ (ਵਿਕਟਕੀਪਰ, ਲੇਆ ਪਾਲ, ਕਾਰਾ ਮਰੇ, ਜਾਰਜੀਨਾ ਡੈਂਪਸੀ
ਭਾਰਤ : ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਹਰਮਨਪ੍ਰੀਤ ਕੌਰ (ਕਪਤਾਨ), ਰਿਚਾ ਘੋਸ਼ (ਵਿਕਟਕੀਪਰ), ਦੇਵਿਕਾ ਵੈਦਿਆ, ਦੀਪਤੀ ਸ਼ਰਮਾ, ਪੂਜਾ ਵਸਤਰਕਾਰ, ਸ਼ਿਖਾ ਪਾਂਡੇ, ਰਾਜੇਸ਼ਵਰੀ ਗਾਇਕਵਾੜ, ਰੇਣੁਕਾ ਠਾਕੁਰ ਸਿੰਘ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS: ਬਾਕੀ ਦੋ ਟੈਸਟ ਤੇ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
NEXT STORY