ਸਪੋਰਟਸ ਡੈਸਕ : ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਮਹਿਮਾਨ ਟੀਮ ਆਸਟ੍ਰੇਲੀਆ ਨੂੰ ਸਿਰਫ਼ 113 ਦੌੜਾਂ 'ਤੇ ਆਊਟ ਕਰਨ ਤੋਂ ਬਾਅਦ ਟੀਮ ਇੰਡੀਆ ਨੇ 6 ਵਿਕਟਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਅਗਲੇ ਦੋ ਟੈਸਟ ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਬਿਨਾਂ ਚੇਅਰਮੈਨ ਵਾਲੀ ਚੋਣ ਕਮੇਟੀ ਨੇ ਐਤਵਾਰ, 19 ਫਰਵਰੀ ਨੂੰ ਆਸਟਰੇਲੀਆ ਖ਼ਿਲਾਫ਼ ਆਖ਼ਰੀ ਦੋ ਟੈਸਟ ਅਤੇ ਆਗਾਮੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ।
ਅਖਿਲ ਭਾਰਤੀ ਸੀਨੀਅਰ ਚੋਣ ਕਮੇਟੀ ਨੇ ਬਾਰਡਰ-ਗਾਵਸਕਰ ਟਰਾਫੀ ਦੇ ਤੀਜੇ ਅਤੇ ਚੌਥੇ ਟੈਸਟ ਮੈਚਾਂ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਚੱਲ ਰਹੀ ਆਸਟਰੇਲੀਆ ਸੀਰੀਜ਼ ਲਈ ਟੀਮ ਦੀ ਚੋਣ ਕੀਤੀ ਹੈ। ਟੈਸਟ ਟੀਮ ਵਿੱਚ ਸਰਫਰਾਜ਼ ਖਾਨ ਦੇ ਰੂਪ ਵਿੱਚ ਇੱਕ ਵਾਧੂ ਬੱਲੇਬਾਜ਼ ਹੋਣ ਦੀ ਸੰਭਾਵਨਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸੌਰਾਸ਼ਟਰ ਦੇ ਕਪਤਾਨ ਅਤੇ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਨੂੰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਰਣਜੀ ਵਿੱਚ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਤੋਹਫ਼ਾ ਹੈ।
ਦੂਜੇ ਪਾਸੇ ਜੇਕਰ ਵਨਡੇ ਟੀਮ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਪਹਿਲੇ ਮੈਚ ਵਿੱਚ ਉਪਲਬਧ ਨਹੀਂ ਹੋਣਗੇ। ਉਨ੍ਹਾਂ ਦੀ ਜਗ੍ਹਾ ਟੀ-20 ਅੰਤਰਰਾਸ਼ਟਰੀ ਟੀਮ ਦੇ ਨਵੇਂ ਕਪਤਾਨ ਹਾਰਦਿਕ ਪੰਡਯਾ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਜ਼ਖ਼ਮੀ ਜਸਪ੍ਰੀਤ ਬੁਮਰਾਹ ਅਜੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ ਹਨ ਅਤੇ ਟੈਸਟ ਅਤੇ ਵਨਡੇ ਟੀਮ 'ਚ ਵਾਪਸੀ ਨਹੀਂ ਕੀਤੀ ਹੈ। ਬੁਮਰਾਹ ਹੁਣ ਸਿੱਧੇ ਆਈ.ਪੀ.ਐੱਲ 'ਚ ਖੇਡਦੇ ਨਜ਼ਰ ਆਉਣਗੇ।
ਤੀਜੇ ਅਤੇ ਚੌਥੇ ਟੈਸਟ ਮੈਚਾਂ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਕੇ.ਐੱਲ ਰਾਹੁਲ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਕੇ.ਐੱਸ ਭਰਤ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸ਼ਮੀ, ਮੁਹੰਮਦ. ਸਿਰਾਜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਉਮੇਸ਼ ਯਾਦਵ, ਜੈਦੇਵ ਉਨਾਦਕਟ।
ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ, ਈਸ਼ਾਨ ਕਿਸ਼ਨ (ਉਪ ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਰਵਿੰਦਰ ਜਡੇਜਾ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਯੁਜ਼ਵੇਂਦਰ ਚਾਹਲ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਜੈਦੇਵ ਉਨਾਦਕਟ।
ਟੈਸਟ ਮੈਚਾਂ ਦੀ ਸਮਾਂ-ਸਾਰਣੀ
ਤੀਜਾ ਟੈਸਟ: 1-5 ਮਾਰਚ, ਇੰਦੌਰ
ਚੌਥਾ ਟੈਸਟ: 9-13 ਮਾਰਚ, ਅਹਿਮਦਾਬਾਦ
ਤਿੰਨ ਇੱਕ ਰੋਜ਼ਾ ਮੈਚਾਂ ਦੀ ਸਮਾਂ-ਸਾਰਣੀ
ਪਹਿਲਾ ਮੈਚ: 17 ਮਾਰਚ, ਮੁੰਬਈ
ਦੂਜਾ ਮੈਚ: 19 ਮਾਰਚ, ਵਿਜ਼ਾਗ
ਤੀਜਾ ਮੈਚ: 22 ਮਾਰਚ, ਚੇਨਈ
ਡਬਲਯੂਆਰ ਮਾਸਟਰਜ਼ ਸ਼ਤਰੰਜ - ਪ੍ਰਗਿਆਨੰਦਾ ਨੇ ਜਰਮਨੀ ਦੇ ਵਿਨਸੈਂਟ ਨੂੰ ਹਰਾ ਕੇ ਵਾਪਸੀ ਕੀਤੀ
NEXT STORY