ਸਪੋਰਟਸ ਡੈਸਕ- ਸ਼ਾਰਜਾਹ ਦੇ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਮਹਿਲਾ ਵਿਸ਼ਵ ਕੱਪ ਦੇ ਅਹਿਮ ਮੁਕਾਬਲੇ 'ਚ ਆਸਟ੍ਰੇਲੀਆ ਨੇ ਭਾਰਤ ਨੂੰ ਰੋਮਾਂਚਕ ਅੰਦਾਜ਼ 'ਚ 9 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।
ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਗ੍ਰੇਸ ਹੈਰਿਸ (40) ਤੋਂ ਬਾਅਦ ਤਾਹਲਿਆ ਮੈਗ੍ਰਾਥ (32) ਤੇ ਐਲਿਸ ਪੈਰੀ (32) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 8 ਵਿਕਟਾਂ ਗੁਆ ਕੇ 151 ਦੌੜਾਂ ਬਣਾਈਆਂ ਸੀ।
ਇਸ ਦੇ ਜਵਾਬ 'ਚ ਭਾਰਤੀ ਟੀਮ ਕਪਤਾਨ ਹਰਮਨਪ੍ਰੀਤ ਕੌਰ ਦੀ 47 ਗੇਂਦਾਂ 'ਚ 54 ਦੌੜਾਂ ਦੀ ਜੁਝਾਰੂ ਪਾਰੀ ਦੇ ਬਾਵਜੂਦ 20 ਓਵਰਾਂ 'ਚ 9 ਵਿਕਟਾਂ ਗੁਆ ਕੇ 142 ਦੌੜਾਂਂ ਹੀ ਬਣਾ ਸਕੀ ਤੇ ਅੰਤ ਇਹ ਮੁਕਾਬਲਾ 9 ਦੌੜਾਂ ਨਾਲ ਹਾਰ ਗਈ।
ਹਰਮਨਪ੍ਰੀਤ ਤੋਂ ਇਲਾਵਾ ਦੀਪਤੀ ਸ਼ਰਮਾ ਨੇ 25 ਗੇਂਦਾਂ 'ਚ 3 ਚੌਕਿਆਂ ਦੀ ਮਦਦ ਨਾਲ 29 ਦੌੜਾਂ ਦੀ ਉਪਯੋਗੀ ਪਾਰੀ ਖੇਡੀ। ਓਪਨਿੰਗ ਕਰਨ ਆਈ ਸ਼ੈਫਾਲੀ ਵਰਮਾ ਨੇ 13 ਗੇਂਦਾਂ 'ਚ 2 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 20 ਦੌੜਾਂ ਦੀ ਪਾਰੀ ਖੇਡੀ ਤੇ ਉਹ ਐਸ਼ਲੇ ਗਾਰਡਨਰ ਦੀ ਗੇਂਦ 'ਤੇ ਕੈਚ ਆਊਟ ਹੋ ਗਈ।
ਇਨ੍ਹਾਂ ਤੋਂ ਇਲਾਵਾ ਜੈਮਿਮਾ ਰੋਡਰਿਗਜ਼ ਨੇ 12 ਗੇਂਦਾਂ 'ਚ 16 ਦੌੜਾਂ ਦੀ ਪਾਰੀ ਖੇਡੀ, ਪਰ ਉਹ ਤੇਜ਼ ਦੌੜਾਂ ਬਣਾਉਣ ਦੇ ਚੱਕਰ 'ਚ ਮੇਗਨ ਸ਼ੂਟ ਨੂੰ ਆਪਣੀ ਵਿਕਟ ਦੇ ਬੈਠੀ। ਇਨ੍ਹਾਂ ਤੋਂ ਇਲਾਵਾ ਕੋਈ ਵੀ ਭਾਰਤੀ ਬੱਲੇਬਾਜ਼ ਆਸਟ੍ਰੇਲੀਆਈ ਗੇਂਦਬਾਜ਼ੀ ਅੱਗੇ ਟਿਕ ਨਾ ਸਕੇ ਤੇ ਕੋਈ ਵੀ ਬੱਲੇਬਾਜ਼ ਦੋਹਰੇ ਅੰਕੜੇ ਨੂੰ ਪਾਰ ਨਾ ਕਰ ਸਕੇ।
ਭਾਰਤ ਨੂੰ ਆਖ਼ਰੀ ਓਵਰ 'ਚ 14 ਦੌੜਾਂ ਦੀ ਲੋੜ ਸੀ ਤੇ ਕਪਤਾਨ ਹਰਮਨਪ੍ਰੀਤ ਨੇ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸੋਫ਼ੀ ਮੋਲਿਨੇਕਸ ਨੇ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਤੇ ਇਸ ਦਾ ਨਤੀਜਾ ਇਹ ਨਿਕਲਿਆ ਕਿ ਆਖ਼ਰੀ ਓਵਰ 'ਚ ਭਾਰਤ ਨੇ 4 ਵਿਕਟਾਂ ਗੁਆ ਦਿੱਤੀਆਂ ਤੇ ਮਹਿਜ਼ 4 ਦੌੜਾਂ ਹੀ ਬਣਾ ਸਕੀ।
ਇਸ ਤਰ੍ਹਾਂ ਭਾਰਤੀ ਟੀਮ 20 ਓਵਰਾਂ 'ਚ 9 ਵਿਕਟਾਂ ਗੁਆ ਕੇ 142 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ 9 ਦੌੜਾਂ ਨਾਲ ਹਾਰ ਗਈ। ਇਸ ਹਾਰ ਨਾਲ ਆਸਟ੍ਰੇਲੀਆ ਦੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੋ ਗਈ ਹੈ, ਜਦਕਿ ਭਾਰਤ ਲਈ ਅੱਗੇ ਦੀ ਰਾਹ ਬੇਹੱਦ ਮੁਸ਼ਕਲ ਹੋ ਗਈ ਹੈ।
ਭਾਰਤ ਨੂੰ ਹੁਣ ਸੈਮੀਫਾਈਨਲ 'ਚ ਪਹੁੰਚਣ ਲਈ ਪਾਕਿਸਤਾਨ ਤੇ ਨਿਊਜ਼ੀਲੈਂਡ ਵਿਚਾਲੇ ਹੋਣ ਵਾਲੇ ਮੁਕਾਬਲੇ ਦੇ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ। ਜੇਕਰ ਇਸ ਮੁਕਾਬਲੇ 'ਚ ਪਾਕਿਸਤਾਨ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ ਤਾਂ ਭਾਰਤ ਲਈ ਸੈਮੀਫਾਈਨਲ 'ਚ ਪਹੁੰਚਣ ਦਾ ਰਾਹ ਸਾਫ਼ ਹੋ ਜਾਵੇਗਾ, ਜਦਕਿ ਨਿਊਜ਼ੀਲੈਂਡ ਦੀ ਜਿੱਤ ਕੀਵੀਆਂ ਲਈ ਰਾਹ ਖੋਲ੍ਹ ਦੇਵੇਗੀ ਤੇ ਭਾਰਤ ਦਾ ਅਭਿਆਨ ਇੱਥੇ ਹੀ ਖ਼ਤਮ ਹੋ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਗਲੈਂਡ ਖ਼ਿਲਾਫ਼ ਦੂਜੇ ਅਤੇ ਤੀਜੇ ਟੈਸਟ ਲਈ ਪਾਕਿਸਤਾਨੀ ਟੀਮ ਦਾ ਐਲਾਨ, ਬਾਬਰ-ਸ਼ਾਹੀਨ ਸਣੇ ਇਹ ਖਿਡਾਰੀ ਬਾਹਰ
NEXT STORY