ਲਾਸ ਏਂਜਲਸ, (ਭਾਸ਼ਾ) : ਟਾਈਗਰ ਵੁਡਸ ਅਗਲੇ ਹਫਤੇ ਰਿਵੇਰਾ ਵਿਖੇ ਹੋਣ ਵਾਲੇ 'ਜੇਨੇਸਿਸ ਇਨਵੀਟੇਸ਼ਨਲ' 'ਚ ਹਿੱਸਾ ਲੈ ਕੇ ਮੌਜੂਦਾ ਸੀਜ਼ਨ ਦੀ ਸ਼ੁਰੂਆਤ ਕਰਨਗੇ। ਉਹ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ। ਉਹ ਪਿਛਲੇ ਸਾਲ ਮਾਸਟਰਜ਼ ਟੂਰਨਾਮੈਂਟ ਤੋਂ ਬਾਅਦ ਪਹਿਲੀ ਵਾਰ ਮੁਕਾਬਲੇਬਾਜ਼ੀ ਵਿਚ ਉਤਰੇਗਾ। ਵੁਡਸ ਨੇ ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਉਹ 15 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਪੀਜੀਏ ਟੂਰ ਦੇ ਅਗਲੇ ਈਵੈਂਟ ਦੀ "ਮੇਜ਼ਬਾਨੀ ਕਰਨ ਲਈ ਉਤਸ਼ਾਹਿਤ"ਹੈ।
ਇਸ ਈਵੈਂਟ ਵਿੱਚ $20 ਮਿਲੀਅਨ (ਲਗਭਗ 1.66 ਅਰਬ ਰੁਪਏ) ਦੇ ਇਨਾਮੀ ਪੂਲ ਹਨ। ਵੁੱਡਸ ਨੇ ਰਿਵੇਰਾ ਗੋਲਫ ਕੋਰਸ ਵਿੱਚ ਇੱਕ ਪੇਸ਼ੇਵਰ ਦੇ ਤੌਰ 'ਤੇ ਬਿਨਾ ਜਿੱਤ ਦਰਜ ਕੀਤੇ ਸਭ ਤੋਂ ਵੱਧ ਮੈਚ ਖੇਡੇ ਹਨ। ਪਿਛਲੇ ਸੀਜ਼ਨ 'ਚ ਉਹ ਇੱਥੇ 45ਵੇਂ ਸਥਾਨ 'ਤੇ ਸੀ। ਚੋਟੀ ਦਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਵੀ ਜੈਨੇਸਿਸ ਇਨਵੀਟੇਸ਼ਨਲ ਵਿੱਚ ਹਿੱਸਾ ਲੈਣ ਦਾ ਮੌਕਾ ਮਿਲਦਾ ਹੈ, ਪਰ ਵੁਡਸ ਇੱਕ ਸਪਾਂਸਰ ਛੋਟ ਨਾਲ ਖੇਡਣਗੇ।
ਐਮਬਾਪੇ ਨੇ ਦਾਗਿਆ ਗੋਲ, ਬਰੈਸਟ ਨੂੰ ਹਰਾ ਕੇ PSG ਫ੍ਰੈਂਚ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚੀ
NEXT STORY