ਮੋਨਾਕੋ- ਅਮਰੀਕੀ ਦੌੜਾਕ ਬਲੈਕ ਲੀਪਰ ਨੂੰ ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਹੈ ਕਿਉਂਕਿ ਮੰਨਿਆ ਗਿਆ ਹੈ ਕਿ ਉਸਦੇ ਦੋਵੇਂ ਕੱਟੇ ਹੋਏ ਪੈਰਾਂ ਦਾ ਉਸ ਨੂੰ ਜ਼ਰੂਰੀ ਲਾਭ ਮਿਲ ਸਕਦਾ ਹੈ। ਲੀਪਰ ਆਪਣੇ ਕੱਟੇ ਹੋਏ ਪੈਰਾਂ ਦੇ ਕਾਰਨ ਆਮ ਤੌਰ ’ਤੇ ਲੰਬੇ ਕੱਦ ਦਾ ਹੋ ਜਾਂਦਾ ਹੈ ਤੇ ਵਿਸ਼ਵ ਐਥਲੈਟਿਕਸ ਦੇ ਸਮੀਖਿਆ ਪੈਨਲ ਨੇ ਵੀ ਇਹ ਗੱਲ ਸਵੀਕਾਰ ਕੀਤੀ ਹੈ।
ਇਹ ਖ਼ਬਰ ਪੜ੍ਹੋ- ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
ਪੈਨਲ ਨੇ ਕਿਹਾ ਕਿ ਇਸਦੇ ਕਾਰਨ ਉਸ ਨੂੰ ਓਲੰਪਿਕ ਵਿਚ ਹਿੱਸਾ ਲੈਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ ਹੈ। ਪਿਛਲੇ ਸਾਲ ਅਕਤੂਬਰ ਵਿਚ ਖੇਡ ਪੰਚਾਟ ਨੇ ਵਿਸ਼ਵ ਐਥਲੈਟਿਕਸ ਦੇ ਉਸ ਫੈਸਲੇ ਨੂੰ ਸਹੀ ਠਹਿਰਾਇਆ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਲੀਪਰ ਨੂੰ ਆਪਣੇ ਕੱਟੇ ਹੋਏ ਪੈਰਾਂ ਦੇ ਕਾਰਨ ਮਿਲ ਰਹੀ ਵਾਧੂ ਲੰਬਾਈ ਨਾਲ ਹੋਰ ਸਮਰੱਥ ਦੌੜਾਕਾਂ ਦੀ ਤੁਲਨਾ ਵਿਚ ਮੁਕਾਬਲੇਬਾਜ਼ੀ ਦੌਰਾਨ ਲਾਭ ਮਿਲਦਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਭਾਰਤ ਦੀ ਮਦਦ ਲਈ ਅੱਗੇ ਆਏ ਬ੍ਰੈਟ ਲੀ, ਬਿਟਕੁਆਇਨ 'ਚ ਦਿੱਤੀ ਸਹਾਇਤਾ ਰਾਸ਼ੀ
NEXT STORY