ਸਪੋਰਟਸ ਡੈਸਕ- ਭਾਰਤ ਦੀ ਅੰਨੂ ਰਾਣੀ ਦਾ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾਵਾਂ ਦੇ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਤਮਗ਼ਾ ਜਿੱਤਣ ਦਾ ਸੁਫ਼ਨਾ ਉਦੋਂ ਟੁੱਟ ਗਿਆ ਜਦੋਂ ਉਹ ਫਾਈਨਲ 'ਚ 61.12 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੱਤਵੇਂ ਸਥਾਨ ’ਤੇ ਰਹੀ। ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਹਿੱਸਾ ਲੈ ਰਹੀ ਅਨੂੰ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ ਦਿਨ ਦਾ ਸਰਵੋਤਮ ਪ੍ਰਦਰਸ਼ਨ ਕੀਤਾ ਪਰ ਉਸ ਦੇ ਹੋਰ ਪੰਜ ਥਰੋਅ 60 ਮੀਟਰ ਨੂੰ ਪਾਰ ਕਰਨ ਵਿੱਚ ਅਸਫਲ ਰਹੇ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ
ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਅੰਨੂ ਨੇ ਕ੍ਰਮਵਾਰ 56.18 ਮੀਟਰ, 61.12 ਮੀਟਰ, 59.27 ਮੀਟਰ, 58.14 ਮੀਟਰ, 59.98 ਮੀਟਰ ਅਤੇ 58.70 ਮੀਟਰ ਜੈਵਲਿਨ ਸੁੱਟਿਆ। ਇਸ 29 ਸਾਲਾ ਖਿਡਾਰਨ ਦਾ ਸੀਜ਼ਨ ਅਤੇ ਨਿੱਜੀ ਸਰਵੋਤਮ ਪ੍ਰਦਰਸ਼ਨ 63.82 ਮੀਟਰ (ਰਾਸ਼ਟਰੀ ਰਿਕਾਰਡ) ਹੈ, ਜੇ ਅਨੂੰ ਇਸ ਈਵੈਂਟ ਵਿੱਚ ਆਪਣਾ ਨਿੱਜੀ ਰਿਕਾਰਡ ਹਾਸਲ ਕਰ ਲੈਂਦੀ ਤਾਂ ਉਸ ਨੂੰ ਤਮਗਾ ਮਿਲ ਜਾਣਾ ਸੀ ਪਰ ਬਦਕਿਸਮਤੀ ਨਾਲ ਉਹ ਅਜਿਹਾ ਕਰਨ ਤੋਂ ਖੁੰਝ ਗਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਰਵਿੰਦਰ ਜਡੇਜਾ ਗੋਡੇ ਦੀ ਸੱਟ ਕਾਰਨ ਵੈਸਟਇੰਡੀਜ਼ ਖ਼ਿਲਾਫ਼ 2 ਵਨ-ਡੇ ਮੈਚਾਂ ਤੋਂ ਬਾਹਰ
NEXT STORY