ਨਵੀਂ ਦਿੱਲੀ : ਭਾਰਤ ਵਿਚ ਸਨੂਕਰ ਅਤੇ ਬਿਲੀਅਰਡਜ਼ ਨੂੰ ਪਛਾਣ ਦਿਵਾਉਣ ਵਾਲੇ ਵਰਲਡ ਚੈਂਪੀਅਨ ਪੰਕਜ ਅਡਵਾਨੀ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। 35 ਸਾਲਾ ਪੰਕਜ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆਂ ਕੁੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪੰਕਜ ਨੇ ਮਸ਼ਹੂਰ ਮੇਕਅਪ ਆਰਟਿਸਟ ਸਾਨੀਆ ਸ਼ਦਦਪੁਰੀ ਨਾਲ ਵਿਆਹ ਰਚਾਇਆ ਹੈ। ਉਹ 23 ਵਾਰ ਵਰਡਲ ਚੈਂਪੀਅਨ ਰਹਿ ਚੁੱਕੇ ਹਨ। ਉਨ੍ਹਾਂ ਨੂੰ ਹੁਣ ਤੱਕ ਅਰਜੁਨ ਐਵਾਰਡ, ਪਦਮ ਭੂਸ਼ਣ, ਪਦਮ ਸ਼੍ਰੀ ਅਤੇ ਰਾਜੀਵ ਗਾਂਧੀ ਖੇਡ ਰਤਨ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: 10 ਗੈਸ ਸਿਲੰਡਰ ਅਤੇ 2500 ਰੁਪਏ ਦਾ ਡੀਜ਼ਲ ਲੱਗਦਾ ਹੈ ਰੋਜ਼ਾਨਾ
23 ਵਾਰ ਦੇ ਵਿਸ਼ਵ ਚੈਪੀਅਨ ਪੰਕਜ ਭਾਰਤ ਦੇ ਹੀ ਨਹੀਂ, ਸਗੋਂ ਦੁਨੀਆ ਦੇ ਸਭ ਤੋਂ ਸਫ਼ਲ ਬਿਲਿਅਰਡਸ ਅਤੇ ਸਨੂਕਰ ਖਿਡਾਰੀ ਹਨ। ਉਹ ਇਕਲੌਤੇ ਅਜਿਹੇ ਸਖ਼ਸ਼ ਹਨ, ਜਿਨ੍ਹਾਂ ਨੇ ਬਿਲੀਅਰਡਜ਼ ਅਤੇ ਸਨੂਕਰ ਦੇ ਸਾਰੇ ਪ੍ਰਾਰੂਪਾਂ ਵਿਚ ਏਸ਼ੀਅਨ ਅਤੇ ਵਰਡਲ ਚੈਂਪੀਅਨਸ਼ਿਪ ਜਿੱਤੀ ਹੈ। ਉਥੇ ਹੀ ਉਨ੍ਹਾਂ ਦੀ ਪਤਨੀ ਸਾਨੀਆ ਇਕ ਸੈਲੀਬ੍ਰਿਟੀ ਮੇਕਅਪ ਆਰਟਿਸਟ ਅਤੇ ਹੇਅਰਸਟਾਈਲਿਸਟ ਹੈ।

ਇਹ ਵੀ ਪੜ੍ਹੋ :ਨਿੱਜੀ ਜ਼ਿੰਦਗੀ ’ਚ ਦਖ਼ਲਅੰਦਾਜੀ ਤੋਂ ਪਰੇਸ਼ਾਨ ਹੋਈ ਅਨੁਸ਼ਕਾ ਸ਼ਰਮਾ, ਫੋਟੋਗ੍ਰਾਫ਼ਰ ਦੀ ਲਾਈ ਕਲਾਸ


ਇਹ ਵੀ ਪੜ੍ਹੋ :IND v AUS ਟੈਸਟ 'ਚ ਬਣਿਆ ਨਵਾਂ ਇਤਿਹਾਸ, ਪੁਰਸ਼ਾਂ ਦੇ ਮੈਚ 'ਚ ਪਹਿਲੀ ਵਾਰ ਮਹਿਲਾ ਨੇ ਕੀਤੀ ਅੰਪਾਈਰਿੰਗ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IND vs AUS : ਰਾਸ਼ਟਰੀ ਗੀਤ ਦੌਰਾਨ ਰੋਣ ਲੱਗੇ ਮੁਹੰਮਦ ਸਿਰਾਜ, ਵਾਇਰਲ ਹੋਈ ਤਸਵੀਰ
NEXT STORY