ਨਵੀਂ ਦਿੱਲੀ- ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਦੱਖਣੀ ਕੋਰੀਆ ਦੇ ਆਨ ਸੇ ਯੰਗ ਨੇ ਬਹੁਤ ਹੀ ਸਖਤ ਮੁਕਾਬਲੇ ਵਿਚ ਪਹਿਲੀ ਗੇਮ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਥਾਈਲੈਂਡ ਦੇ ਰਤਚਾਨੋਕ ਇੰਤਾਨੋਨ ਨੂੰ ਤਿੰਨ ਗੇਮਾਂ ਵਿਚ ਹਰਾ ਕੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੂਜੇ ਦੌਰ ਵਿੱਚ ਥਾਂ ਬਣਾਈ। ਵਿਸ਼ਵ ਦੀ ਨੰਬਰ ਇਕ ਖਿਡਾਰਨ ਆਨ ਸੇ ਯੰਗ ਨੇ ਪਹਿਲੇ ਦੌਰ ਦੇ ਮੈਚ ਵਿਚ ਇੰਤਾਨੋਨ ਨੂੰ 16-21, 21-13, 21-16 ਨਾਲ ਹਰਾਇਆ। ਆਨ ਸੇ ਯੰਗ ਇਸ ਮੈਚ ਦੌਰਾਨ ਆਪਣੀ ਫਿਟਨੈੱਸ ਨੂੰ ਲੈ ਜੂਝਦੀ ਨਜ਼ਰ ਆਈ ਅਤੇ ਉਸ ਨੇ ਮੈਚ ਤੋਂ ਬਾਅਦ ਮੰਨਿਆ ਕਿ ਉਹ ਅਜੇ ਤੱਕ ਆਪਣੀ ਲੱਤ ਦੀ ਸੱਟ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਆਨ ਸੇ ਯੰਗ ਨੇ ਕਿਹਾ, ''ਇਸ ਸਮੇਂ ਮੇਰੀ ਲੱਤ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਹੈ ਪਰ ਮੈਂ ਜ਼ਿਆਦਾ ਤੋਂ ਜ਼ਿਆਦਾ ਅਭਿਆਸ ਕਰ ਰਹੀ ਹਾਂ ਅਤੇ ਚੰਗਾ ਖੇਡ ਰਹੀ ਹਾਂ। ਮੈਨੂੰ ਯਕੀਨ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਠੀਕ ਹੋ ਜਾਵੇਗੀ। ਮੈਂ 100 ਫੀਸਦੀ ਫਿੱਟ ਨਹੀਂ ਹਾਂ ਪਰ ਮੈਂ 60-70 ਫੀਸਦੀ ਠੀਕ ਹੋ ਗਈ ਹਾਂ।''
ਇੰਤਾਨੋਨ ਵੀ ਸੱਟ ਤੋਂ ਵਾਪਸ ਕਰ ਰਹੀ ਹੈ ਅਤੇ ਕਿਹਾ ਕਿ ਉਹ ਹਾਰ ਦੇ ਬਾਵਜੂਦ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹੈ। ਇੰਤਾਨੋਨ ਨੇ ਕਿਹਾ, "ਮੈਂ ਚੰਗਾ ਖੇਡਿਆ। ਉਹ ਬਹੁਤ ਥੱਕ ਗਈ ਸੀ ਪਰ ਵਾਪਸ ਆ ਕੇ ਜਿੱਤਣ ਵਿਚ ਕਾਮਯਾਬ ਰਹੀ। ਸੱਟ ਤੋਂ ਵਾਪਸੀ ਤੋਂ ਬਾਅਦ ਇਹ ਮੇਰਾ ਦੂਜਾ ਟੂਰਨਾਮੈਂਟ ਹੈ, ਇਸ ਲਈ ਮੈਂ ਆਪਣੇ ਪ੍ਰਦਰਸ਼ਨ ਤੋਂ ਖੁਸ਼ ਹਾਂ।''
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਜਾਪਾਨ ਦੀ ਆਯਾ ਓਹੋਰੀ ਅਤੇ ਨੋਜੋਮੀ ਓਕੁਹਾਰਾ ਨੇ ਆਪਣੇ ਪਹਿਲੇ ਦੌਰ ਦੇ ਮੈਚ ਸਿੱਧੇ ਗੇਮਾਂ ਵਿੱਚ ਜਿੱਤੇ। ਓਹੋਰੀ ਨੇ ਆਪਣੇ ਹਮਵਤਨ ਨਤਸੁਕੀ ਨਿਦਾਇਰਾ ਨੂੰ 21-14, 21-18 ਨਾਲ ਹਰਾਇਆ ਜਦਕਿ ਓਕੁਹਾਰਾ ਨੇ ਮਲੇਸ਼ੀਆ ਦੀ ਥੇਟ ਹਤਾਰ ਥੁਜਾਰ ਨੂੰ 21-11, 21-12 ਨਾਲ ਹਰਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਬੱਡੀ ਜਗਤ ਦੇ ਸਾਬਕਾ ਧਾਕੜ ਖਿਡਾਰੀ ਤੇ ਕੋਚ ਦੇਵੀ ਦਿਆਲ ਸ਼ਰਮਾ ਦਾ ਕੱਲ ਹੋਵੇਗਾ ਅੰਤਿਮ ਸਸਕਾਰ
NEXT STORY