ਯੂਜੀਨ- ਭਾਰਤ ਦੇ ਅਵਿਨਾਸ਼ ਸਾਬਲੇ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਚੌਥੇ ਦਿਨ ਇੱਥੇ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਪੁਰਸ਼ 3000 ਮੀਟਰ ਸਟੀਪਲਚੇਜ਼ ਮੁਕਾਬਲੇ ਦੇ ਫਾਈਨਲ ਵਿਚ 11ਵੇਂ ਸਥਾਨ 'ਤੇ ਰਹੇ। ਇਸ 27 ਸਾਲਾ ਭਾਰਤੀ ਦੌੜਾਕ ਨੇ 8.31.75 ਮਿੰਟ ਦਾ ਸਮਾਂ ਲਿਆ ਜੋ 8.12.48 ਮਿੰਟ ਦੇ ਉਨ੍ਹਾਂ ਦੇ ਸੈਸ਼ਨ ਦੇ ਨਿੱਜੀ ਸਰਬੋਤਮ ਪ੍ਰਦਰਸ਼ਨ ਦੇ ਨਜ਼ਦੀਕ ਵੀ ਨਹੀਂ ਹੈ।
ਇਹ ਵਿਸ਼ਵ ਚੈਂਪੀਅਨਸ਼ਿਪ ਦੇ ਇਤਿਹਾਸ ਦਾ ਸਭ ਤੋਂ ਹੌਲੀ 3000 ਮੀਟਰ ਸਟੀਪਲਚੇਜ਼ ਫਾਈਨਲ ਰਿਹਾ ਜਿਸ ਵਿਚ ਤਿੰਨਾਂ ਮੈਡਲ ਜੇਤੂਆਂ ਨੇ ਆਪਣੇ ਸੈਸ਼ਨ ਤੇ ਨਿੱਜੀ ਸਰਬੋਤਮ ਪ੍ਰਦਰਸ਼ਨ ਤੋਂ ਕਾਫੀ ਵੱਧ ਸਮਾਂ ਲਿਆ। ਦੌੜਾਕਾਂ ਨੇ ਤਮਗ਼ੇ ਨੂੰ ਧਿਆਨ ਵਿਚ ਰੱਖਦੇ ਹੋਏ ਰਣਨੀਤੀ ਦੇ ਨਾਲ ਫਾਈਨਲ ਵਿਚ ਹਿੱਸਾ ਲਿਆ। 7.58.28 ਮਿੰਟ ਦਾ ਸੈਸ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਨ ਵਾਲੇ ਮੋਰੱਕੋ ਦੇ ਓਲੰਪਿਕ ਚੈਂਪੀਅਨ ਸੋਫੀਆਨ ਅਲ ਬੱਕਾਨੀ ਨੇ 8.25.13 ਮਿੰਟ ਦੇ ਸਮੇਂ ਨਾਲ ਸੋਨ ਤਮਗ਼ਾ ਜਿੱਤਿਆ। ਇਥੋਪੀਆ ਦੇ ਲਾਮੇਚ ਗਿਰਮਾ ਨੇ 8.26.01 ਮਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਕੀਨੀਆ ਦੇ ਪਿਛਲੀ ਵਾਰ ਦੇ ਚੈਂਪੀਅਨ ਕੋਨਸੇਸਲਸ ਕਿਪਰੁਤੋ ਨੇ 8.27.92 ਮਿੰਟ ਦੇ ਸਮੇਂ ਨਾਲ ਕਾਂਸੀ ਦਾ ਤਮਗ਼ਾ ਆਪਣੇ ਨਾਂ ਕੀਤਾ।
PM ਮੋਦੀ ਨੇ ਭਾਰਤੀ ਰਾਸ਼ਟਰ ਮੰਡਲ ਦਲ ਨੂੰ ਕਿਹਾ- ਟੀਚਾ ਤਿਰੰਗੇ ਨੂੰ ਲਹਿਰਾਉਣਾ ਹੈ
NEXT STORY