ਸਪੋਰਟਸ ਡੈਸਕ : ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਆਫਰੀਦੀ (28 ਦੌੜਾਂ 'ਤੇ ਤਿੰਨ ਵਿਕਟਾਂ) ਦਾ ਸ਼ਾਨਦਰ ਗੇਂਦਬਾਜ਼ੀ ਤੇ ਬਾਬਰ ਆਜ਼ਮ (ਅਜੇਤੂ 101) ਦੀ ਬਿਹਤਰੀਨ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਨੇ ਸਾਰੇ ਸਮੀਕਰਣ ਉਲਟ ਕਰਦੇ ਹੋਏ ਨਿਊਜ਼ੀਲੈਂਡ ਨੂੰ ਬੁੱਧਵਾਰ ਨੂੰ 6 ਵਿਕਟਾਂ ਨਾਲ ਹਰਾ ਕੇ ਆਈ. ਸੀ. ਸੀ. ਵਕਲਡ ਕੱਪ ਦੇ ਸੈਮੀਫਾਈਨਲ 'ਚ ਪੁੱਜਣ ਦੀ ਆਪਣੀ ਉਮੀਦਾਂ ਨੂੰ ਕਾਈਮ ਰੱਖਿਆ। ਅਜਿਹੇ 'ਚ ਪਾਕਿ ਦੇ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਟਵੀਟ ਕੀਤਾ ਹੈ ਜਿਸ ਤੋਂ ਬਾਅਦ ਲੋਕਾਂ ਨੇ ਸ਼ੋਇਬ ਮਲਿਕ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਦਰਅਸਲ, ਵਰਲਡ ਕੱਪ 'ਚ ਭਾਰਤ ਦੇ ਖਿਲਾਫ ਮੈਚ ਹਾਰਨ ਤੋਂ ਬਾਅਦ ਪਾਕਿ ਖਿਡਾਰੀਆਂ ਦੀ ਸੋਸ਼ਲ ਮੀਡੀਆ 'ਤੇ ਜਮ ਕੇ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਪਾਕਿ ਟੀਮ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਦੋ ਮੈਚਾਂ 'ਚ ਦੱਖਣ ਅਫਰੀਕਾ ਤੇ ਨਿਊਜ਼ੀਲੈਂਡ ਨੂੰ ਹਰਾ ਕੇ ਸੈਮੀਫਾਈਨਲ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਨਿਊਜ਼ੀਲੈਂਡ ਦੇ ਖਿਲਾਫ ਜਿੱਤਣ ਤੋਂ ਬਾਅਦ ਸਾਨਿਆ ਨੇ ਟਵੀਟ ਕੀਤਾ, ਖੇਡ ਕਿੰਨੀ ਹੈਰਾਨੀਜਨਕ ਲੇਵਲੇਰ ਹੋ ਸਕਦਾ ਹੈ। ਸਾਨਿਆ ਦੇ ਇਸ ਟਵੀਟ ਤੋਂ ਬਾਅਦ ਲੋਕਾਂ ਨੇ ਸ਼ੋਇਬ ਮਲਿਕ ਨੂੰ ਟ੍ਰੋਲ ਕਰਦੇ ਹੋਏ ਲਿੱਖਿਆ, ਪਾਕਿਸਤਾਨ ਇਸ ਲਈ ਜਿੱਤਿਆ ਕਿਉਂਕਿ ਟੀਮ 'ਚ ਮਲਿਕ ਨਹੀਂ ਸਨ। ਉੁਥੇ ਹੀ ਇਕ ਨੇ ਲਿੱਖਿਆ, ਮੈਚ 'ਚ ਨਹੀਂ ਖੇਡਣ ਦਾ ਕ੍ਰੈਡਿਟ ਸ਼ੋਇਬ ਨੂੰ ਦਿੱਤਾ ਜਾਂਦਾ ਹੈ।
CWC 2019 : ਕੋਹਲੀ ਦੇ ਸਾਹਮਣੇ 4 ਨੰਬਰ ਦੀ ਚੁਣੌਤੀ, ਕੀ ਪੰਤ ਨੂੰ ਮਿਲੇਗਾ ਅੱਜ ਮੌਕਾ
NEXT STORY