ਸਪੋਰਟਸ ਡੈਸਕ— ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ 2019 ਦਾ ਖਿਤਾਬ ਜਿੱਤਣ ਲਈ ਸਭ ਤੋਂ ਵੱਡੀ ਦਾਅਵੇਦਾਰ ਟੀਮ ਇੰਗਲੈਂਡ ਨੇ ਏਜਬੇਸਟਨ 'ਚ ਖੇਡੇ ਗਏ ਸੈਮੀਫਾਈਨਲ ਮੈਚ 'ਚ ਆਸਟਰੇਲੀਆ ਨੂੰ 8 ਵਿਕੇਟਾਂ ਨਾਲ ਹਰਾ ਕੇ ਫਾਈਨਲ 'ਚ ਪਹੁੰਚ ਗਿਆ ਹੈ। ਮੇਜ਼ਬਾਨ ਇੰਗਲੈਂਡ 27 ਸਾਲ ਬਾਅਦ ਵਰਲਡ ਕੱਪ ਫਾਈਨਲ 'ਚ ਪਹੁੰਚਿਆ ਹੈ। ਆਈ. ਸੀ. ਸੀ ਵਰਲਡ ਕੱਪ-2019 ਦੇ ਫਾਈਨਲ 'ਚ ਹੁਣ ਉਸਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਇਹ ਫਾਈਨਲ ਮੁਕਾਬਲਾ14 ਜੁਲਾਈ ਐਤਵਾਰ ਨੂੰ ਕ੍ਰਿਕਟ ਦੇ ਮੱਕੇ ਕਹੇ ਜਾਣ ਵਾਲੇ ਲਾਰਡਸ ਦੇ ਮੈਦਾਨ 'ਤੇ ਖੇਡਿਆ ਜਾਵੇਗਾ ਤੇ ਇਸ ਦਿਨ ਕ੍ਰਿਕਟ ਦੀ ਦੁਨੀਆ ਨੂੰ ਇਕ ਨਵਾਂ ਵਰਲਡ ਚੈਂਪੀਅਨ ਮਿਲੇਗਾ।
ਇੰਗਲੈਂਡ 'ਤੇ ਨਿਊਜ਼ੀਲੈਂਡ ਦੀਆਂ ਟੀਮਾਂ ਹੁਣ ਤੱਕ ਇਕ ਵਾਰ ਵੀ ਵਰਲਡ ਕੱਪ ਨਹੀਂ ਜਿੱਤ ਸਕੀਆਂ ਹਨ। ਇੰਗਲੈਂਡ ਨੇ ਇਸ ਤੋਂ ਪਹਿਲਾਂ ਤਿੰਨ ਵਾਰ ਫਾਈਨਲ 'ਚ ਕਦਮ ਰੱਖਿਆ ਸੀ ਪਰ ਜਿੱਤ ਨਹੀਂ ਮਿਲੀ ਸੀ। ਉਥੇ ਹੀ ਨਿਊਜ਼ੀਲੈਂਡ 2015 'ਚ ਆਸਟਰੇਲੀਆ ਤੋਂ ਫਾਈਨਲ 'ਚ ਹਾਰ ਗਈ ਸੀ, ਪਰ ਹੁਣ ਦੋਨੋਂ ਟੀਮਾਂ ਦੇ ਕੋਲ ਪਹਿਲੀ ਵਾਰ ਵਰਲਡ ਚੈਂਪੀਅਨ ਬਣਨ ਦਾ ਸੁਨਿਹਰਾ ਮੌਕਾ ਹੈ।
ਉਥੇ ਹੀ ਵਰਲਡ ਕ੍ਰਿਕਟ 'ਚ 23 ਸਾਲ ਬਾਅਦ ਅਜਿਹਾ ਹੋਵੇਗਾ ਜਦ ਵਰਲਡ ਕੱਪ ਫਾਈਨਲ 'ਚ ਕੋਈ ਅਜਿਹੀ ਟੀਮ ਨਹੀਂ ਜਿੱਤੇਗੀ ਜੋ ਪਹਿਲਾਂ ਜਿੱਤ ਚੁੱਕੀ ਹੋਵੇ। 1996 'ਚ ਸ਼੍ਰੀਲੰਕਾ ਨੇ ਪਹਿਲੀ ਵਾਰ ਵਰਲਡ ਕੱਪ ਜਿੱਤਿਆ ਸੀ। ਉਦੋਂ ਤੋਂ ਲੈ ਕੇ 2015 ਤੱਕ ਕੋਈ ਨਵਾਂ ਵਰਲਡ ਚੈਂਪੀਅਨ ਨਹੀਂ ਬਣਿਆ ਤੇ ਉਹੀ ਟੀਮਾਂ ਵਰਲਡ ਕੱਪ ਜਿੱਤਦੀਆਂ ਆ ਰਹੀਆਂ ਹਨ ਜੋ ਪਹਿਲਾਂ ਜਿੱਤ ਚੁੱਕੀਆਂ ਸਨ, ਪਰ ਇਸ ਵਾਰ ਉਹ ਇਤਿਹਾਸ ਵੀ ਬਦਲੇਗਾ ਤੇ 23 ਸਾਲ ਬਾਅਦ ਅਜਿਹਾ ਹੋਵੇਗਾ ਕਿ ਵਰਲਡ ਕੱਪ ਦੀ ਟਰਾਫੀ ਉਸ ਟੀਮ ਦੇ ਕੋਲ ਨਹੀਂ ਜਾਵੇਗੀ ਜੋ ਪਹਿਲਾਂ ਤੋਂ ਜਿੱਤ ਚੁੱਕੀ ਹੈ।

1975 'ਚ ਵੈਸਟਇੰਡੀਜ਼ ਨੇ ਵਰਲਡ ਕੱਪ ਜਿੱਤਿਆ ਸੀ। ਵੈਸਟਇੰਡੀਜ਼ ਨੇ 1979 'ਚ ਵੀ ਇੰਗਲੈਂਡ ਨੂੰ ਹਰਾ ਕੇ ਵਰਲਡ ਕੱਪ ਆਪਣੇ ਕੋਲ ਰੱਖਿਆ ਸੀ ਜਿਸ ਨੂੰ 1983 'ਚ ਭਾਰਤ ਨੇ ਆਪਣੀ ਝੋਲੀ ਪਾ ਲਿਆ ਸੀ। 1987 'ਚ ਇੰਗਲੈਂਡ ਨੂੰ ਆਸਟਰੇਲੀਆ ਨੇ ਖਿਤਾਬ ਜਿੱਤਣ ਤੋਂ ਰੋਕ ਦਿੱਤਾ ਸੀ ਤਾਂ 1992 'ਚ ਪਾਕਿਸਤਾਨ ਨੇ ਉਸ ਨੂੰ ਇਕ ਵਾਰ ਫਿਰ ਵਰਲਡ ਚੈਂਪੀਅਨ ਬਣਨ ਤੋਂ ਰੋਕ ਦਿੱਤਾ ਸੀ।

1996 'ਚ ਸ਼੍ਰੀਲੰਕਾ ਨੇ ਆਸਟਰੇਲੀਆ ਦੇ ਦੂਜੀ ਵਾਰ ਵਰਲਡ ਚੈਂਪੀਅਨ ਬਣਨ ਦਾ ਸੁਪਨਾ ਤੋੜ ਦਿੱਤਾ ਸੀ, ਪਰ 1999 'ਚ ਆਸਟਰੇਲੀਆ ਨੇ ਪਾਕਿਸਤਾਨ ਨੂੰ ਹਰਾ ਕੇ ਦੂਜੀ ਵਾਰ ਵਿਸ਼ਵ ਕੱਪ ਜਿੱਤਿਆ ਸੀ ਜਿਸ ਨੂੰ 2003 'ਚ ਭਾਰਤ ਤੇ 2007 'ਚ ਸ਼੍ਰੀਲੰਕਾ ਨੂੰ ਹਰਾ ਕੇ ਆਪਣੇ ਕੋਲ ਹੀ ਰੱਖਿਆ ਸੀ।
2011 'ਚ ਵੀ ਦੋ ਅਜਿਹੀਆਂ ਟੀਮਾਂ ਫਾਈਨਲ 'ਚ ਭਿੜੀਆਂ ਸਨ ਜੋ ਪਹਿਲਾਂ ਇਕ-ਇਕ ਵਾਰ ਵਰਲਡ ਕੱਪ ਜਿੱਤ ਚੁੱਕੀਆਂ ਸਨ। ਇਥੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ੇਕੇ 28 ਸਾਲ ਬਾਅਦ ਵਰਲਡ ਕੱਪ ਟਰਾਫੀ ਚੁੱਕੀ ਸੀ। 2015 'ਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਇਕ ਵਾਰ ਫਿਰ ਵਰਲਡ ਚੈਂਪੀਅਨ ਦਾ ਤਮਗਾ ਵਾਪਸ ਲੈ ਲਿਆ ਸੀ।
CWC : ਸ਼ਾਸਤਰੀ ਨੇ ਧੋਨੀ ਨੂੰ ਸੈਮੀਫਾਈਨਲ 'ਚ ਨੰਬਰ-4 'ਤੇ ਨਾ ਉਤਾਰਨ 'ਤੇ ਕੀਤਾ ਵੱਡਾ ਖੁਲਾਸਾ
NEXT STORY