ਸਪੋਰਟਸ ਡੈਸਕ : ਇੰਗਲੈਂਡ ਤੇ ਵੇਲਸ 'ਚ 30 ਮਈ ਤੋਂ ਸ਼ੁਰੂ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਇਹ ਖੁਸ਼ਖਬਰੀ ਆਈ ਕਿ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਨੂੰ ਫਿੱਟ ਐਲਾਨ ਕਰ ਦਿੱਤਾ ਗਿਆ। ਕੇਦਾਰ ਹੁਣ ਟੀਮ ਇੰਡੀਆ ਦੇ ਨਾਲ 22 ਮਈ ਨੂੰ ਇੰਗਲੈਂਡ ਲਈ ਰਵਾਨਾ ਹੋਣਗੇ।

ਜਖਮੀ ਹੋਣ ਤੋਂ ਬਾਅਦ ਹੀ ਕੇਦਾਰ ਟੀਮ ਇੰਡੀਆ ਦੇ ਫਿਜ਼ੀਓ ਪੈਟਰਿਕ ਫਰਹਤ ਦੀ ਨਿਗਰਾਨੀ 'ਚ ਸਨ। ਪਿਛਲੇ ਹਫਤੇ ਦੋਨੋਂ ਮੁੰਬਈ 'ਚ ਹੀ ਮੌਜੂਦ ਸਨ। ਕੁਝ ਟ੍ਰੇਨਿੰਗ ਸੈਸ਼ਨ ਤੋਂ ਬਾਅਦ ਹੀ ਵੀਰਵਾਰ ਦੀ ਸਵੇਰੇ ਫਰਹਤ ਵਲੋਂ ਐੱਮ. ਸੀ. ਏ 'ਚ ਕਰਾਏ ਗਏ ਫਿਟਨੈੱਸ ਟੈਸਟ ਤੋਂ ਬਾਅਦ ਫਰਹਤ ਨੇ ਜਾਧਵ ਦੀ ਰਿਪੋਰਟ ਨੂੰ ਬੀ. ਸੀ. ਸੀ. ਆਈ ਨੂੰ ਸੌਂਪੀ ਸੀ। ਜਿੱਥੇ ਉਨ੍ਹਾਂ ਨੂੰ ਫਿੱਟ ਐਲਾਨ ਕਰ ਦਿੱਤਾ ਗਿਆ।

34 ਸਾਲ ਦੇ ਕੇਦਾਰ ਯਾਧਵ ਨੂੰ ਆਈ. ਪੀ. ਐੱਲ ਦੇ 12ਵੇਂ ਸੀਜਨ 'ਚ ਸੱਟ ਲੱਗੀ ਸੀ। ਫਿਲਡਿੰਗ ਦੇ ਦੌਰਾਨ ਉਨ੍ਹਾਂ ਦਾ ਮੋਢਾ ਜਖਮੀ ਹੋ ਗਿਆ ਸੀ। ਸ਼ੁਰੂਆਤ 'ਚ ਸੱਟ ਇੰਨੀ ਗੰਭੀਰ ਨਹੀਂ ਲੱਗ ਰਹੀ ਸੀ ਪਰ ਰਿਕਵਰੀ 'ਚ ਉਮੀਦ ਤੋਂ ਜ਼ਿਆਦਾ ਸਮਾਂ ਲੱਗਾ। ਜਿਸ ਦਾ ਖਾਮਿਆਜਾ ਚੇਨਈ ਟੀਮ ਨੂੰ ਵੀ ਭੁਗਤਨਾ ਪਿਆ ਸੀ।
ਪਾਕਿਸਤਾਨ ਲਈ ਬੁਰੀ ਖਬਰ, ਵਿਸ਼ਵ ਕੱਪ ਤੋਂ ਪਹਿਲਾਂ ਜਖਮੀ ਹੋਇਆ ਇਹ ਧਾਕੜ ਬੱਲੇਬਾਜ਼
NEXT STORY