ਸਪੋਰਟਸ ਡੈਸਕ— ਮੇਜ਼ਬਾਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਬੁੱਧਵਾਰ ਨੂੰ ਰਿਵਰਸਾਇਡ ਮੈਦਾਨ 'ਤੇ ਖੇਡੇ ਗਏ ਅਹਿਮ ਮੁਕਾਬਲੇ 'ਚ ਇਕ ਬਿਨਾਂ ਕੱਪੜੇ ਪਹਿਨੇ ਵਿਅਕਤੀ ਨੇ ਐਂਟਰੀ ਕਰ ਦਿੱਤੀ। ਇਸ ਵਜ੍ਹਾ ਕਰਕੇ ਖੇਡ ਨੂੰ ਪੰਜ ਮਿੰਟ ਤੱਕ ਰੋਕਣਾ ਪਿਆ। ਨਿਊਜ਼ੀਲੈਂਡ ਦੀ ਪਾਰੀ ਦੇ 34ਵੇਂ ਓਵਰ 'ਚ ਉਹ ਨੰਗਾ ਵਿਅਕਤੀ ਮੈਦਾਨ 'ਤੇ ਆ ਗਿਆ। ਮੈਦਾਨ 'ਤੇ ਆਉਣ ਤੋਂ ਬਾਅਦ ਉਸ ਨੇ ਕਰਤਬ ਵਿਖਾਉਣ ਸ਼ੁਰੂ ਕਰ ਦਿੱਤੇ, ਉਸ ਵਿਅਕਤੀ ਨੇ ਪਿੱਚ 'ਤੇ ਸਮਰਸਾਲਟ ਕੀਤਾ, ਕੁਝ ਦੇਰ ਮੈਦਾਨ 'ਤੇ ਇਧਰ-ਉੱਧਰ ਦੋੜ ਲਗਾਈ ਤੇ ਜਦੋਂ ਸੁਰੱਖਿਆ ਸਟਾਫ ਮੈਦਾਨ 'ਚ ਆਏ, ਤਾਂ ਉਸ ਨੇ ਉਨ੍ਹਾਂ ਨੂੰ ਵੀ ਕਾਫ਼ੀ ਦੌੜਾਇਆ।
ਇਸ ਦੌਰਾਨ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਖਿਡਾਰੀ ਉਸ ਵਿਅਕਤੀ ਦੀਆਂ ਹਰਕਤਾਂ ਨੂੰ ਵੇਖਦੇ ਰਹੇ। ਆਖਿਰ 'ਚ ਸਕਿਓਰਿਟੀ ਸਟਾਫ ਨੇ ਉਸ ਨੂੰ ਵਿਅਕਤੀ ਨੂੰ ਫੜਿਆ ਤੇ ਉਸ ਨੂੰ ਕੱਪੜੇ ਪਹਿਨਾਏ। ਇਸ ਵਰਲਡ ਕੱਪ 'ਚ ਕਿਸੇ ਵਿਅਕਤੀ ਦੇ ਮੈਦਾਨ 'ਚ ਵੜ ਆਉਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮੈਚਾਂ ਦੇ ਦੌਰਾਨ ਲੋਕ ਮੌਕਾ ਮਿਲਦੇ ਹੀ ਮੈਦਾਨ 'ਚ ਵੜ ਆਉਂਦੇ ਹਨ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਮੈਚ 'ਚ ਤਾਂ ਕਈ ਦਰਸ਼ਕ ਇਕੱਠੇ ਵੜ ਆਏ ਸਨ ਤੇ ਉਨ੍ਹਾਂ ਨੇ ਖਿਡਾਰੀਆਂ ਨਾਲ ਧੱਕਾਮੁੱਕੀ ਵੀ ਕੀਤੀ ਸੀ।
ਮੁਹਿੰਮ ਨੂੰ ਪਟੜੀ 'ਤੇ ਲਿਆਉਣ 'ਚ ਮਦਦ ਕਰੇਗਾ ਬ੍ਰੇਕ : ਵਿਲੀਅਮਸਨ
NEXT STORY