ਨਵੀਂ ਦਿੱਲੀ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਕੋਰੋਨਾ ਵਾਇਰਸ ਦੇ ਚੱਲਦੇ ਆਈ. ਸੀ. ਸੀ. ਨੇ ਫ਼ੈਸਲਾ ਕੀਤਾ ਹੈ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚਣ ਵਾਲੀਆਂ ਟੀਮਾਂ ਦਾ ਫ਼ੈਸਲਾ ਅੰਕਾਂ ਦੇ ਪ੍ਰਤੀਸ਼ਤ ਦੇ ਆਧਾਰ 'ਤੇ ਲਿਆ ਜਾਵੇਗਾ। ਉਸਦੇ ਇਸ ਫ਼ੈਸਲੇ ਨਾਲ ਜਿੱਥੇ ਭਾਰਤੀ ਟੀਮ ਨੂੰ ਨੁਕਸਾਨ ਪਹੁੰਚਿਆ ਹੈ ਤਾਂ ਆਸਟਰੇਲੀਆਈ ਟੀਮ ਟਾਪ ਰੈਂਕਿੰਗ 'ਤੇ ਪਹੁੰਚ ਗਈ ਹੈ।
ਇਹ ਵੀ ਪੜ੍ਹੋ: ICC ਨੇ ਬੀਬੀਆਂ ਦਾ ਟੀ20 ਵਿਸ਼ਵ ਕੱਪ ਕੀਤਾ ਮੁਲਤਵੀ, 2022 ਦੀ ਜਗ੍ਹਾ 2023 'ਚ ਹੋਵੇਗਾ ਆਯੋਜਨ
ਆਈ. ਸੀ. ਸੀ. ਵਲੋਂ ਜਾਰੀ ਨਵੀਂ ਰੈਂਕਿੰਗ 'ਚ ਭਾਰਤੀ ਟੀਮ ਦੂਜੇ ਸਥਾਨ 'ਤੇ ਹੈ, ਕਿਉਂਕਿ ਆਸਟਰੇਲੀਆ ਦਾ ਅੰਕ ਪ੍ਰਤੀਸ਼ਤ 82.2 ਹੈ ਜੋ ਭਾਰਤ ਦੇ 75 ਤੋਂ ਜ਼ਿਆਦਾ ਹੈ। ਦਰਅਸਲ ਆਈ. ਸੀ. ਸੀ. ਨੇ ਟੀਮਾਂ ਦੇ ਮੈਚਾਂ 'ਚ ਮਿਲੀ ਜਿੱਤ ਦੇ ਅੰਕਾਂ ਦੀ ਔਸਤ ਕੱਢੀ ਹੈ। ਜੋ ਸੀਰੀਜ਼ ਮਹਾਮਾਰੀ ਦੇ ਦੌਰਾਨ ਨਹੀਂ ਹੋ ਸਕੀ ਹੈ ਉਸ ਨੂੰ ਡਰਾਅ ਮਨ ਲਿਆ ਹੈ। ਆਈ. ਸੀ. ਸੀ. ਦੇ ਇਸ ਨਿਯਮ ਨਾਲ ਆਸਟਰੇਲੀਆ ਨੂੰ ਫਾਇਦਾ ਹੋਇਆ ਹੈ, ਜਦਕਿ ਭਾਰਤ ਨੂੰ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਦੇ ਫਿਲਹਾਲ 4 ਸੀਰੀਜ਼ 'ਚ 360 ਪੁਆਇੰਟ ਹਨ ਤੇ ਉਹ ਇਸ ਬਦਲੇ ਨਿਯਮ ਤੋਂ ਪਹਿਲਾਂ ਪੁਆਇੰਟ ਟੇਬਲ 'ਚ ਟਾਪ 'ਤੇ ਸੀ। ਆਸਟਰੇਲੀਆ ਦੇ 3 ਸੀਰੀਜ਼ 'ਚ 296 ਅੰਕ ਸਨ ਤੇ ਉਹ ਦੂਜੇ ਨੰਬਰ 'ਤੇ ਸੀ। ਭਾਰਤ ਤੋਂ ਬਾਅਦ ਇੰਗਲੈਂਡ ਦਾ ਨੰਬਰ ਆਉਂਦਾ ਹੈ, ਜਿਸ ਦੇ 60.8% ਹੈ।
ਹੁਣ ਭਾਰਤ ਨੂੰ ਆਸਟਰੇਲੀਆ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ ਹੋਰ ਟੀਮਾਂ ਦੇ ਕੋਲ ਵੀ ਹੁਣ ਉੱਪਰ ਜਾਣ ਦਾ ਮੌਕਾ ਹੈ। ਭਾਰਤ ਵਿਰੁੱਧ ਘਰੇਲੂ ਸੀਰੀਜ਼ ਹੈ ਤਾਂ ਆਸਟਰੇਲੀਆ ਨੂੰ ਆਪਣੀ ਧਰਤੀ 'ਤੇ ਫਾਇਦਾ ਮਿਲੇਗਾ।
ICC ਨੇ ਬੀਬੀਆਂ ਦਾ ਟੀ20 ਵਿਸ਼ਵ ਕੱਪ ਕੀਤਾ ਮੁਲਤਵੀ, ਹੁਣ 2022 ਦੀ ਜਗ੍ਹਾ ਹੋਵੇਗਾ 2023 'ਚ
NEXT STORY