ਲਖਨਊ— ਭਾਰਤ ਦੀ ਚੋਟੀ ਦੀ ਹਰਫਨਮੌਲਾ ਦੀਪਤੀ ਸ਼ਰਮਾ ਨੂੰ ਸ਼ਨੀਵਾਰ ਨੂੰ ਆਗਾਮੀ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) 'ਚ ਯੂਪੀ ਵਾਰੀਅਰਜ਼ ਦੀ ਉਪ-ਕਪਤਾਨ ਨਿਯੁਕਤ ਕੀਤਾ ਗਿਆ। ਇਸ 25 ਸਾਲਾ ਖਿਡਾਰੀ ਨੂੰ ਯੂਪੀ ਵਾਰੀਅਰਜ਼ ਨੇ 2.6 ਕਰੋੜ ਰੁਪਏ ਦੀ ਬੋਲੀ ਨਾਲ ਸ਼ਾਮਲ ਕੀਤਾ ਸੀ।
ਭਾਰਤੀ ਮਹਿਲਾ ਟੀਮ ਦੀ ਮੁੱਖ ਮੈਂਬਰ, ਦੀਪਤੀ ਦੇਸ਼ ਦੀਆਂ ਉਨ੍ਹਾਂ ਕੁਝ ਖਿਡਾਰਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵਿਦੇਸ਼ਾਂ ਵਿੱਚ ਫਰੈਂਚਾਈਜ਼ੀ ਟੂਰਨਾਮੈਂਟਾਂ ਵਿੱਚ ਖੇਡਣ ਦਾ ਤਜਰਬਾ ਹੈ। ਦੀਪਤੀ ਨੇ ਇੱਥੇ ਜਾਰੀ ਬਿਆਨ 'ਚ ਕਿਹਾ, ''ਸਾਨੂੰ ਉਮੀਦ ਹੈ ਕਿ ਕਪਤਾਨ ਐਲੀਸਾ ਹੀਲੀ ਅਤੇ ਹੋਰ ਸੀਨੀਅਰ ਖਿਡਾਰੀਆਂ ਨਾਲ ਮਿਲ ਕੇ ਅਸੀਂ ਟੀਮ ਨੂੰ ਵਧੀਆ ਕੰਮ ਕਰਨ ਅਤੇ ਕੁਝ ਵਧੀਆ ਕ੍ਰਿਕਟ ਖੇਡਣ 'ਚ ਮਦਦ ਕਰ ਸਕਦੇ ਹਾਂ।
ਉਸਨੇ ਕਿਹਾ, "ਸਾਨੂੰ ਉਮੀਦ ਹੈ ਕਿ ਡਬਲਯੂਪੀਐਲ ਵਿੱਚ ਸਾਡਾ ਪ੍ਰਦਰਸ਼ਨ ਉੱਤਰ ਪ੍ਰਦੇਸ਼ ਦੀਆਂ ਨੌਜਵਾਨ ਮਹਿਲਾ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਵਜੋਂ ਕੰਮ ਕਰੇਗਾ ਅਤੇ ਅਸੀਂ ਟੂਰਨਾਮੈਂਟ ਦੀ ਸ਼ੁਰੂਆਤ ਦੀ ਉਤਸੁਕਤਾ ਨਾਲ ਉਡੀਕ ਕਰ ਰਹੇ ਹਾਂ।" ਮਹਿਲਾ ਪ੍ਰੀਮੀਅਰ ਲੀਗ ਦਾ ਆਯੋਜਨ 4 ਤੋਂ 26 ਮਾਰਚ ਤੱਕ ਮੁੰਬਈ ਦੇ ਬ੍ਰੇਬੋਰਨ ਅਤੇ ਡੀਵਾਈ ਪਾਟਿਲ ਸਟੇਡੀਅਮ 'ਚ ਹੋਵੇਗਾ।
ਅਮਰਜੀਤ ਸਿੰਘ ਮਹਿਤਾ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ
NEXT STORY