ਮੁੰਬਈ- ਮਹਿਲਾ ਪ੍ਰੀਮੀਅਰ ਲੀਗ (WPL) ਦਾ ਛੇਵਾਂ ਮੈਚ 'ਚ ਅੱਜ ਗੁਜਰਾਤ ਜਾਇੰਟਸ (GG) ਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ ਨਿਰਧਾਰਤ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 201 ਦੌੜਾਂ ਬਣਾਈਆਂ। ਇਸ ਤਰ੍ਹਾਂ ਗੁਜਰਾਤ ਨੇ ਬੈਂਗਲੁਰੂ ਨੂੰ ਜਿੱਤ ਲਈ 202 ਦੌੜਾਂ ਦਾ ਟੀਚਾ ਦਿੱਤਾ। ਗੁਜਰਾਤ ਵਲੋਂ ਹਰਲੀਨ ਕੌਰ ਨੇ 67 ਦੌੜਾਂ ਤੇ ਸੌਫੀ ਡੰਕਲੇ ਨੇ 65 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ। ਇਨ੍ਹਾਂ ਤੋਂ ਇਲਾਵਾ ਸਬਭਿਨੇਨੀ ਮੇਘਨ ਨੇ 8 ਦੌੜਾਂ , ਐਸ਼ਲੇ ਗਾਰਡਨਰ ਨੇ 19 ਦੌੜਾਂ ਬਣਾਈਆਂ। ਬੈਂਗਲੁਰੂ ਵਲੋਂ ਮੇਗਨ ਸ਼ੁੱਟ ਨੇ 1, ਰੇਣੁਕਾ ਠਾਕੁਰ ਸਿੰਘ ਨੇ 1, ਸ਼੍ਰੇਅੰਕਾ ਪਾਟਿਲ ਨੇ 2 ਤੇ ਹੀਥਰ ਨਾਈਟ ਨੇ 2 ਦੌੜਾਂ ਬਣਾਈਆਂ।
ਅੰਕ ਸੂਚੀ 'ਚ ਚੌਥੇ ਨੰਬਰ 'ਤੇ ਕਾਬਜ ਆਰਸੀਬੀ ਦੀ ਗੇਂਦਬਾਜ਼ੀ ਜਿੱਥੇ ਤਜਰਬੇਕਾਰ ਨਹੀਂ ਹੈ, ਉੱਥੇ ਹੀ ਬੱਲੇਬਾਜ਼ਾਂ ਨੇ ਵੀ ਟੀਮ ਨੂੰ ਹੁਣ ਤੱਕ ਨਿਰਾਸ਼ ਕੀਤਾ ਹੈ। ਮੁੰਬਈ ਦੇ ਖਿਲਾਫ ਸੋਮਵਾਰ ਦੇ ਮੈਚ 'ਚ ਕਪਤਾਨ ਸਮ੍ਰਿਤੀ ਮੰਧਾਨਾ ਤੋਂ ਲੈ ਕੇ ਮੇਘਨ ਸ਼ੂਟ ਤੱਕ ਦੇ ਸਾਰੇ ਬੱਲੇਬਾਜ਼ਾਂ ਨੇ ਚੰਗੀ ਸ਼ੁਰੂਆਤ ਕੀਤੀ ਪਰ ਕੋਈ ਵੀ ਇਸ ਦਾ ਫਾਇਦਾ ਨਹੀਂ ਉਠਾ ਸਕਿਆ।
ਇਹ ਵੀ ਪੜ੍ਹੋ : ICC ਨੇ ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਕੀਤੇ ਪੁਰਸ਼ ਤੇ ਮਹਿਲਾ ਕ੍ਰਿਕਟਰ
ਮੁੰਬਈ ਦਾ ਸਾਹਮਣਾ ਕਰਨ ਤੋਂ ਪਹਿਲਾਂ ਸਮ੍ਰਿਤੀ ਨੇ ਕਿਹਾ ਸੀ ਕਿ ਟੀਮ ਨੂੰ ਚੰਗੇ ਸਕੋਰ ਤੱਕ ਲੈ ਜਾਣ ਲਈ ਚੋਟੀ ਦੇ ਕ੍ਰਮ ਦੇ ਬੱਲੇਬਾਜ਼ ਨੂੰ ਅੰਤ ਤੱਕ ਕ੍ਰੀਜ਼ 'ਤੇ ਰਹਿਣਾ ਹੋਵੇਗਾ। ਦਿੱਗਜਾਂ ਦੇ ਖਿਲਾਫ, ਸਮ੍ਰਿਤੀ ਜ਼ਿੰਮੇਵਾਰੀ ਆਪਣੇ ਹੱਥਾਂ 'ਚ ਲੈਣਾ ਚਾਹੇਗੀ। ਆਰਸੀਬੀ ਦੇ ਨੌਜਵਾਨ ਗੇਂਦਬਾਜ਼ ਜਿੱਥੇ ਹੁਣ ਤੱਕ ਮਹਿੰਗੇ ਸਾਬਤ ਹੋਏ ਹਨ, ਉੱਥੇ ਹੀ ਤਜਰਬੇਕਾਰ ਗੇਂਦਬਾਜ਼ਾਂ ਨੂੰ ਵਿਕਟਾਂ ਲੈਣ ਵਿੱਚ ਵੀ ਮੁਸ਼ਕਲ ਆਈ ਹੈ। ਆਪਣੀ ਪਹਿਲੀ ਜਿੱਤ ਦੀ ਭਾਲ ਵਿੱਚ, ਆਰਸੀਬੀ ਸਲਾਮੀ ਬੱਲੇਬਾਜ਼ ਸੋਫੀ ਡੇਵਿਨ ਦੀ ਥਾਂ ਹਰਫਨਮੌਲਾ ਡੇਨ ਵੈਨ ਨਿਕੇਰਕ ਨੂੰ ਲੈ ਸਕਦਾ ਹੈ, ਜੋ ਮਹੱਤਵਪੂਰਨ ਸਮੇਂ ਵਿੱਚ ਵਿਕਟਾਂ ਲੈਣ ਦੀ ਸਮਰੱਥਾ ਰੱਖਦੀ ਹੈ।
ਦੂਜੇ ਪਾਸੇ ਜਾਇੰਟਸ ਨੂੰ ਪਹਿਲੇ ਮੈਚ 'ਚ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਪਤਾਨ ਬੇਥ ਮੂਨੀ ਜ਼ਖਮੀ ਹੋ ਗਈ। ਮੂਨੀ ਦੇ ਆਰਸੀਬੀ ਦੇ ਖਿਲਾਫ ਖੇਡਣ ਦੀ ਕੋਈ ਪੁਸ਼ਟੀ ਨਹੀਂ ਹੈ ਅਤੇ ਇਹ ਦਿੱਗਜ ਟੀਮ ਦੀ ਅਗਵਾਈ ਕਰਨ ਲਈ ਸਨੇਹ ਰਾਣਾ 'ਤੇ ਨਿਰਭਰ ਕਰੇਗਾ। ਜਾਇੰਟਸ ਲਈ, ਹਾਲਾਂਕਿ, ਕਿਮ ਗਾਰਥ ਦਾ ਪ੍ਰਦਰਸ਼ਨ ਇੱਕ ਚੰਗਾ ਸੰਕੇਤ ਹੈ. ਗਾਰਥ ਨੇ ਯੂਪੀ ਵਾਰੀਅਰਜ਼ ਦੇ ਖਿਲਾਫ ਰੋਮਾਂਚਕ ਮੁਕਾਬਲੇ ਵਿੱਚ ਪੰਜ ਵਿਕਟਾਂ ਲਈਆਂ, ਹਾਲਾਂਕਿ ਗ੍ਰੇਸ ਹੈਰਿਸ ਨੇ ਜਾਇੰਟਸ ਤੋਂ ਜਿੱਤ ਖੋਹ ਲਈ। ਗਾਰਥ ਨੂੰ ਦੂਜੇ ਤਜਰਬੇਕਾਰ ਗੇਂਦਬਾਜ਼ਾਂ ਦਾ ਸਮਰਥਨ ਮਿਲਣ 'ਤੇ ਜਾਇੰਟਸ ਦੀ ਟੀਮ ਕਿਸੇ ਵੀ ਬੱਲੇਬਾਜ਼ੀ ਲਾਈਨ-ਅੱਪ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਦੀ ਹੈ।
ਪਲੇਇੰਗ ਇਲੈਵਨ
ਗੁਜਰਾਤ ਜਾਇੰਟਸ ਮਹਿਲਾ : ਸਬਹੀਨੇਨੀ ਮੇਘਨਾ, ਸੋਫੀਆ ਡੰਕਲੇ, ਹਰਲੀਨ ਦਿਓਲ, ਐਨਾਬੇਲ ਸਦਰਲੈਂਡ, ਸੁਸ਼ਮਾ ਵਰਮਾ (ਵਿਕਟਕੀਪਰ), ਐਸ਼ਲੇ ਗਾਰਡਨਰ, ਦਯਾਲਨ ਹੇਮਲਥਾ, ਸਨੇਹ ਰਾਣਾ (ਕਪਤਾਨ), ਕਿਮ ਗਾਰਥ, ਮਾਨਸੀ ਜੋਸ਼ੀ, ਤਨੁਜਾ ਕੰਵਰ
ਰਾਇਲ ਚੈਲੰਜਰਜ਼ ਬੈਂਗਲੁਰੂ ਮਹਿਲਾ : ਸਮ੍ਰਿਤੀ ਮੰਧਾਨਾ (ਕਪਤਾਨ), ਸੋਫੀ ਡਿਵਾਈਨ, ਐਲੀਸੇ ਪੇਰੀ, ਹੀਥਰ ਨਾਈਟ, ਰਿਚਾ ਘੋਸ਼ (ਵਿਕਟਕੀਪਰ), ਪੂਨਮ ਖੇਮਨਾਰ, ਕਨਿਕਾ ਆਹੂਜਾ, ਸ਼੍ਰੇਅੰਕਾ ਪਾਟਿਲ, ਮੇਗਨ ਸਕੂਟ, ਰੇਣੂਕਾ ਠਾਕੁਰ ਸਿੰਘ, ਪ੍ਰੀਤੀ ਬੋਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਏਐਫਸੀ ਅੰਡਰ-20 ਮਹਿਲਾ ਏਸ਼ੀਆਈ ਕੱਪ ਕੁਆਲੀਫਾਇਰ ਵਿੱਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ
NEXT STORY