ਸਪੋਰਟਸ ਡੈਸਕ– ਸੋਫੀ ਐਕਲਸਟਨ (20 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਗ੍ਰੇਸ ਹੈਰਿਸ ਦੀ 33 ਗੇਂਦਾਂ ’ਤੇ 60 ਦੌੜਾਂ ਦੀ ਅਜੇਤੂ ਪਾਰੀ ਦੇ ਦਮ ’ਤੇ ਯੂ.ਪੀ. ਵਾਰੀਅਰਸ ਨੇ ਮਹਿਲਾ ਪ੍ਰੀਮੀਅਰ ਲੀਗ (ਡਬਲਯੂ.ਪੀ.ਐੱਲ.) 2024 ਮੈਚ ਵਿਚ ਸ਼ੁੱਕਰਵਾਰ ਨੂੰ ਇੱਥੇ ਗੁਜਰਾਤ ਜਾਇੰਟਸ ਨੂੰ 6 ਵਿਕਟਾਂ ਨਾਲ ਹਰਾ ਦਿੱਤਾ।
ਯੂ.ਪੀ. ਵਾਰੀਅਰਸ ਨੇ ਗੁਜਰਾਤ ਦੀ ਟੀਮ ਨੂੰ 5 ਵਿਕਟਾਂ ’ਤੇ 142 ਦੌੜਾਂ ’ਤੇ ਰੋਕਣ ਤੋਂ ਬਾਅਦ 15.4 ਓਵਰਾਂ ਵਿਚ 4 ਵਿਕਟਾਂ ’ਤੇ ਟੀਚਾ ਹਾਸਲ ਕਰ ਲਿਆਾ। ਯੂ.ਪੀ. ਵਾਰੀਅਰਸ ਦੀ ਇਹ 4 ਮੈਚਾਂ 'ਚ ਦੂਜੀ ਜਿੱਤ ਹੈ, ਜਦਕਿ ਗੁਜਰਾਤ ਦੀ ਇਹ ਤਿੰਨ ਮੈਚਾਂ ਵਿਚ ਤੀਜੀ ਹਾਰ ਹੈ।
‘ਪਲੇਅਰ ਆਫ਼ ਦਿ ਮੈਚ’ ਹੈਰਿਸ ਨੇ ਆਪਣੀ ਪਾਰੀ ਵਿਚ 9 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 33 ਗੇਂਦਾਂ 'ਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਦੀਪਤੀ ਸ਼ਰਮਾ (ਅਜੇਤੂ 17) ਦੇ ਨਾਲ 30 ਗੇਂਦਾਂ ’ਚ 53 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ। ਉਸ ਨੇ ਡਬਲਯੂ.ਪੀ.ਐੱਲ. ਵਿਚ ਡੈਬਿਊ ਕਰ ਰਹੀ ਸ਼੍ਰੀਲੰਕਾ ਦੀ ਤਜਰਬੇਕਾਰ ਚਮਾਰੀ ਅਟਾਪੱਟੂ (11 ਗੇਂਦਾਂ ’ਚ 17 ਦੌੜਾਂ) ਦੇ ਨਾਲ ਚੌਥੀ ਵਿਕਟ ਲਈ 21 ਗੇਂਦਾਂ ’ਚ 36 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਐਲਿਸਾ ਹੀਲੀ ਨੇ 21 ਗੇਂਦਾਂ ’ਤੇ 7 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾ ਕੇ ਟੀਮ ਨੂੰ ਤਾਬੜਤੋੜ ਸ਼ੁਰੂਆਤ ਦਿਵਾਈ।
ਇਸ ਤੋਂ ਪਹਿਲਾਂ ਫੋਬੇ ਲਿਚਫੀਲਡ (35) ਤੇ ਐਸ਼ਲੇ ਗਾਰਡਨਰ (30) ਦੀਆਂ ਹਮਲਾਵਰ ਪਾਰੀਆਂ ਤੇ ਦੋਵਾਂ ਵਿਚਾਲੇ ਚੌਥੀ ਵਿਕਟ ਲਈ 31 ਗੇਂਦਾਂ ’ਤੇ 52 ਦੌੜਾਂ ਦੀ ਸਾਂਝੇਦਾਰੀ ਦੇ ਦਮ ’ਤੇ ਗੁਜਰਾਤ ਜਾਇੰਟਸ ਨੇ ਯੂ.ਪੀ. ਵਾਰੀਅਰਸ ਵਿਰੁੱਧ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ 5 ਵਿਕਟਾਂ ’ਤੇ 142 ਦੌੜਾਂ ਬਣਾਈਆਂ। ਲਿਚਫੀਲਡ ਨੇ ਜੀਵਨਦਾਨ ਦਾ ਫਾਇਦਾ ਚੁੱਕਦੇ ਹੋਏ 26 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 1 ਛੱਕਾ ਲਾਇਆ। ਗਾਰਡਨਰ ਨੇ 17 ਗੇਂਦਾਂ ਦੀ ਪਾਰੀ ਵਿਚ 4 ਚੌਕੇ ਤੇ 1 ਛੱਕਾ ਲਾਇਆ।
ਸੈਸ਼ਨ ਦਾ ਪਹਿਲਾ ਮੈਚ ਖੇਡ ਰਹੀ ਲਾਰਾ ਵੁਲਫਾਰਟ (28) ਤੇ ਕਪਤਾਨ ਬੇਥ ਮੂਨੀ (16) ਨੇ 40 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਪਰ ਯੂ.ਪੀ. ਦੀਆਂ ਗੇਂਦਬਾਜ਼ਾਂ ਨੇ ਵਿਚਾਲੇ ਦੇ ਓਵਰਾਂ ਵਿਚ ਚੰਗੀ ਗੇਂਦਬਾਜ਼ੀ ਕਰਦੇ ਹੋਏ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਮੌਕਾ ਨਹੀਂ ਦਿੱਤਾ ਤੇ ਟੀਮ ਨੂੰ 142 ਦੌੜਾਂ ਦੇ ਸਕੋਰ 'ਤੇ ਰੋਕ ਦਿੱਤਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗੁਰਦਾਸਪੁਰ ਤੋਂ ਚੋਣ ਲੜਣ ਬਾਰੇ ਯੁਵਰਾਜ ਸਿੰਘ ਦਾ ਪਹਿਲਾ ਬਿਆਨ ਆਇਆ ਸਾਹਮਣੇ, ਟਵੀਟ ਕਰ ਕਹੀ ਇਹ ਗੱਲ
NEXT STORY