ਸਪੋਰਟਸ ਡੈਸਕ– ਰੈਸਲਰ ਰਵੀ ਕੁਮਾਰ ਦਾਹੀਆ ਨੇ ਟੋਕੀਓ ਓਲੰਪਿਕ ’ਚ ਪੁਰਸ਼ ਫ੍ਰੀਸਟਾਈਲ 57 ਕਿਲੋਗ੍ਰਾਮ ਵਰਗ ’ਚ ਕੋਲੰਬੀਆ ਦੇ ਪਹਿਲਵਾਨ ਆਸਕਰ ਟਿਗਰੇਰੋਸ ਉਰਬਾਨ ਨੂੰ ਮਾਤ ਦਿੱਤੀ ਹੈ। ਰਵੀ ਕੁਮਾਰ ਨੇ ਮੈਚ 13-2 ਨਾਲ ਆਪਣੇ ਨਾਂ ਕੀਤਾ ਹੈ। ਇਸ ਤਰ੍ਹਾਂ ਰਵੀ ਨੇ ਕੁਆਰਟਰ ਫ਼ਾਈਨਲ ’ਚ ਜਗ੍ਹਾ ਬਣਾ ਲਈ ਹੈ। ਸ਼ੁਰੂ ਤੋਂ ਹੀ ਦੋਵਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਆ। ਦਾਹੀਆ ਨੇ ਦੋ ਅੰਕ ਹਾਸਲ ਕੀਤੇ। ਪਰ ਉਰਬਾਨੋ ਨੇ ਰਿਵਰਸ ਟੇਕਡਾਊਨ ਤੋਂ ਸਕੋਰ ਬਰਾਬਰ ਕਰ ਲਿਆ। ਇਸ ਤੋਂ ਰਵੀ ਨੇ ਵਾਪਸੀ ਕੀਤੀ ਤੇ ਦੂਜੇ ਪੀਰੀਅਡ ’ਚ ਕੁਲ 10 ਅੰਕ ਪ੍ਰਾਪਤ ਕੀਤੇ। ਦਾਹੀਆ ਨੇ ਟੋਕੀਓ ਦੀ ਰੈਸਲਿੰਗ ਰਿੰਗ ’ਚ ਆਪਣਾ ਦੰਗਲ ਟੈਕਨੀਕਲ ਸੁਪੀਰੀਅਟੀ ਦੇ ਆਧਾਰ ’ਤੇ ਜਿੱਤਿਆ ਹੈ।
ਇਹ ਵੀ ਪੜ੍ਹੋ : Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ
ਪੁਰਸ਼ਾਂ ਦੇ 57 ਕਿਲੋਗ੍ਰਾਮ ਫ੍ਰੀ ਸਟਾਈਲ ਦੇ ਕੁਆਰਟਰ ਫਾਈਨਲ ’ਚ ਹੁਣ ਰਵੀ ਦਾਹੀਆ ਦਾ ਮੁਕਾਬਲਾ ਬੁਲਗਾਰੀਆ ਦੇ ਪਹਿਲਵਾਨ ਨਾਲ ਹੋਵੇਗਾ ਜਿਨ੍ਹਾਂ ਨੇ ਅਲਜੀਰੀਆ ਦੇ ਰੈਸਲਰ ਨੂੰ ਮਾਤ ਦਿੱਤੀ ਸੀ। ਟੋਕੀਓ ਓਲੰਪਿਕ ਦੀ ਰਿੰਗ ’ਚ ਚੌਥਾ ਦਰਜਾ ਪ੍ਰਾਪਤ ਰਵੀ ਕੁਮਾਰ ਨੂੰ ਆਪਣਾ ਮੈਚ ਜਿੱਤਣ ’ਚ ਕੋਈ ਦਿੱਕਤ ਨਹੀਂ ਹੋਈ। ਰਵੀ ਕੁਮਾਰ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ ਨੂੰ ਜਿੱਤਣ ਦੇ ਬਾਅਦ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕੀਤਾ ਹੈ। ਰਵੀ ਨੇ ਕੁਆਰਟਰ ਫ਼ਾਈਨਲ ’ਚ ਸਾਬਕਾ ਵਿਸ਼ਵ ਚੈਂਪੀਅਨ ਤੇ 2017 ਦੇ ਏਸ਼ੀਆਈ ਚੈਂਪੀਅਨ ਜਾਪਾਨ ਦੇ ਯੂਕੀ ਤਾਕਾਹਾਸ਼ੀ ਨੂੰ 6-1 ਨਾਲ ਹਰਾ ਕੇ ਸੈਮੀਫ਼ਾਈਨਲ ’ਚ ਪ੍ਰਵੇਸ਼ ਕੀਤਾ ਸੀ ਹਾਲਾਂਕਿ ਉਨ੍ਹਾਂ ਨੂੰ ਸੈਮੀਫ਼ਾਈਨਲ ’ਚ ਹਾਰ ਮਿਲੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਬਾਬ।
Tokyo Olympics : ਨੀਰਜ ਚੋਪੜਾ ਸ਼ਾਨਦਾਰ ਪ੍ਰਦਰਸ਼ਨ ਨਾਲ ਜੈਵਲਿਨ ਥ੍ਰੋਅ ਦੇ ਫ਼ਾਈਨਲ ’ਚ ਪੁੱਜੇ
NEXT STORY