ਬ੍ਰਿਸਟਲ— ਮਹਿਲਾ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ 'ਚ ਮੇਜਬਾਨ ਇੰਗਲੈਂਡ ਦਾ ਸਾਹਮਣਾ ਮੰਗਲਾਵਾਰ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ। ਦੋਵੇਂ ਟੀਮਾਂ ਵਿਸ਼ਵ ਜੇਤੂ ਬਣਨ ਦੇ ਸੁਪਨੇ ਨੂੰ ਲੈ ਕੇ ਮੈਦਾਨ 'ਤੇ ਉਤਰਨਗੀਆ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਤੋਂ ਬਚਣਾ ਚਾਹੁੰਣਗੇ। ਇਕ ਦੂਜੇ ਨੂੰ ਹਲਕੇ 'ਚ ਲੈਣ ਦੀ ਦੋਵੇਂ 'ਚੋਂ ਕੋਈ ਵੀ ਟੀਮ ਗਲਤੀ ਨਹੀਂ ਕਰੇਗੀ। ਪਹਿਲਾਂ ਸੈਮੀਫਾਈਨਲ ਇੱਥੋਂ ਦੇ ਕਾਊਂਟੀ ਗਰਾਊਂਡ 'ਤੇ ਖੇਡਿਆ ਜਾਵੇਗਾ।
ਇਸ ਮੈਚ 'ਚ ਇੰਗਲੈਂਡ 'ਤੇ ਇਕ ਮਾਨਸਿਕ ਬੜਤ ਜਰੂਰੀ ਹੋਵੇਗੀ। ਆਪਣੇ ਪਹਿਲੇ ਮੈਚ 'ਚ ਭਾਰਤ ਕੋਲੋਂ ਮਿਲੀ ਹਾਰ ਤੋਂ ਬਾਅਦ ਉਸ ਨੇ ਲੀਗ ਦੌਰ 'ਚ ਦੱਖਣੀ ਅਫਰੀਕਾ ਨੂੰ ਹਰਾ ਦਿੱਤਾ ਸੀ। ਹਾਲਾਂਕਿ ਉਹ ਜਾਣਦੇ ਹਨ ਕਿ ਇਹ ਇਕ ਨਵਾਂ ਅਤੇ ਵੱਡਾ ਮੈਚ ਹੈ। ਜਿਸ 'ਚ ਮਹਿਮਾਨ ਟੀਮ ਭਾਰੀ ਪੈਂ ਸਕਦੀ ਹੈ।
ਇਸ ਦੇ ਨਾਲ ਹੀ ਇੰਗਲੈਂਡ ਟੀਮ ਵੀ ਜਾਣਦੀ ਹੈ ਕਿ ਪਿਛਲੇ ਮੈਚ ਪੁਰਾਣੀ ਗੱਲ ਹੈ ਉਸ ਨੂੰ ਫਾਈਨਲ 'ਚ ਜਗ੍ਹਾ ਬਣਾਉਣ ਲਈ ਇਸ ਮੈਚ 'ਚ ਨਵੀਂ ਸ਼ੁਰੂਆਤ ਕਰਨੀ ਹੋਵੇਗੀ। ਇੰਗਲੈਂਡ ਨੇ ਲੀਗ ਦੌਰ 'ਚ ਲਗਾਤਾਰ 6 ਮੈਚ ਜਿੱਤੇ ਹਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਲੀਗ ਦੌਰ 'ਚ ਚਾਰ ਮੈਚ ਜਿੱਤੇ ਅਤੇ 2 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਕਿ ਉਸਦਾ ਅਗਲਾ ਮੈਚ ਮੀਂਹ ਦੀ ਭੇਂਟ ਚੜ ਗਿਆ ਸੀ।
ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਸ ਦੀ ਟੀਮ ਹਾਲੇਂ ਤੱਕ ਸੰਤੁਲਿਤ ਹੈ ਅਤੇ ਟੀਮ ਦੀ ਗੇਂਦਬਾਜੀ ਅਤੇ ਬੱਲੇਬਾਜ਼ੀ ਕਾਫੀ ਵਧੀਆ ਪ੍ਰਦਰਸ਼ਨ ਕਰ ਰਹੀ ਹੈ। ਇੰਗਲੈਂਡ ਲਈ ਚੁਣੌਤੀ ਹੋਵੇਗੀ ਦੱਖਣੀ ਅਫਰੀਕਾ ਦੀ ਕਪਤਾਨ ਅਤੇ ਲੇਗ ਸਪਿਨਰ ਡੇਨ ਵਾਨ ਨਿਏਕੇਕੋ ਤੋਂ ਨਿਪਟਣਾ। ਉਹ ਟੀਮ ਦੀ ਅਗੁਵਾਈ ਦੇ ਨਾਲ ਗੇਂਦਬਾਜੀ ਦੀ ਜਿੰਮੇਵਾਰੀ ਸੰਭਾਲਦੀ ਹੈ। ਉਸ ਨੇ ਇਸ ਵਿਸ਼ਵ ਕੱਪ 'ਚ ਹਾਲੇਂ ਤੱਕ 15 ਵਿਕਟਾਂ ਹਾਸਲ ਕੀਤੀਆਂ ਹਨ।
ਉਹ ਮਜਬੂਤ ਦੱਖਣੀ ਅਫਰੀਕੀ ਗੇਂਦਬਾਜ਼ੀ ਹਮਲਾਵਰ ਨੂੰ ਇੰਗਲੈਂਡ ਦੀ ਸਲਾਮੀ ਬੱਲੇਬਾਜ਼ੀ ਟੈਮੀ ਬੇਯੁਮੋਂਟ ਨਾਲ ਸੰਭਲ ਕੇ ਰਹਿਣਾ ਹੋਵੇਗਾ। ਉਹ ਹੁਣ ਤੱਕ ਇਸ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾ ਚੁੱਕੀ ਹੈ। ਉਸ ਨੇ ਹੁਣ ਤੱਕ 372 ਦੌੜਾਂ ਬਣਾਈਆਂ ਹਨ।
ਟੀਮਾਂ ਇਸ ਤਰ੍ਹਾਂ ਹਨ—
ਇੰਗਲੈਂਡ : ਹੀਥਰ ਨਾਇਟ (ਕਪਤਾਨ), ਟੈਮਨਿਸ ਬੇਯੁਮੋਂਟ, ਕੈਥਰੀਨ ਬ੍ਰੰਟ, ਜਾਰਜੀਆ ਐਲਵਿਸ, ਜੈਨੀ ਗਨ, ਐਲੇਕਸ ਹਾਰਟਲੇ, ਡੇਨਿਏਲ ਹਾਜੇਲੇ, ਬੇਥ ਲੈਂਗਸਟਨ, ਲੋਰਾ ਮਾਰਸ਼, ਨਤਾਲੀ ਸਟਾਇਵਰ, ਏਨਯਾ ਸ਼ੁਬਸੋਲੇ, ਸਾਰਾਹ ਟੇਲਰ. ਫਰਾਨ ਵਿਲਸਨ, ਲੋਰੇਨ ਵਿਨਫੀਲਡ ਅਤੇ ਡੇਨਿਅਰ ਵਆਟ।
ਦੱਖਣੀ ਅਫਰੀਕਾ— ਡੇਨ ਵਾਨ ਨਿਏਕੇਕ (ਕਪਤਾਨ), ਤੁਸ਼ਾ ਚੇਟ੍ਰਟੀ, ਮੋਸੇਲਿਨੇ ਡੇਨਿਏਲਸ, ਨਾਡਿਨੇ ਡੇ ਕਲਾਰਕ, ਮਿਗਨੋਨ ਡੁ ਪ੍ਰੀਜ, ਸ਼ਬਨਿਮ ਇਸਮਾਇਲ, ਮਾਰਿਜਾਨੇ ਕੈਪ, ਅਯਾਬੋਂਗਾ ਖਾਕਾ, ਓਡੀਨੇ ਕਸਰਟਨ, ਮਾਸਾਬਾਟਾ ਕਲਾਸ, ਲਿਜੇਲੀ ਲੀ, ਸੁਨੇ ਲੁਸ, ਰਾਇਸਿਬੇ ਟੋਜਾਖੇ, ਚੋਲੇ ਟ੍ਰਾਯੋਨ ਅਤੇ ਲੋਰਾ ਵੋਲਵਾਰਡਟ।
ਟਰੇਨ 'ਚ ਸੀਟ ਲਈ ਯਾਤਰੀ ਨਾਲ ਭਿੜੇ ਸੌਰਵ ਗਾਂਗੁਲੀ
NEXT STORY