ਨਵੀਂ ਦਿੱਲੀ—ਚਾਰ ਵਾਰ ਦੇ ਵਰਲਡ ਚੈਂਪੀਅਨ WWE ਰੇਸਲਰ ਰੋਮਨ ਰੇਂਸ ਨੇ ਆਪਣੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੇ ਹੋਏ ਇਸ ਖੇਡ ਨੂੰ ਛੱਡਣ ਦੀ ਘੋਸ਼ਣਾ ਕਰ ਦਿੱਤੀ ਹੈ। 33 ਸਾਲ ਦੇ ਰੋਮਨ ਰੇਂਸ ਨੇ ਸੋਮਵਾਰ ਨੂੰ ਦੱਸਿਆ ਕਿ ਉਹ ਕੈਂਸਰ ਨਾਲ ਪੀੜਤ ਹਨ ਅਤੇ ਪਿਛਲੇ 11 ਸਾਲ ਤੋਂ ਇਸ ਗੰਭੀਰ ਬੀਮਾਰੀ ਨਾਲ ਜੂਝ ਰਹੇ ਹਨ। WWE ਅਤੇ ਰੇਂਸ ਦੇ ਫੈਨਜ਼ ਲਈ ਇਹ ਕਾਫੀ ਦੁਖਦਾਈ ਖਬਰ ਹੈ। ਯੂਨੀਵਰਸਲ ਚੈਂਪੀਅਨ ਰੋਮਨ ਰੇਂਸ ਨੇ ਦੱਸਿਆ ਕਿ ਉਹ ਕੈਂਸਰ ਨਾਲ ਲੜ ਰਹੇ ਹਨ।
ਰੋਮਨ ਨੇ ਦੱਸਿਆ ਕਿ ਉਹ ਪਿਛਲੇ 11 ਸਾਲਾਂ ਤੋਂ ਲਿਊਕੀਮੀਆ ਬੀਮਾਰੀ ਨਾਲ ਲੜ ਰਹੇ ਹਨ, ਰੇਂਸ ਨੇ ਹਾਲਾਂਕਿ ਉਮੀਦ ਜਤਾਈ ਕਿ ਉਹ ਕਿਸੇ ਦਿਨ ਦੋਬਾਰਾ ਰਿੰਗ 'ਚ ਪਰਤਣਗੇ। ਰੇਂਸ ਨੂੰ 16 ਵਾਰ ਦੇ ਵਰਲਡ ਚੈਂਪੀਅਨ ਡਬਲਯੂ.ਡਬਲਯੂ.ਈ ਰੈਸਲਰ ਜਾਨ ਸੀਨਾ ਸਮੇਤ ਕਈ ਹਸਤੀਆਂ ਦੀ ਸਪੋਰਟ ਮਿਲ ਰਹੀ ਹੈ।
ਜਾਨ ਸੀਨਾ ਨੇ ਟਵੀਟ ਕੀਤਾ, ਸਾਹਸ, ਦਰਦ ਭਰੇ ਇਸ ਪਲ 'ਚ ਤੁਹਾਨੂੰ ਤਾਕਤ ਮਿਲੇ। ਤੁਸੀਂ ਸਾਨੂੰ ਬਹੁਤ ਕੁਝ ਦੇ ਦਿੱਤਾ। ਅਸੀਂ ਤੁਹਾਡੀ WWE ਫੈਮਿਲੀ ਤੁਹਾਨੂੰ ਢੇਰ ਸਾਰਾ ਪਿਆਰ ਦਿੰਦੀ ਹੈ ਅਤੇ ਤੁਹਾਡੇ ਸਾਥ ਹੈ।'
ਦਿੱਗਜ ਰਿਕ ਫਲੇਅਰ ਨੇ ਲਿਖਿਆ, ਮੈਂ ਅਤੇ ਮੇਰਾ ਪਰਿਵਾਰ ਇਸ ਸਮੇਂ ਤੁਹਾਡੇ ਬਾਰੇ 'ਚ ਸੋਚ ਰਿਹਾ ਹੈ। ਤੁਹਾਨੂੰ ਪ੍ਰਾਥਨਾ 'ਚ ਵੀ ਯਾਦ ਕਰੇਗਾ। ਅਸੀਂ ਤੁਹਾਡੇ ਨਾਲ ਹਾਂ।
WWE ਹਾਲ ਆਫ ਫੇਮਰ ਬ੍ਰੇਟ ਹਿਟਮੈਨ ਨੇ ਰੇਂਸ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ-ਜਿੱਤ ਲਈ ਲੜੋ ਮੇਰੇ ਭਰਾ। ਰਮੈਕਡਾਊਨ ਮਹਿਲਾ ਚੈਂਪੀਅਨ ਰੇਬੇਕਾ ਕਵਿਨ ਨੇ ਹੈਸ਼ਟੈਗ ਥੈਂਕ ਯੂ. ਰੋਮਨ ਦੇ ਨਾਲ ਟਵੀਟ ਕੀਤਾ। ਰੋਮਨ ਰੇਂਸ ਦੇ ਫੈਨਜ਼ ਭਾਰਤ 'ਚ ਵੀ ਵੱਡੀ ਸੰਖਿਆ 'ਚ ਮੌਜੂਦ ਹਨ। ਬਾਕੀ ਵੱਡੀ ਸੰਖਿਆ 'ਚ ਲੋਕ ਉਨ੍ਹਾਂ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਮੁਕਾਬਲੇ ਦੱਖਦੇ ਹਨ।
ਸ਼ੁਭੰਕਰ ਦੀਆਂ ਨਜ਼ਰਾਂ ਵਿਸ਼ਵ ਗੋਲਫ ਚੈਂਪੀਅਨਸ਼ਿਪ ਖਿਤਾਬ 'ਤੇ
NEXT STORY