ਸਪੋਰਟਸ ਡੈਸਕ : ਡਬਲਯੂ.ਡਬਲਯੂ.ਈ. ਦੀ ਸਾਬਕਾ ਰੈਸਲਰ ਪੇਜੇ ਇਨ੍ਹੀਂ ਦਿਨੀਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਛਾਈ ਹੋਈ ਹੈ। 3 ਸਾਲ ਪਹਿਲਾਂ ਸੱਟ ਲੱਗਣ ਕਾਰਨ ਰੈਸਲਿੰਗ ਤੋਂ ਦੂਰ ਹੋਈ ਪੇਜੇ ਗਲੈਮਰ ਨਾਲ ਭਰੀ ਜ਼ਿੰਦਗੀ ਜੀਅ ਰਹੀ ਹੈ। ਪੇਜੇ ਨੇ ਬੀਤੇ ਦਿਨੀਂ ਲਾਲ ਆਊਟਫਿੱਟ ਵਿਚ ਆਪਣੀ ਇਕ ਤਸੀਵਰ ਸਾਂਝੀ ਕੀਤੀ ਸੀ, ਜਿਸ ਨੂੰ ਬੇਹੱਦ ਪਸੰਦ ਕੀਤਾ ਗਿਆ ਸੀ। ਪੇਜੇ ਦਾ ਅਸਲੀ ਨਾਂ ਸਾਰਾਯਾ ਬੇਵਿਸ ਹੈ ਅਤੇ ਉਨ੍ਹਾਂ ਦੇ ਇੰਸਟਾਗ੍ਰਾਮ 'ਤੇ 5.9 ਫਾਲੋਅਰਜ਼ ਹਨ।
ਇਹ ਵੀ ਪੜ੍ਹੋ: ਡਾਕਟਰ ਦੀ ਸਲਾਹ : ਸਰੀਰਕ ਸਬੰਧ ਬਣਾਉਂਦੇ ਸਮੇਂ ਮਾਸਕ ਪਾ ਕੇ ਰੱਖੋ ਅਤੇ ਕਿੱਸ ਨਾ ਕਰੋ
![PunjabKesari](https://static.jagbani.com/multimedia/11_12_219478889paige2-ll.jpg)
ਪੇਜੇ ਰੈਸਲਿੰਗ ਖ਼ਾਨਦਾਰ ਤੋਂ ਹੈ। ਉਨ੍ਹਾਂ ਦੇ ਪਿਤਾ, ਭਰਾ ਅਤੇ ਚਾਚਾ ਵੀ ਰੈਸਲਰ ਹਨ। ਜਦੋਂ ਸਕੂਲ ਵਿਚ ਸੀ, ਉਦੋਂ ਉਨ੍ਹਾਂ ਨੂੰ ਪਤਲੀ ਹੋਣ ਕਾਰਨ ਤਾਅਨੇ ਸੁਨਣੇ ਪੈਂਦੇ ਸਨ। ਪੇਜੇ ਜਦੋਂ ਕਾਲਜ ਵਿਚ ਆਈ ਤਾਂ ਉਨ੍ਹਾਂ ਨੇ ਰੈਸਲਿੰਗ ਨੂੰ ਕਰੀਅਰ ਬਣਾਉਣ ਬਾਰੇ ਸੋਚਿਆ। ਪੇਜੇ ਨੂੰ ਡਬਲਯੂ.ਡਬਲਯੂ.ਈ. ਦੀ ਸਭ ਤੋਂ ਡੈਸ਼ਿੰਗ ਰੈਸਲਰ ਵਿਚੋਂ ਇਕ ਮੰਨਿਆ ਜਾਂਦਾ ਹੈ। ਪੇਜੇ ਉਦੋਂ ਵੀ ਵਿਵਾਦ ਵਿਚ ਆ ਗਈ ਸੀ, ਜਦੋਂ ਉਨ੍ਹਾਂ ਦਾ ਇਕ ਅਸ਼ਲੀਲ ਐੱਮ.ਐੱਮ.ਐੱਸ. ਲੀਕ ਹੋ ਗਿਆ ਸੀ। ਪੇਜੇ ਉਕਤ ਐੱਮ.ਐੱਮ.ਐਸ. ਲੀਕ ਹੋਣ ਤੋਂ ਬਾਅਦ ਡਿਪ੍ਰੈਸ਼ਨ ਵਿਚ ਚਲੀ ਗਈ ਸੀ। ਆਖ਼ਿਰਕਾਰ ਪੇਜੇ ਨੇ ਡਿਪ੍ਰੈਸ਼ਨ ਤੋਂ ਵਾਪਸੀ ਕੀਤੀ ਅਤੇ ਆਪਣੀ ਦੁਨੀਆ ਵਿਚ ਪਰਤ ਆਈ। ਪੇਜੇ ਨੂੰ ਰੈਸਲਿੰਗ ਕਰੀਅਰ ਦੌਰਾਨ ਸੱਟਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਰਨ ਉਹ ਹੁਣ ਫਾਈਟ ਨਹੀਂ ਕਰਦੀ।
ਇਹ ਵੀ ਪੜ੍ਹੋ: WHO ਦਾ ਨਵਾਂ ਬਿਆਨ, ਕਿਹਾ- ਅਗਲੇ ਸਾਲ ਦੇ ਅੱਧ ਤੱਕ ਨਹੀਂ ਬਣੇਗੀ ਕੋਰੋਨਾ ਵੈਕਸੀਨ
![PunjabKesari](https://static.jagbani.com/multimedia/11_12_220572596paige3-ll.jpg)
![PunjabKesari](https://static.jagbani.com/multimedia/11_12_218229184paige1-ll.jpg)
![PunjabKesari](https://static.jagbani.com/multimedia/11_12_221353884paige4-ll.jpg)
![PunjabKesari](https://static.jagbani.com/multimedia/11_12_222760147paige5-ll.jpg)
T20 : ਰੋਮਾਂਚਕ ਮੁਕਾਬਲੇ 'ਚ ਇੰਗਲੈਂਡ ਨੇ ਆਸਟਰੇਲੀਆ ਨੂੰ 2 ਦੌੜਾਂ ਨਾਲ ਹਰਾਇਆ
NEXT STORY