ਜਲੰਧਰ— ਡਬਲਿਊ.ਡਬਲਿਊ. ਈ. ਸਟਾਰ ਡੀਨ ਐਂਬ੍ਰੋਸ ਨੇ ਜਿਸ ਰੀਨੀ ਯੰਗ ਨਾਲ ਬੀਤੇ ਸਾਲ ਵਿਆਹ ਕੀਤਾ, ਉਹ ਰੈਸਲਿੰਗ 'ਚ ਆਉਣ ਤੋਂ ਪਹਿਲਾਂ ਕਾਮੇਡੀਅਨ ਰਹਿ ਚੁੱਕੀ ਸੀ।
16 ਸਾਲ ਦੀ ਉਮਰ ਵਿਚ ਮਾਡਲਿੰਗ ਰਾਹੀਂ ਸ਼ੁਰੂਆਤ ਕਰਨ ਵਾਲੀ ਰੀਨੀ ਅਭਿਨੇਤਰੀ ਹੋਣ ਤੋਂ ਇਲਾਵਾ ਐਂਕਰ, ਰਾਈਟਰ ਵੀ ਹੈ।

ਡੀਨ ਨਾਲ ਉਸ ਦੀ ਪਹਿਲੀ ਮੁਲਾਕਾਤ 2013 'ਚ ਹੋਈ ਸੀ, ਉਦੋਂ ਰੀਨੀ ਐਨ.ਐਕਸ. ਟੀ. ਲਈ ਐਂਕਰਿੰਗ ਕਰ ਰਹੀ ਸੀ। ਰੀਨੀ ਡੀਨ ਨਾਲ ਹੋਈ ਉਸ ਇੰਟਰਵਿਊ 'ਚ ਵਾਰ-ਵਾਰ ਰੀਟੇਕ ਦੇ ਰਹੀ ਸੀ। ਇਹ ਦੇਖ ਕੇ ਡੀਨ ਨੇ ਰੀਨੀ ਦਾ ਹੌਂਸਲਾ ਵਧਾਇਆ।

ਇਸ ਨਾਲ ਡੀਨ ਤੇ ਰੀਨੀ 'ਚ ਦੋਸਤੀ ਦੀ ਸ਼ੁਰੂਆਤ ਹੋਈ, ਜਿਹੜੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। ਰੀਨੀ ਨਾਲ ਆਪਣੀ ਪਹਿਲੀ ਮੁਲਾਕਾਤ ਨੂੰ ਯਾਦ ਕਰਦਿਆਂ ਡੀਨ ਨੇ ਇਕ ਇੰਟਰਵਿਊ 'ਚ ਦੱਸਿਆ ਸੀ ਕਿ ਉਸ ਦਿਨ ਰੀਨੀ ਦੀ ਸ਼ਾਇਦ ਤਬੀਅਤ ਠੀਕ ਨਹੀਂ ਸੀ, ਇਸ ਦੇ ਬਾਵਜੂਦ ਉਹ ਸ਼ੂਟ ਦੇ ਰਹੀ ਸੀ।/cdn.vox-cdn.com/uploads/chorus_image/image/53515573/AmbreneeLV7.0.png)
ਖਾਂਸੀ ਕਾਰਨ ਉਹ ਵਿਚ-ਵਿਚਾਲੇ ਵਾਰ-ਵਾਰ ਖੰਘ ਰਹੀ ਸੀ ਪਰ ਉਸ ਨੇ ਸ਼ੂਟਿੰਗ ਨਹੀਂ ਰੋਕੀ। ਡੀਨ ਨੇ ਕਿਹਾ ਕਿ ਮੈਨੂੰ ਰੀਨੀ ਦਾ ਕੰਮ ਪ੍ਰਤੀ ਲਗਾਅ ਬਹੁਤ ਚੰਗਾ ਲੱਗਾ।

ਉਸ ਦਾ ਚਿਹਰਾ ਇੰਨਾ ਭੋਲਾ-ਭਾਲਾ ਸੀ ਕਿ ਕਿਸੇ ਨੂੰ ਵੀ ਉਸ ਨਾਲ ਪਿਆਰ ਹੋ ਜਾਵੇ। ਸ਼ਾਇਦ ਇਹੀ ਵਜ੍ਹਾ ਸੀ ਕਿ ਅਸੀਂ ਨੇੜੇ ਆ ਗਏ।
ਜ਼ਿਕਰਯੋਗ ਹੈ ਕਿ ਰੀਨੀ ਨੇ ਪਿਛਲੇ ਸਾਲ ਅਪ੍ਰੈਲ ਵਿਚ ਟਵਿਟਰ 'ਤੇ ਪੋਸਟ ਪਾ ਕੇ ਐਲਾਨ ਕੀਤਾ ਸੀ ਕਿ ਉਸ ਨੇ ਵਿਆਹ ਕਰ ਲਿਆ ਹੈ।

ਸੋਨ ਤਮਗਾ ਜੇਤੂ ਨਵਜੋਤ ਕੌਰ ਨੂੰ ਪੰਜਾਬ ਕੁਸ਼ਤੀ ਸੰਘ ਕਰੇਗਾ ਸਨਮਾਨਤ
NEXT STORY