ਰੀਓ ਡੀ ਜੇਨੇਰੀਓ— ਯਸ਼ਸਵਿਨੀ ਦੇਸਵਾਲ ਨੇ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ’ਚ ਸ਼ਨੀਵਾਰ ਨੂੰ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸੋਨ ਤਮਗਾ ਜਿੱਤ ਕੇ ਭਾਰਤ ਨੂੰ ਨੌਵਾਂ ਓਲੰਪਿਕ ਕੋਟਾ ਦਿਵਾਇਆ। ਸਾਬਕਾ ਜੂਨੀਅਰ ਚੈਂਪੀਅਨ 22 ਸਾਲ ਦੀ ਯਸ਼ਸਵਿਨੀ ਨੇ ਅੱਠ ਮਹਿਲਾਵਾਂ ਦੇ ਫਾਈਨਲ ’ਚ 236.7 ਦਾ ਸਕੋਰ ਕਰਕੇ ਪੀਲਾ ਤਮਗਾ ਜਿੱਤਿਆ। ਦੁਨੀਆ ਦੀ ਨੰਬਰ ਇਕ ਯੁ¬ਕ੍ਰੇਨ ਦੀ ਓਲੇਨਾ ਕੋਸਤੇਵਿਚ ਨੂੰ ਚਾਂਦੀ ਅਤੇ ਸਰਬੀਆ ਦੇ ਜੇਸਮਿਨਾ ਮਿਲਾਵੋੋਨੋਵਿਚ ਨੂੰ ਕਾਂਸੀ ਤਮਗਾ ਮਿਲਆ। ਅੰਨੂ ਰਾਜ ਸਿੰਘ ਅਤੇ ਸ਼ਵੇਤਾ ਸਿੰਘ ਫਾਈਨਲ ’ਚ ਜਗ੍ਹਾ ਨਹੀਂ ਬਣਾ ਸਕੇ ਜਦਕਿ ਮਨੂ ਭਾਕਰ ਨੇੇ ਘੱਟੋ-ਮੋਟ ਕੁਆਲੀਫਿਕੇਸ਼ਨ ਸਕੋਰ ’ਚ 580 ਦਾ ਸਕੋਰ ਕੀਤਾ।
ਕਲਿੰਗਰ ਦਾ ਟੀ20 ’ਚ ਵੱਡਾ ਧਮਾਕਾ, ਇੰਝ ਕਰਨ ਵਾਲੇ ਬਣੇ ਪਹਿਲੇ ਆਸਟਰੇਲੀਆਈ ਬੱਲੇਬਾਜ਼
NEXT STORY