ਲਖਨਊ (ਵਾਰਤਾ)- ਇਕਾਨਾ ਸਟੇਡੀਅਮ ਵੈਸੇ ਤਾਂ ਲਖਨਊ ਸੁਪਰ ਜਾਇੰਟਸ ਦਾ ਘਰੇਲੂ ਮੈਦਾਨ ਹੈ ਤੇ ਇਸੇ ਨਾਤੇ ਕਿਸੇ ਵੀ ਵਿਰੋਧੀ ਟੀਮ ਵਿਰੁੱਧ ਉਸ ਨੂੰ ਸਮਰਥਨ ਮਿਲਣਾ ਬਣਦਾ ਹੈ ਪਰ ਜਦੋਂ ਮੈਦਾਨ ’ਤੇ ਮਹਿੰਦਰ ਸਿੰਘ ਧੋਨੀ ਹੋਵੇ ਤਾਂ ਕ੍ਰਿਕਟ ਦੇ ਦੀਵਾਨੇ ਹਰ ਹੱਦ ਟੱਪ ਕੇ ਆਪਣੇ ਚਹੇਤੇ ਕ੍ਰਿਕਟਰ ਲਈ ਸਭ ਕੁਝ ਭੁੱਲਣ ਨੂੰ ਤਿਆਰ ਰਹਿੰਦੇ ਹਨ। ਅਜਿਹਾ ਹੀ ਨਜ਼ਾਰਾ ਬੁੱਧਵਾਰ ਨੂੰ ਅਦਬ ਦੇ ਸ਼ਹਿਰ ਲਖਨਊ ਵਿਚ ਚੇਨਈ ਸੁਪਰ ਕਿੰਗਜ਼ ਤੇ ਲਖਨਊ ਸੁਪਰ ਜਾਇੰਟਸ ਵਿਚਾਲੇ ਮੈਚ ਦੌਰਾਨ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ: IPL 2023: 4 ਮੈਚ ’ਚ 2 ਵਿਕਟਾਂ, ਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹੈ 8 ਕਰੋੜ ’ਚ ਖਰੀਦਿਆ ਜੋਫ੍ਰਾ ਆਰਚਰ
ਹਜ਼ਾਰਾਂ ਪ੍ਰਸ਼ੰਸਕ ਧੋਨੀ ਨੂੰ ਜੀਅ ਭਰ ਕੇ ਦੇਖਣ ਦੀ ਆਸ ਲਏ ਸਟੇਡੀਅਮ ਵੱਲ ਖਿੱਚੇ ਚੱਲੇ ਆ ਰਹੇ ਸਨ। ਧੋਨੀ ਦੀ 7 ਨੰਬਰ ਦੀ ਜਰਸੀ ਲਈ ਵਿਕ੍ਰੇਤਾਵਾਂ ਨੂੰ ਮੂੰਹ ਮੰਗੇ ਪੈਸੇ ਮਿਲੇ। ਏਕਾਨਾ ਸਟੇਡੀਅਮ ਬੁੱਧਵਾਰ ਨੂੰ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਧੋਨੀ ਦੀ 7 ਨੰਬਰ ਦੀ ਜਰਸੀ ਪਹਿਨੇ ਪ੍ਰਸ਼ੰਸਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਕ੍ਰਿਕਟ ਦੇ ਦੀਵਾਨੇ ਧੋਨੀ ਨੂੰ ਦੇਖ ਕੇ ਇਹ ਭੁੱਲ ਚੁੱਕੇ ਸਨ ਕਿ ਉਨ੍ਹਾਂ ਨੂੰ ਆਪਣੀ ਟੀਮ ਲਖਨਊ ਨੂੰ ਸਪੋਰਟ ਕਰਨਾ ਹੈ। ਲਖਨਊ ਦੀ ਵਿਕਟ ਡਿੱਗਣ ’ਤੇ ਮੈਦਾਨ ’ਤੇ ਸੰਨਾਟਾ ਨਹੀਂ ਸਗੋਂ ਰੌਲਾ-ਰੱਪਾ ਪੈ ਰਿਹਾ ਸੀ, ਜਿਵੇਂ ਚੇਨਈ ਹੀ ਲਖਨਊ ਦੀ ਘਰੇਲੂ ਟੀਮ ਹੋਵੇ। ਧੋਨੀ ਦੇ ਸਮਰਥਨ ਵਿਚ ਦਰਸ਼ਕ ਵੱਡੇ-ਵੱਡੇ ਪੋਸਟਰ ਤੇ ਬੈਨਰ ਮੈਦਾਨ ’ਤੇ ਲੈ ਕੇ ਆਏ ਸਨ, ਜਿਸ ਨਾਲ ਸਟੇਡੀਅਮ ਪੀਲੇ ਸਮੁੰਦਰ ਵਿਚ ਤਬਦੀਲ ਹੁੰਦਾ ਦਿਸਿਆ। ਇਕਾਨਾ ਦੇ ਮੈਦਾਨ 'ਤੇ ਹਾਲਾਂਕਿ ਮੀਂਹ ਵਿਲਨ ਬਣ ਕੇ ਵਾਰ-ਵਾਰ ਆਇਆ। ਮੀਂਹ ਕਾਰਨ ਮੈਦਾਨ ਗਿੱਲਾ ਹੋਣ ਕਾਰਨ ਮੈਚ ਦੀ ਸ਼ੁਰੂਆਤ ਨਿਰਧਾਰਤ ਸਮੇਂ ਤੋਂ 15 ਮਿੰਟ ਦੇਰੀ ਨਾਲ ਹੋਏ, ਜਦੋਂ ਕਿ ਲਖਨਊ ਸੁਪਰ ਜਾਇੰਟਸ ਦੀ ਪਾਰੀ ਦੇ ਆਖਰੀ ਓਵਰ ਵਿੱਚ ਮੀਂਹ ਨੇ ਫਿਰ ਖਲਲ ਪਾ ਦਿੱਤਾ ਪਰ ਇਸ ਨਾਲ ਪ੍ਰਸ਼ੰਸਕਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ ਅਤੇ ਉਹ ਪੂਰੇ ਜੋਸ਼ ਨਾਲ ਮੈਦਾਨ 'ਤੇ ਡਟੇ ਰਹੇ।
ਇਹ ਵੀ ਪੜ੍ਹੋ: ਜੰਤਰ-ਮੰਤਰ ’ਤੇ ਫੋਲਡਿੰਗ ਬੈੱਡ ਲਿਆਉਣ ਨੂੰ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2023: 4 ਮੈਚ ’ਚ 2 ਵਿਕਟਾਂ, ਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹੈ 8 ਕਰੋੜ ’ਚ ਖਰੀਦਿਆ ਜੋਫ੍ਰਾ ਆਰਚਰ
NEXT STORY