ਮੁੰਬਈ- ਮੁੰਬਈ ਇੰਡੀਅਨਜ਼ ਦੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ’ਤੇ ਖਰਚੇ 8 ਕਰੋੜ ਰੁਪਏ ਬਰਬਾਦ ਹੁੰਦੇ ਦਿਸ ਰਹੇ ਹਨ। ਆਰਚਰ 153 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟ ਕੇ ਦਰਸ਼ਕਾਂ ਦਾ ਤਾਂ ਦਿਲ ਜਿੱਤ ਰਿਹਾ ਪਰ ਵਿਕਟ ਨਾ ਲੈ ਕੇ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਦਾ ਦਿਲ ਜਿੱਤਣ ਵਿਚ ਉਹ ਸਫਲ ਨਹੀਂ ਹੋ ਰਿਹਾ। ਬੁੱਧਵਾਰ ਨੂੰ ਪੰਜਾਬ ਵਿਰੁੱਧ ਉਸ ਨੇ ਬਿਨਾਂ ਵਿਕਟ ਲਏ 56 ਦੌੜਾਂ ਦਿੱਤੀਆਂ। ਪੰਜਾਬ ਦੇ ਲਿਆਮ ਲਿਵਿੰਗਸਟੋਨ ਨੇ ਉਸ ਨੂੰ ਲਗਾਤਾਰ 3 ਛੱਕੇ ਵੀ ਲਾਏ। ਇਸ ਸੈਸ਼ਨ ਵਿਚ ਆਰਚਰ ਨੇ ਹੁਣ ਤਕ 4 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਸ ਨੇ 156 ਦੌੜਾਂ ਦਿੱਤੀਆਂ ਪਰ ਉਸ ਨੂੰ ਸਿਰਫ਼ 2 ਹੀ ਵਿਕਟਾਂ ਮਿਲੀਆਂ ਹਨ। ਅੰਕੜੇ ਦਰਸਾ ਰਹੇ ਹਨ ਕਿ ਆਰਚਰ ਮੁੰਬਈ ਲਈ ਸਫੈਦ ਹਾਥੀ ਸਾਬਤ ਹੋ ਰਿਹਾ ਹੈ। ਸੈਸ਼ਨ ਵਿਚ ਆਰਚਰ ਨੇ ਹੁਣ ਤਕ ਬੈਂਗਲੁਰੂ 0/33, ਪੰਜਾਬ 1/42, ਰਾਜਸਥਾਨ 1/35, ਪੰਜਾਬ 0/56 ਦਾ ਪ੍ਰਦਰਸ਼ਨ ਕੀਤਾ ਹੈ, ਜਿਹੜਾ ਕਿ ਨਿਰਾਸ਼ਾਜਨਕ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਜੰਤਰ-ਮੰਤਰ ’ਤੇ ਫੋਲਡਿੰਗ ਬੈੱਡ ਲਿਆਉਣ ਨੂੰ ਲੈ ਕੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਅਤੇ ਪੁਲਸ ਵਿਚਾਲੇ ਹੱਥੋਪਾਈ
ਆਰਚਰ ਦੀ ਬਜਾਏ ਅਰਜੁਨ ਤੇਂਦੁਲਕਰ ਨੂੰ ਟੀਮ ਵਿਚ ਜਗ੍ਹਾ ਦਿੱਤੀ ਜਾ ਸਕਦੀ ਸੀ। ਅਰਜੁਨ ਨੇ ਹੁਣ ਤਕ 4 ਮੈਚਾਂ ਵਿਚ 92 ਦੌੜਾਂ ਦੇ ਕੇ 3 ਵਿਕਟਾਂ ਲਈਆਂ ਹਨ। ਗੁਜਰਾਤ ਵਿਰੁੱਧ ਤਾਂ ਉਸ ਨੇ 2 ਓਵਰਾਂ ਵਿਚ ਸਿਰਫ 9 ਹੀ ਦੌੜਾਂ ਦਿੱਤੀਆਂ ਸਨ। ਬੀਤੇ ਦਿਨ ਪੰਜਾਬ ਕਿੰਗਜ਼ ਖ਼ਿਲਾਫ਼ ਖੇਡੇ ਗਏ ਮੈਚ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਮੁੰਬਈ ਲਈ ਆਪਣੇ 200ਵੇਂ ਮੈਚ ਵਿੱਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜਿਸ ਵਿਚ ਮੁੰਬਈ ਨੇ ਪੰਜਾਬ ਕਿੰਗਜ਼ ਨੂੰ 7 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ: ਪੰਜਾਬ ’ਚ Weather ਨੂੰ ਲੈ ਕੇ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਪੁਲਸ ਦੀ ਵੱਡੀ ਕਾਰਵਾਈ, ਸੁਰਜਨ ਚੱਠਾ ਗ੍ਰਿਫ਼ਤਾਰ
NEXT STORY