ਨਵੀਂ ਦਿੱਲੀ, (ਬਿਊਰੋ)— ਆਈ.ਸੀ.ਸੀ. ਨੇ ਸੰਯੁਕਤ ਅਰਬ ਅਮੀਰਾਤ ਦੀ ਇਕ ਪ੍ਰਾਈਵੇਟ ਟੀ-20 ਲੀਗ ਨੂੰ ਸ਼ੱਕੀ ਮੰਨਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ। ਯੂ.ਏ.ਈ. 'ਚ ਖੇਡੇ ਗਏ ਅਜਮਾਨ ਟੀ-20 ਸਟਾਰ ਲੀਗ ਦੇ ਦੌਰਾਨ ਮੈਦਾਨ 'ਤੇ ਖਿਡਾਰੀਆਂ ਦੀ ਗਤੀਵਿਧੀਆਂ ਸ਼ੱਕੀ ਪਾਈਆਂ ਗਈਆਂ ਹਨ। ਇਸ ਮਾਮਲੇ 'ਚ ਸੋਸ਼ਲ ਮੀਡੀਆ 'ਤੇ ਜਾਰੀ ਇਕ ਵੀਡੀਓ ਫੁਟੇਜ ਵਾਇਰਲ ਹੋ ਰਿਹਾ ਹੈ।
ਮੈਚ ਦੇ ਦੌਰਾਨ ਬੱਲੇਬਾਜ਼ ਇਸ ਤਰ੍ਹਾਂ ਆਉਟ ਹੁੰਦੇ ਦਿਖ ਰਹੇ ਹਨ ਜੋ ਬੇਹੱਦ ਹੀ ਹੈਰਾਨ ਕਰਨ ਵਾਲਾ ਹੈ। ਕਈ ਖਿਡਾਰੀ ਜਾਣਬੁੱਝ ਕੇ ਰਨ ਆਊਟ ਹੁੰਦੇ ਦੇਖੇ ਗਏ। ਜਦਕਿ ਕੁਝ ਬੇਹੱਦ ਖਰਾਬ ਗੇਂਦਾਂ 'ਤੇ ਆਪਣਾ ਵਿਕਟ ਗੁਆਉਂਦੇ ਨਜ਼ਰ ਆਏ। ਦੋਹਾਂ ਟੀਮਾਂ 'ਚ ਯੂ.ਏ.ਈ., ਭਾਰਤ, ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਦੇ ਖਿਡਾਰੀ ਸ਼ਾਮਲ ਸਨ। ਇਸ ਤੋਂ ਬਾਅਦ ਅਧਿਕਾਰੀਆਂ ਨੇ ਲੀਗ ਨੂੰ ਤੁਰੰਤ ਰੱਦ ਕਰ ਦਿੱਤਾ ਅਤੇ ਮੁਕਾਬਲੇ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ।
ਇਸ ਤੋਂ ਪਹਿਲਾਂ ਇਸ ਪ੍ਰਾਈਵੇਟ ਟੀ-20 ਲੀਗ ਦੇ ਲਈ ਯੂ.ਏ.ਈ. ਦੇ ਕ੍ਰਿਕਟ ਬੋਰਡ ਤੋਂ ਮਨਜ਼ੂਰੀ ਵੀ ਨਹੀਂ ਲਈ ਗਈ ਸੀ। ਆਈ.ਸੀ.ਸੀ. ਦੇ ਐਂਟੀ ਕਰੱਪਸ਼ਨ ਯੁਨਿਟ ਨੂੰ ਸ਼ੱਕ ਹੈ ਕਿ ਕਿਤੇ ਇਹ ਸਪਾਟ ਫਿਕਸਿੰਗ ਦਾ ਮਾਮਲਾ ਤਾਂ ਨਹੀਂ ਹੈ। ਨਾਲ ਹੀ ਆਈ.ਸੀ.ਸੀ. ਨੇ ਅਪੀਲ ਕੀਤੀ ਹੈ ਕਿ ਇਸ ਸੰਦਰਭ 'ਚ ਕੋਈ ਵੀ ਅਹਿਮ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਜਾਂਚ 'ਚ ਮਦਦ ਮਿਲ ਸਕੇ। ਹਾਲਾਂਕਿ ਇਸ ਪ੍ਰਾਈਵੇਟ ਟੂਰਨਾਮੈਂਟ ਨੂੰ ਯੂ.ਏ.ਈ. ਕ੍ਰਿਕਟ ਬੋਰਡ ਅਤੇ ਆਈ.ਸੀ.ਸੀ. ਦੀ ਮਾਨਤਾ ਨਹੀਂ ਮਿਲੀ ਸੀ ਪਰ ਵੀਡੀਓ ਵਾਇਰਲ ਹੋਣ ਦੇ ਬਾਅਦ ਆਈ.ਸੀ.ਸੀ. ਟੂਰਨਾਮੈਂਟ 'ਚ ਖੇਡੇ ਗਏ ਮੁਕਾਬਲਿਆਂ ਦੀ ਜਾਂਚ ਕਰੇਗੀ। ਆਈ.ਸੀ.ਸੀ. ਦੇ ਐਂਟੀ ਕਰੱਪਸ਼ਨ ਯੁਨਿਟ ਦੇ ਜਨਲਰ ਮੈਨੇਜਰ ਐਲੇਕਸ ਮਾਰਸ਼ਲ ਦੀ ਦੇਖ-ਰੇਖ 'ਚ ਇਹ ਜਾਂਚ ਕੀਤੀ ਜਾਵੇਗੀ।
ਮਹਿਲਾ ਹਾਕੀ ਜੂਨੀਅਰ ਰਾਸ਼ਟਰੀ ਕੈਂਪ ਲਈ 21 ਖਿਡਾਰਨਾਂ ਦੀ ਚੋਣ
NEXT STORY