ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਆਲਰਾਊਂਡਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ 30 ਦੀ ਉਮਰ ’ਚ ਇਸ ਖੇਡ (ਕ੍ਰਿਕਟ) ਦੇ ਲੀਜੈਂਡ ਬਣ ਗਏ, ਇਸ ਦੇ ਲਈ ਕ੍ਰਿਕਟਰ ਆਮ ਤੌਰ ’ਤੇ ਰਿਟਾਇਰ ਹੋਣ ਇੰਤਜ਼ਾਰ ਕਰਦੇ ਹਨ। ਵਿਰਾਟ ਕੋਹਲੀ ਨੇ 20 ਸਾਲ ਦੀ ਉਮਰ ’ਚ ਭਾਰਤ ਲਈ ਡੈਬਿਊ ਕੀਤਾ ਤੇ ਦੁਨੀਆ ਦੇ ਕੁਝ ਬਿਹਤਰੀਨ ਗੇਂਦਬਾਜ਼ੀ ਹਮਲਿਆਂ ਦੇ ਖ਼ਿਲਾਫ਼ ਆਪਣੀ ਬੱਲੇਬਾਜ਼ੀ ਦੇ ਕਮਾਲ ਨਾਲ ਵਿਸ਼ਵ ਕ੍ਰਿਕਟ ’ਚ ਛਾ ਗਏ।
ਇਹ ਵੀ ਪੜ੍ਹੋ : ਟੋਕੀਓ ’ਚ ਸਾਡੇ ਹੁਨਰਬਾਜ਼ : ਟੈਨਿਸ ’ਚ ਸਾਨੀਆ-ਅੰਕਿਤਾ ਦੇ ਨਾਲ ਸੁਮਿਤ ’ਤੇ ਨਜ਼ਰਾਂ
ਯੁਵਰਾਜ ਨੇ ਇਕ ਮੀਡੀਆ ਹਾਊਸ ਨਾਲ ਗੱਬਲਾਤ ’ਚ ਕਿਹਾ, ਵਿਰਾਟ ਕੋਹਲੀ ਨੇ ਮੌਕਾ ਮਿਲਦੇ ਹੀ ਉਸ ਦਾ ਪੂਰਾ ਲਾਹਾ ਲਿਆ। ਇਸ ਤਰ੍ਹਾਂ ਉਨ੍ਹਾਂ ਨੇ ਵਿਸ਼ਵ ਕੱਪ ਟੀਮ ’ਚ ਜਗ੍ਹਾ ਬਣਾਈ ਕਿਉਂਕਿ ਉਹ ਉਸ ਸਮੇਂ ਬਹੁਤ ਘੱਟ ਉਮਰ ਦੇ ਸਨ। ਉਸ ਸਮੇਂ ਵਿਰਾਟ ਦੌੜਾਂ ਬਣਾ ਰਹੇ ਸਨ। ਇਹੋ ਵਜ੍ਹਾ ਹੈ ਕਿ ਵਿਰਾਟ ਨੂੰ ਟੀਮ ’ਚ ਜਗ੍ਹਾ ਮਿਲੀ। ਯੁਵਰਾਜ ਨੇ ਕਿਹਾ, ‘‘ਵਿਰਾਟ ਮੇਰੇ ਸਾਹਮਣੇ ਅੱਗੇ ਵਧਦਾ ਗਿਆ ਤੇ ਤਜਰਬਾ ਹਾਸਲ ਕਰਦਾ ਗਿਆ। ਉਹ ਮੁਸ਼ਕਲ ਹਾਲਾਤ ’ਚ ਵੀ ਬਹੁਤ ਹੀ ਪਾਬੰਦ ਸੀ। ਉਹ ਦੌੜਾਂ ਬਣਾਉਂਦਾ ਹੈ ਤੇ ਦੁਨੀਆ ਦਾ ਸਰਵਸ੍ਰੇਸ਼ਠ ਖਿਡਾਰੀ ਬਣਨਾ ਚਾਹੁੰਦਾ ਹੈ। ਉਸ ਦਾ ਅਜਿਹਾ ਹੀ ਰਵੱਈਆ ਸੀ। 2011 ਵਿਸ਼ਵ ਕੱਪ ਦੇ ਹੀਰੋ ਨੇ ਇਹ ਵੀ ਦੱਸਿਆ ਕਿ ਕੋਹਲੀ ਦੀ ਦੌੜਾਂ ਦੀ ਭੁੱਖ ਇੰਨੇ ਸਮੇਂ ਬਾਅਦ ਵੀ ਬਣੀ ਹੋਈ ਹੈ ਤੇ ਇਸ ’ਚ ਨਿਰੰਤਰਤਾ ਦੀ ਕਮੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਸਚਿਨ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੇ ਐਥਲੀਟਾਂ ਨੂੰ ਕਾਮਯਾਬ ਹੋਣ ਲਈ ਦਿੱਤੀ ਇਹ ਸਲਾਹ
ਯੁਵਰਾਜ ਨੇ ਕਿਹਾ ਕਿ ਉਹ ਬਹੁਤ ਦੌੜਾਂ ਬਣਾ ਰਿਹਾ ਸੀ ਤੇ ਫਿਰ ਕਪਤਾਨ ਬਣ ਗਿਆ। ਲਗਭਗ 30 ਸਾਲ ਦੀ ਉਮਰ ’ਚ ਉਸ ਨੇ ਬਹੁਤ ਕੁਝ ਹਾਸਲ ਕੀਤਾ ਹੈ। ਲੋਕ ਰਿਟਾਇਰਡ ਹੋਣ ’ਤੇ ਲੀਜੈਂਡ ਬਣਦੇ ਹਨ। 30 ਸਾਲ ਦੀ ਉਮਰ ’ਚ ਉਹ ਪਹਿਲਾਂ ਹੀ ਉਹ ਲੀਜੈਂਡ ਬਣ ਗਿਆ। ਉਸ ਨੂੰ ਇਕ ਕ੍ਰਿਕਟਰ ਦੇ ਤੌਰ ’ਤੇ ਦੇਖਣਾ ਅਸਲ ’ਚ ਬਹੁਤ ਚੰਗਾ ਲਗਦਾ ਹੈ। ਉਮੀਦ ਹੈ ਕਿ ਉਹ ਉੱਚ ਪੱਧਰ ’ਤੇ ਉਸ ਨੂੰ ਸਮਾਪਤ ਕਰੇਗਾ ਕਿਉਂਕਿ ਉਸ ਕੋਲ ਬਹੁਤ ਸਮਾਂ ਹੈ। ਜ਼ਿਕਰਯੋਗ ਹੈ ਕਿ ਕੋਹਲੀ ਫਿਲਹਾਲ ਡਰਹਮ ’ਚ ਹਨ ਤੇ ਇੰਗਲੈਂਡ ਖ਼ਿਲਾਫ਼ 5 ਟੈਸਟ ਦੀ ਸੀਰੀਜ਼ ਦੀ ਅਗਵਾਈ ਕਰਨ ਦੀ ਤਿਆਰੀ ਕਰ ਰਹੇ ਹਨ ਜਿਸ ਦੀ ਸ਼ੁਰੂਆਤ 4 ਅਗਸਤ ਤੋਂ ਹੋਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਟੋਕੀਓ ’ਚ ਸਾਡੇ ਹੁਨਰਬਾਜ਼ : ਟੈਨਿਸ ’ਚ ਸਾਨੀਆ-ਅੰਕਿਤਾ ਦੇ ਨਾਲ ਸੁਮਿਤ ’ਤੇ ਨਜ਼ਰਾਂ
NEXT STORY