ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਦੇ ਧਮਾਕੇਦਾਰ ਆਲਰਾਊਂਡਰ ਯੁਵਰਾਜ ਸਿੰਘ ਨੇ ਕ੍ਰਿਕਟ 'ਚ ਵਾਪਸੀ ਦੇ ਸੰਕੇਤ ਦਿੱਤੇ ਹਨ। ਯੁਵਰਾਜ ਅਗਲੇ ਸਾਲ ਫ਼ਰਵਰੀ 'ਚ ਇਕ ਵਾਰ ਫਿਰ ਮੈਦਾਨ 'ਤੇ ਚੌਕੇ-ਛੱਕੇ ਲਾਉਂਦੇ ਦਿਖਾਈ ਦੇਣਗੇ।
ਇਹ ਵੀ ਪੜ੍ਹੋ : T-20 WC: ਇਹ 4 ਕਾਰਨ ਬਣੇ ਭਾਰਤ ਦੇ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ
ਯੁਵਰਾਜ ਸਿੰਘ ਨੇ ਇੰਸਟਾਗ੍ਰਾਮ 'ਤੇ ਇਹ ਐਲਾਨ ਕੀਤਾ ਹੈ। ਉਨ੍ਹਾਂ ਨੇ ਲਿਖਿਆ, ਰੱਬ ਤੁਹਾਡੀ ਕਿਸਮਤ ਦਾ ਫ਼ੈਸਲਾ ਕਰਦਾ ਹੈ!! ਜਨਤਾ ਦੀ ਮੰਗ 'ਤੇ ਮੈਂ ਫ਼ਰਵਰੀ 'ਚ ਪਿੱਚ 'ਤੇ ਵਾਪਸੀ ਕਰ ਸਕਦਾ ਹਾਂ! ਅਜਿਹੀ ਕੋਈ ਭਾਵਨਾ ਨਹੀ ਹੈ! ਤੁਹਾਡੇ ਪਿਆਰ ਤੇ ਸ਼ੁੱਭਕਾਮਨਾਵਾਂ ਲਈ ਧੰਨਵਾਦ, ਮੇਰੇ ਲਈ ਇਹ ਬਹੁਤ ਮਾਇਨੇ ਰਖਦਾ ਹੈ! ਭਾਰਤ ਦਾ ਸਮਰਥਨ ਕਰਦੇ ਰਹੋ, ਇਹ ਸਾਡੀ ਟੀਮ ਹੈ ਤੇ ਇਕ ਸੱਚਾ ਪ੍ਰਸ਼ੰਸਕ ਔਖੇ ਸਮੇਂ 'ਚ ਵੀ ਆਪਣਾ ਸਮਰਥਨ ਦਿਖਾਵੇਗਾ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਨੇ 2011 ਵਰਲਡ ਕੱਪ 'ਚ ਭਾਰਤ ਨੂੰ ਜਿੱਤ ਦਿਵਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ ਤੇ ਉਨ੍ਹਾਂ ਨੂੰ ਪਲੇਅਰ ਆਫ ਦਿ ਟੂਰਨਾਮੈਂਟ ਨਾਲ ਵੀ ਨਵਾਜ਼ਿਆ ਗਿਆ ਸੀ। ਯੁਵਰਾਜ ਨੇ ਬਾਲ ਤੇ ਬੱਲੇ ਦੋਹਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ 90.50 ਦੀ ਔਸਤ ਨਾਲ 362 ਦੌੜਾਂ ਬਣਾਈਆਂ ਜਦਕਿ 15 ਵਿਕਟਾਂ ਵੀ ਝਟਕਾਈਆਂ।
ਇਹ ਵੀ ਪੜ੍ਹੋ : ਨਿਊਜ਼ੀਲੈਂਡ ਵਿਰੁੱਧ ਆਗਾਮੀ T-20 ਸੀਰੀਜ਼ 'ਚ ਕੇ. ਐੱਲ. ਰਾਹੁਲ ਨੂੰ ਮਿਲ ਸਕਦੀ ਹੈ ਕਪਤਾਨੀ : ਰਿਪੋਰਟ
ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਅਦ ਯੁਵਰਾਜ ਨੇ ਵਿਸ਼ਵ ਭਰ ਦੀ ਫ੍ਰੈਂਚਾਈਜ਼ੀ ਕ੍ਰਿਕਟ ਲਈ ਵੀ ਖੇਡਿਆ ਹੈ। ਉਨ੍ਹਾਂ ਨੇ ਜੀਟੀ20 ਲੀਗ 'ਚ ਟੋਰੰਟੋ ਨੈਸ਼ਨਲ ਦੀ ਨੁਮਾਇੰਦਗੀ ਕੀਤੀ ਸੀ ਤੇ ਆਬੂ ਧਾਬੀ ਟੀ-10 'ਚ ਮਰਾਠਾ ਅਰੇਬੀਅਨਸ ਲਈ ਵੀ ਖੇਡਿਆ ਹੈ। ਯੁਵਰਾਜ ਨੂੰ ਆਖ਼ਰੀ ਵਾਰ ਮਾਰਚ 2021 'ਚ ਰੋਡ ਸੇਫਟੀ ਸੀਰੀਜ਼ ਦੇ ਦੌਰਾਨ ਮੈਦਾਨ 'ਤੇ ਦੇਖਿਆ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਿਊਜ਼ੀਲੈਂਡ ਵਿਰੁੱਧ ਆਗਾਮੀ T-20 ਸੀਰੀਜ਼ 'ਚ ਕੇ. ਐੱਲ. ਰਾਹੁਲ ਨੂੰ ਮਿਲ ਸਕਦੀ ਹੈ ਕਪਤਾਨੀ : ਰਿਪੋਰਟ
NEXT STORY