ਦੁਬਈ : ਭਾਰਤੀ ਕ੍ਰਿਕਟ ਟੀਮ ਦੇ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਮੰਗੇਤਰ ਧਨਾਸ਼੍ਰੀ ਵਰਮਾ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਬਣੇ ਰਹਿੰਦੇ ਹਨ। ਹਾਲ ਹੀ ਵਿਚ ਧਨਾਸ਼੍ਰੀ ਚਾਹਲ ਦੇ ਨਾਲ ਸਮੁੰਦਰ ਕੰਡੇ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੀ ਕੈਪਸ਼ਨ ਵਿਚ ਉਨ੍ਹਾਂ ਲਿਖਿਆ ਹੈ - 'ਜੀਵਨਭਰ ਦਾ ਰੋਮਾਂਚ।'
ਇਹ ਵੀ ਪੜ੍ਹੋ: ਅਮਰੀਕੀ ਸਿੰਗਰ ਨੇ ਗਾਇਆ 'ਓਮ ਜੈ ਜਗਦੀਸ਼ ਹਰੇ', ਲੋਕਾਂ ਨੂੰ ਆ ਰਿਹੈ ਖ਼ੂਬ ਪਸੰਦ, ਵੀਡੀਓ ਵਾਇਰਲ
ਉਥੇ ਹੀ ਯੁਜਵੇਂਦਰ ਚਾਹਲ ਨੇ ਵੀ ਧਨਾਸ਼੍ਰੀ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਵਿਚ ਚਾਹਲ ਅਤੇ ਧਨਾਸ਼੍ਰੀ ਦੋਵੇਂ ਬਲੈਕ ਡਰੈਸ ਵਿਚ ਨਜ਼ਰ ਆ ਰਹੇ ਹਨ। ਚਾਹਲ ਨੇ ਇਸ ਤਸਵੀਰ ਦੀ ਕੈਪਸ਼ਨ 'ਚ ਲਿਖਿਆ ਹੈ, 'ਮੇਰਾ ਘਰ ਅਤੇ ਮੇਰਾ ਐਡਵੈਂਚਰ ਇਕ ਹੀ ਜਗ੍ਹਾ 'ਤੇ।' ਦੋਵਾਂ ਦੀ ਇਹ ਤਸਵੀਰ ਇੰਟਰਨੈਟ 'ਤੇ ਵਾਇਰਲ ਹੋ ਰਹੀ ਹੈ ਅਤੇ ਪ੍ਰਸ਼ੰਸਕ ਵੀ ਇਸ 'ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਇਹ ਵੀ ਪੜ੍ਹੋ: ਸ਼ਰਮਨਾਕ, ਮਾਂ ਅਤੇ ਉਸ ਦੀ 4 ਸਾਲਾ ਧੀ ਨਾਲ ਕੀਤਾ ਗੈਂਗਰੇਪ, ਮਨ ਨਾ ਭਰਿਆ ਤਾਂ ਦੋਵਾਂ ਨੂੰ ਵੇਚਿਆ
ਦੱਸ ਦੇਈਏ ਕਿ ਇੰਡੀਅਨ ਪ੍ਰੀਮੀਅਰ ਲੀਗ ਲਈ ਧਨਾਸ਼੍ਰੀ ਵਰਮਾ ਯੂ.ਏ.ਈ. ਵਿਚ ਸੀ ਅਤੇ ਹੁਣ ਵਾਪਸ ਪਰਤ ਗਈ ਹੈ। ਉਥੇ ਹੀ ਯੁਜਵੇਂਦਰ ਚਾਹਲ ਆਸਟਰੇਲਿਆਈ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਨਾਲ ਸਿਡਨੀ ਪਹੁੰਚ ਚੁੱਕੇ ਹਨ। ਯੁਜਵੇਂਦਰ ਚਾਹਲ ਅਤੇ ਧਨਾਸ਼੍ਰੀ ਵਰਮਾ ਨੇ ਇਸ ਸਾਲ ਅਗਸਤ ਵਿਚ ਮੰਗਣੀ ਕੀਤੀ ਸੀ। ਦੋਵਾਂ ਨੇ ਆਪਣੇ ਰੋਕਾ ਸੈਰੇਮਨੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ਖ਼ਬਰੀ ਸਾਂਝੀ ਕੀਤੀ ਸੀ।
ਟੋਕੀਓ ਓਲੰਪਿਕ ਤੋਂ ਪਹਿਲਾਂ ਵਿਸ਼ਵ ਚੈਂਪੀਅਨ ਨਾਸੇਰ 'ਤੇ ਲੱਗ ਸਕਦਾ ਹੈ ਬੈਨ
NEXT STORY