ਮੈਲਬੌਰਨ : ਆਸਟ੍ਰੇਲੀਅਨ ਓਪਨ 2026 ਦੇ ਮਹਿਲਾ ਡਬਲਜ਼ ਮੁਕਾਬਲੇ ਵਿੱਚ ਚੀਨ ਦੀ ਝਾਂਗ ਸ਼ੁਆਈ ਅਤੇ ਬੈਲਜੀਅਮ ਦੀ ਐਲਿਸ ਮਰਟੇਨਜ਼ ਦੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਮ ਕਰ ਲਿਆ ਹੈ। ਸ਼ਨੀਵਾਰ ਨੂੰ ਰੌਡ ਲੇਵਰ ਐਰੀਨਾ ਵਿੱਚ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚੌਥੀ ਸੀਡ ਪ੍ਰਾਪਤ ਇਸ ਜੋੜੀ ਨੇ ਸੱਤਵੀਂ ਸੀਡ ਅੰਨਾ ਡੈਨੀਲੀਨਾ ਅਤੇ ਅਲੈਗਜ਼ੈਂਡਰਾ ਕਰੂਨਿਕ ਨੂੰ 7-6 (4), 6-4 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਹ ਮੁਕਾਬਲਾ ਕਾਫ਼ੀ ਰੋਮਾਂਚਕ ਰਿਹਾ ਅਤੇ ਲਗਭਗ ਇੱਕ ਘੰਟਾ ਅਤੇ 48 ਮਿੰਟ ਤੱਕ ਚੱਲਿਆ।
ਹੌਲੀ ਸ਼ੁਰੂਆਤ ਤੋਂ ਬਾਅਦ ਕੀਤੀ ਸ਼ਾਨਦਾਰ ਵਾਪਸੀ
ਝਾਂਗ ਅਤੇ ਮਰਟੇਨਜ਼ ਨੇ ਮੈਚ ਦੀ ਸ਼ੁਰੂਆਤ ਕਾਫ਼ੀ ਹੌਲੀ ਕੀਤੀ ਸੀ ਅਤੇ ਪਹਿਲੇ ਹੀ ਗੇਮ ਵਿੱਚ ਉਨ੍ਹਾਂ ਦੀ ਸਰਵਿਸ ਟੁੱਟ ਗਈ ਸੀ। ਹਾਲਾਂਕਿ, ਜਲਦੀ ਹੀ ਉਨ੍ਹਾਂ ਨੇ ਆਪਣੀ ਲੈਅ ਫੜੀ ਅਤੇ ਮੁਕਾਬਲੇ ਵਿੱਚ ਵਾਪਸੀ ਕੀਤੀ। ਦੂਜੇ ਸੈੱਟ ਵਿੱਚ ਇੱਕ ਸਮੇਂ ਇਹ ਜੋੜੀ 5-0 ਨਾਲ ਅੱਗੇ ਸੀ, ਪਰ ਮੈਚ ਖ਼ਤਮ ਕਰਨ ਦੇ ਦਬਾਅ ਕਾਰਨ ਉਹ ਦੋ ਮੈਚ ਪੁਆਇੰਟ ਗੁਆ ਬੈਠੀਆਂ। ਅੰਤ ਵਿੱਚ ਝਾਂਗ ਨੇ ਇੱਕ ਸ਼ਾਨਦਾਰ ਬੈਕਹੈਂਡ ਵਿਨਰ ਲਗਾ ਕੇ ਖਿਤਾਬੀ ਜਿੱਤ ਪੱਕੀ ਕੀਤੀ।
ਝਾਂਗ ਦਾ ਤੀਜਾ ਗ੍ਰੈਂਡ ਸਲੈਮ ਖਿਤਾਬ
ਇਹ ਝਾਂਗ ਅਤੇ ਮਰਟੇਨਜ਼ ਦੀ ਜੋੜੀ ਲਈ ਪਹਿਲਾ ਵੱਡਾ ਸਾਂਝਾ ਖਿਤਾਬ ਹੈ, ਜੋ ਇਸ ਤੋਂ ਪਹਿਲਾਂ 2022 ਵਿੱਚ ਵਿੰਬਲਡਨ ਵਿੱਚ ਉਪ-ਵਿਜੇਤਾ ਰਹੀ ਸੀ। ਚੀਨ ਦੀ ਝਾਂਗ ਸ਼ੁਆਈ ਲਈ ਇਹ ਤੀਜਾ ਗ੍ਰੈਂਡ ਸਲੈਮ ਮਹਿਲਾ ਡਬਲਜ਼ ਖਿਤਾਬ ਹੈ, ਕਿਉਂਕਿ ਇਸ ਤੋਂ ਪਹਿਲਾਂ ਉਹ 2019 ਆਸਟ੍ਰੇਲੀਅਨ ਓਪਨ ਅਤੇ 2021 ਯੂਐਸ ਓਪਨ ਜਿੱਤ ਚੁੱਕੀ ਹੈ। ਦੂਜੇ ਪਾਸੇ, ਡੈਨੀਲੀਨਾ ਅਤੇ ਕਰੂਨਿਕ ਲਈ ਇਹ ਇੱਕ ਹੋਰ ਨਿਰਾਸ਼ਾਜਨਕ ਫਾਈਨਲ ਰਿਹਾ, ਕਿਉਂਕਿ ਉਹ ਪਿਛਲੇ ਸਾਲ ਫ੍ਰੈਂਚ ਓਪਨ ਵਿੱਚ ਵੀ ਉਪ-ਵਿਜੇਤਾ ਰਹੀਆਂ ਸਨ।
ਅਨਾਹਤ ਵਾਸ਼ਿੰਗਟਨ 'ਚ ਸਕੁਐਸ਼ ਆਨ ਫਾਇਰ ਦੇ ਸੈਮੀਫਾਈਨਲ 'ਚ ਪੁੱਜੀ
NEXT STORY