ਹਰਾਰੇ– ਜ਼ਿੰਬਬਾਵੇ ਕ੍ਰਿਕਟ ਟੀਮ ਨੂੰ ਆਪਣੀ ਸਰਕਾਰ ਤੋਂ ਅਗਲੇ ਮਹੀਨੇ ਪਾਕਿਸਤਾਨ ਦਾ ਦੌਰਾ ਕਰਨ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਵਿਚ ਉਹ ਸੀਮਤ ਓਵਰਾਂ ਦੀ ਲੜੀ ਖੇਡੇਗੀ। ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਜ਼ਿੰਬਾਬਵੇ ਟੀਮ ਨੂੰ ਸਰਕਾਰ ਦੇ 'ਖੇਡ ਤੇ ਮਨੋਰੰਜਨ ਕਮਿਸ਼ਨ' ਤੋਂ ਮਨਜ਼ੂਰੀ ਦੀ ਲੋੜ ਸੀ। ਜ਼ਿੰਬਬਾਵੇ ਕ੍ਰਿਕਟ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੂੰ ਇਸ ਹਫਤੇ ਮਨਜ਼ੂਰੀ ਮਿਲ ਗਈ ਹੈ। ਜ਼ਿੰਬਾਬਵੇ ਤੇ ਪਾਕਿਸਤਾਨ ਨੂੰ ਅਕਤੂਬਰ ਦੇ ਅੰਤ ਅਤੇ ਨੰਵਬਰ ਵਿਚ 3 ਵਨ ਡੇ ਕੌਮਾਂਤਰੀ ਕੌਮਾਂਤਰੀ ਤੇ 3 ਟੀ-20 ਮੈਚਾਂ ਦੀਆਂ ਲੜੀਆਂ ਖੇਡਣੀਆਂ ਹਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਕਿ ਤਿੰਨੇ ਵਨ ਡੇ ਮੁਲਤਾਨ ਵਿਚ ਇਕ ਹੀ ਸਟੇਡੀਅਮ ਵਿਚ ਜਦਕਿ 3 ਟੀ-20 ਮੈਚ ਰਾਵਲਪਿੰਡੀ ਵਿਚ ਇਕ ਹੀ ਸਟੇਡੀਅਮ ਵਿਚ ਖੇਡੇ ਜਾਣਗੇ। ਮੈਚਾਂ ਵਿਚ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
IPL 2020 MI vs KKR : ਮੁੰਬਈ ਨੇ ਕੋਲਕਾਤਾ ਨੂੰ 49 ਦੌੜਾਂ ਨਾਲ ਹਰਾਇਆ
NEXT STORY