ਮਿਲਾਨ— ਸਟਾਰ ਸਟ੍ਰਾਈਕਰ ਜ਼ਲਾਟਨ ਇਬ੍ਰਾਹਿਮੋਵਿਚ ਇਟਾਲੀਅਨ ਕਲੱਬ ਏ. ਸੀ. ਮਿਲਾਨ ਵਿਚ ਮੁੜ ਪਰਤ ਆਏ ਹਨ। 38 ਸਾਲਾ ਇਬ੍ਰਾਹਿਮੋਵਿਚ ਆਪਣੇ ਕਰੀਅਰ ਦੇ ਆਖ਼ਰੀ ਦੌਰ 'ਚੋਂ ਗੁਜ਼ਰ ਰਹੇ ਹਨ ਪਰ ਉਨ੍ਹਾਂ ਦੀ ਇੱਛਾ ਆਪਣੇ ਵੱਕਾਰ ਨੂੰ ਇਕ ਵਾਰ ਮੁੜ ਦਿਖਾਉਣ ਦੀ ਹੈ। ਖ਼ਰਾਬ ਦੌਰ 'ਚੋਂ ਗੁਜ਼ਰ ਰਹੀ ਏ. ਸੀ. ਮਿਲਾਨ ਦੇ ਨਾਲ ਇਬ੍ਰਾਹਿਮੋਵਿਚ ਨੇ ਸ਼ੁੱਕਰਵਾਰ ਨੂੰ ਛੇ ਮਹੀਨੇ ਦਾ ਕਰਾਰ ਕੀਤਾ। ਇਬ੍ਰਾਹਿਮੋਵਿਚ ਮੁਤਾਬਕ ਉਹ ਕਲੱਬ ਨੂੰ ਬੁਰੇ ਦੌਰ 'ਚੋਂ ਕੱਢਣ ਆਏ ਹਨ।
ਸਵੀਡਨ ਦੇ ਦਿੱਗਜ ਖਿਡਾਰੀ ਇਬ੍ਰਾਹਿਮੋਵਿਚ 2004 'ਚ ਜੁਵੈਂਟਸ ਨਾਲ ਜੁੜੇ ਸਨ ਪਰ 2006 ਵਿਚ ਮੈਚ ਫਿਕਸਿੰਗ ਮਾਮਲੇ ਤੋਂ ਬਾਅਦ ਉਹ ਇੰਟਰ ਮਿਲਾਨ ਨਾਲ ਜੁੜੇ। ਇਸ ਤੋਂ ਬਾਅਦ ਉਹ 2010 ਵਿਚ ਏ. ਸੀ. ਮਿਲਾਨ ਨਾਲ ਜੁੜੇ ਤੇ ਫਿਰ ਉਥੇ ਦੇ ਰੈਗੂਲਰ ਖਿਡਾਰੀ ਬਣ ਗਏ। ਦੁਬਾਰਾ ਏ. ਸੀ. ਮਿਲਾਨ ਨਾਲ ਜੁੜਨ ਤੋਂ ਪਹਿਲਾਂ ਇਬ੍ਰਾਹਿਮੋਵਿਚ ਅਮਰੀਕੀ ਕਲੱਬ ਲਾ ਗੈਲੇਕਸੀ ਲਈ ਖੇਡ ਰਹੇ ਸਨ। ਹੁਣ ਤਕ ਉਹ ਏ. ਸੀ. ਮਿਲਾਨ ਲਈ ਖੇਡੇ ਕੁੱਲ 85 ਮੁਕਾਬਲਿਆਂ ਵਿਚ 56 ਗੋਲ ਕਰ ਚੁੱਕੇ ਹਨ।
ਮਾਈਨਸ 52 ਡਿਗਰੀ ਦੀ ਠੰਢ 'ਚ ਦੌੜੇ ਐਥਲੀਟ, ਦੋਖੇ ਤਸਵੀਰਾਂ
NEXT STORY