ਨਵੀਂ ਦਿੱਲੀ- ਸਟੀਲ ਖੇਤਰ ਦੀ ਦਿੱਗਜ ਕੰਪਨਨੀ ਜੇ. ਐੱਸ. ਡਬਲਿਊ. ਸਟੀਲ ਦਾ ਕੱਚੇ ਸਟੀਲ ਉਤਪਾਦਨ ਅਗਸਤ ਵਿਚ ਸਾਲਾਨਾ ਆਧਾਰ 'ਤੇ ਪੰਜ ਫ਼ੀਸਦੀ ਵੱਧ ਕੇ 13.77 ਲੱਖ ਟਨ 'ਤੇ ਪਹੁੰਚ ਗਿਆ।
ਇਸ ਤੋਂ ਪਿਛਲੇ ਸਾਲ ਦੇ ਇਸੇ ਮਹੀਨੇ ਵਿਚ ਕੰਪਨੀ ਨੇ 13.17 ਲੱਖ ਟਨ ਸਟੀਲ ਦਾ ਉਤਪਾਦਨ ਕੀਤਾ ਸੀ। ਜੇ. ਐੱਸ. ਡਬਲਿਊ. ਸਟੀਲ ਨੇ ਬਿਆਨ ਵਿਚ ਕਿਹਾ ਕਿ ਅਗਸਤ ਵਿਚ ਉਸ ਦਾ ਫਲੈਟ ਰੋਲਡ ਉਤਪਾਦਾਂ ਦਾ ਉਤਪਾਦਨ ਅੱਠ ਫ਼ੀਸਦ ਘੱਟ ਰਿਹਾ।
ਕੰਪਨੀ ਦਾ ਅਗਸਤ ਵਿਚ ਫਲੈਟ ਰੋਲਡ ਉਤਪਾਦਨ 8 ਫ਼ੀਸਦੀ ਘੱਟ ਕੇ ਯਾਨੀ 9.80 ਲੱਖ ਟਨ ਤੋਂ 8.99 ਲੱਖ ਟਨ ਰਹਿ ਗਿਆ। ਉਥੇ ਹੀ, ਅਗਸਤ ਵਿਚ ਕੰਪਨੀ ਦਾ ਲਾਂਗ ਰੋਲਡ ਉਤਪਾਦਾਂ ਦਾ ਉਤਪਾਦਨ 30 ਫ਼ੀਸਦੀ ਵੱਧ ਕੇ 3.01 ਲੱਖ ਟਨ 'ਤੇ ਪਹੁੰਚ ਗਿਆ, ਜੋ ਅਗਸਤ 2020 ਵਿਚ 2.32 ਲੱਖ ਟਨ ਸੀ। ਅਗਸਤ ਵਿਚ ਕੰਪਨੀ ਦੀ ਔਸਤ ਸਮਰੱਥਾ ਇਸਤੇਮਾਲ 92 ਫ਼ੀਸਦੀ ਰਿਹਾ। ਉੱਥੇ ਹੀ, ਸ਼ੇਅਰ ਬਾਜ਼ਾਰ ਦੀ ਗੱਲ ਕਰੀਏ ਤਾਂ ਤਕਰੀਬਨ 1 ਵਜੇ ਜੇ. ਐੱਸ. ਡਬਲਿਊ ਸਟੀਲ 0.09 ਫ਼ੀਸਦੀ ਦੀ ਗਿਰਾਵਟ ਨਾਲ 686 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।
ਇੰਫੋਸਿਸ ਨੇ ਕਿਹਾ, ਸ਼ੇਅਰ ਪੁਨਰਖਰੀਦ ਪ੍ਰੋਗਰਾਮ 'ਲਗਾਭਗ ਪੂਰਾ' ਹੋਇਆ
NEXT STORY