ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ 'ਚ ਹਲਕੇ ਵਾਧੇ ਦੇ ਨਾਲ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਜਾਪਾਨ ਦਾ ਬਾਜ਼ਾਰ ਨਿੱਕੇਈ 0.1 ਫੀਸਦੀ ਦੀ ਮਾਮੂਲੀ ਵਾਧੇ ਦੇ ਨਾਲ 24,059 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹੈਂਗ ਸੈਂਗ 15 ਅੰਕਾਂ ਦੀ ਗਿਰਾਵਟ ਦੇ ਨਾਲ 27,803 ਦੇ ਪੱਧਰ 'ਤੇ ਸਪਾਟ ਹੋ ਕੇ ਕਾਰੋਬਾਰ ਕਰ ਰਿਹਾ ਹੈ। ਉੱਧਰ ਐੱਸ.ਜੀ.ਐਕਸ. ਨਿਫਟੀ 22 ਅੰਕ ਭਾਵ 0.2 ਫੀਸਦੀ ਦੀ ਤੇਜ਼ੀ ਦੇ ਨਾਲ 11,074 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਕੋਰੀਆਈ ਬਾਜ਼ਾਰ ਦਾ ਇੰਡੈਕਸ ਕੋਸਪੀ 0.5 ਫੀਸਦੀ ਤੱਕ ਉਛਲਿਆ ਹੈ ਜਦੋਂ ਕਿ ਸਟ੍ਰੇਟਸ ਟਾਈਮਜ਼ 'ਚ 0.4 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਤਾਈਵਾਨ ਇੰਡੈਕਸ 0.25 ਫੀਸਦੀ ਚੜ੍ਹਿਆ ਹੈ ਜਦੋਂ ਕਿ ਸ਼ਿੰਘਾਈ ਕੰਪੋਜ਼ਿਟ 'ਚ 0.25 ਫੀਸਦੀ ਦੀ ਗਿਰਾਵਟ ਦਿੱਸ ਰਹੀ ਹੈ।
ਬਾਜ਼ਾਰ 'ਚ ਗਿਰਾਵਟ, ਸੈਂਸੈਕਸ 110 ਅੰਕ ਡਿੱਗਿਆ ਅਤੇ ਨਿਫਟੀ 11050 ਦੇ ਕਰੀਬ ਬੰਦ
NEXT STORY