ਨਵੀਂ ਦਿੱਲੀ—ਸ਼ੇਅਰ ਬਾਜ਼ਾਰ ਅੱਜ ਗਿਰਾਵਟ ਦੇ ਨਾਲ ਬੰਦ ਹੋਇਆ ਹੈ। ਕਾਰੋਬਾਰ ਦੇ ਅੰਤ 'ਚ ਅੱਜ ਸੈਂਸੈਕਸ 109.79 ਅੰਕ ਭਾਵ 0.30 ਫੀਸਦੀ ਡਿੱਗ ਕੇ 36,542 'ਤੇ ਅਤੇ ਨਿਫਟੀ 13.65 ਅੰਕ ਭਾਵ 0.12 ਫੀਸਦੀ ਡਿੱਗ ਕੇ 11,053.80 'ਤੇ ਬੰਦ ਹੋਇਆ ਹੈ। ी
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.42 ਫੀਸਦੀ ਅਤੇ ਸਮਾਲਕੈਪ ਇੰਡੈਕਸ 0.12 ਫੀਸਦੀ ਵਧ ਕੇ ਬੰਦ ਹੋਇਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.14 ਫੀਸਦੀ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ 'ਚ ਵਾਧਾ
ਬੈਂਕਿੰਗ, ਫਾਰਮਾ ਅਤੇ ਮੈਟਲ ਸ਼ੇਅਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਬੈਂਕ ਨਿਫਟੀ 32 ਅੰਕ ਵਧ ਕੇ 25362 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ ਨਿਫਟੀ ਫਾਰਮਾ 'ਚ 0.30 ਫੀਸਦੀ, ਨਿਫਟੀ ਮੈਟਲ 'ਚ 1.69 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਟਾਪ ਗੇਨਰਸ
ਯੂ.ਪੀ.ਐੱਲ., ਵੇਦਾਂਤਾ, ਵੋਡਾਫੋਨ ਆਈਡੀਆ, ਟਾਈਟਨ, ਯੈੱਸ ਬੈਂਕ, ਟਾਟਾ ਸਟੀਲ, ਆਈ.ਸੀ.ਆਈ.ਸੀ.ਆਈ. ਬੈਂਕ, ਰਿਲਾਇੰਸ
ਟਾਪ ਲੂਜ਼ਰਸ
ਟਾਟਾ ਮੋਟਰਸ, ਵਿਪਰੋ, ਆਈ.ਟੀ.ਸੀ., ਐੱਸ.ਬੀ.ਆਈ., ਮਾਰੂਤੀ ਸੁਜ਼ੂਕੀ
ਦੇਸ਼ ਦੇ ਕਾਜੂ ਉਦਯੋਗ 'ਤੇ ਪੈ ਰਹੀ ਭਾਰੀ ਮੰਦੀ ਦੀ ਮਾਰ, ਅੱਧੀਆਂ ਤੋਂ ਵਧ ਫੈਕਟਰੀਆਂ ਹੋਈਆਂ ਬੰਦ
NEXT STORY