ਜਲੰਧਰ— ਹਰ ਦਿਨ ਬਹੁਤ ਅਜਿਹੇ ਬਲੂਟੁੱਥ ਆਧਾਰਿਤ ਸੈਂਸਰਸ ਅਤੇ ਸਮਾਰਟ ਹੋਮਹੋਲਡ ਚੀਜਾਂ ਦੇਖਣ ਨੂੰ ਮਿਲ ਰਹੀਆਂ ਹੈ ਜੋ ਸਮਾਰਟਫੋਨ ਦੀ ਮਦਦ ਨਾਲ ਕੰਟਰੋਲ ਕਰ ਸਕਦੇ ਹਾਂ ਪਰ ਇਨ੍ਹਾਂ 'ਚੋਂ ਜ਼ਿਆਦਾਤਰ ਨੂੰ ਸਮਾਰਟਫੋਨ ਨਾਲ ਇਸਤੇਮਾਲ ਕਰਨ ਲਈ ਐੱਨ. ਐੱਫ. ਸੀ, ਬਲੂਟੁੱਥ ਆਦਿ ਕੁਨੈਕਟੀਵਿਟੀ ਦੀ ਜ਼ਰੂਰਤ ਪੈਂਦੀ ਹੈ ਜਿੰਨ੍ਹਾਂ ਦੀ ਰੇਂਜ ਸੀਮਤ ਹੈ, ਪਰ ਅਜਿਹਾ ਜ਼ਿਆਦਾ ਦਿਨ੍ਹਾਂ ਤੱਕ ਨਹੀਂ ਹੋਵੇਗਾ।
ਬਲੂਟੁੱਥ ਸਟੈਂਡਰਡ ਗਰੁੱਪ ਨੇ ਅਜਿਹਾ ਆਰਕਿਟੈੱਕਚਰ ਪੇਸ਼ ਕੀਤਾ ਹੈ ਜੋ ਸਮਾਰਟ ਹੋਮਹੋਲਡਸ ਜਿਵੇਂ ਸਮਾਰਟ ਬਲਕ, ਲਾਈਟ ਅਤੇ ਘਰ ਦੇ ਹੋਰ ਸਮਾਰਟ ਪ੍ਰੋਡਕਟ ਨੂੰ ਕਿਸੇ ਵੀ ਜਗ੍ਹਾ ਤੋਂ ਇਸਤੇਮਾਲ ਕੀਤਾ ਜਾ ਸਕੇਗਾ। ਇਸ ਦੇ ਲਈ ਸਮਾਰਟ ਹੋਮ ਪ੍ਰੋਡਕਟ ਨੂੰ ਇੰਟਰਨੈੱਟ ਨਾਲ ਜੋੜਨ ਲਈ ਫੋਨ, ਟੈਬਲੇਟ ਅਤੇ ਹੋਰ ਗੈਜੇਟ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਤੁਸੀਂ ਇੰਟਰਨੈੱਟ ਕਨੈੱਕਟਡ ਥਰਮੋਸਟੇਟ ਘਰ ਦੇ ਤਾਪਮਾਨ ਨੂੰ ਸੈਂਸਰਾਂ ਨੂੰ ਮਦਦ ਨਾਲ ਕੰਟਰੋਲ ਕਰੇਗਾ ਅਤੇ ਤੁਹਾਨੂੰ ਇਸ ਦੀ ਜਾਣਕਾਰੀ ਆਨਲਾਈਨ ਮੁਹੱਈਆ ਕਰਵਾਏਗਾ। ਫਿਲਹਾਲ ਇਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਸਮਾਰਟ ਹੋਮ ਆਉਣ ਵਾਲੇ ਕੁੱਝ ਦਿਨਾਂ 'ਚ ਹੋਰ ਵੀ ਸਮਾਰਟ ਹੋ ਜਾਵੇਗਾ, ਪਰ ਅਜਿਹਾ ਹੋਵੇਗਾ ਜਰੂਰ। ਇਸ ਕਿੱਟ ਨੂੰ ਡਿਵਾਇਸਿਸ 'ਚ ਲਗਾਉਣ ਲਈ ਨਿਰਮਾਤਾਵਾਂ ਨੂੰ ਸਮਾਂ ਲੱਗੇਗਾ।
ਗੁਰਤਾ ਆਕਰਸ਼ਣ ਨੂੰ ਲੈ ਕੇ ਸੱਚ ਹੋਈ ਆਈਨਸਟਾਈਨ ਦੀ 100 ਸਾਲ ਪੁਰਾਣੀ ਕਹੀ ਗੱਲ
NEXT STORY