ਜਲੰਧਰ- ਕੁਦਰਤੀ ਆਫਤਾਂ ਨੂੰ ਰੋਕਿਆ ਤਾਂ ਨਹੀ ਜਾ ਸਕਦਾ ਪਰ ਇਨ੍ਹਾਂ ਤੋਂ ਬਚਾਅ ਲਈ ਤਰੀਕੇ ਜ਼ਰੂਰ ਮਿੱਲ ਸਕਦੇ ਹਨ ਪਰ ਵੱਧ ਰਹੀਆਂ ਮੁਸ਼ਕਿਲਾਂ ਤੋਂ ਲੱਗ ਰਿਹਾ ਹੈ ਕਿ ਇਸ ਤੋਂ ਬਚਾਅ ਲਈ ਲੰਬਾ ਸਮਾਂ ਲੱਗ ਸਕਦਾ ਹੈ। ਹਾਲ ਹੀ 'ਚ ਗਲੋਬਲ ਵਾਰਮਿੰਗ ਕਾਰਨ ਵੱਧ ਰਹੇ ਸਮੁੰਦਰੀ ਪਾਣੀ ਨਾਲ ਵਾਤਾਵਰਣ 'ਤੇ ਪੈ ਰਹੇ ਪ੍ਰਭਾਵ ਦਾ ਕੋਈ ਹੱਲ ਨਹੀਂ ਹੋ ਸਕਿਆ ਕਿ ਹੁਣ ਇਕ ਰਿਪੋਰਟ ਤੋਂ ਇਹ ਪਤਾ ਲੱਗਾ ਹੈ ਕਿ ਟ੍ਰੋਪੀਕਲ ਪੈਸੇਫਿਕ ਦੇ ਮੇਡੇਟੇਰੇਨੀਅਨ ਖੇਤਰ ਦੇ ਸਮੁੰਦਰੀ ਤਾਪਮਾਨ ਅਤੇ ਵਾਯੂਮੰਡਲੀ ਹਾਲਾਤ ਵਿਚ ਬਦਲਾਅ ਲਈ ਜ਼ਿੰਮੇਵਾਰ ਅਲ ਨੀਨੋ ਦੇ ਕਾਰਨ ਸਮੁੰਦਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈਜ਼ਾ ਵਰਗੀਆਂ ਬੀਮਾਰੀਆਂ ਫੈਲ ਸਕਦੀਆਂ ਹਨ।
ਬ੍ਰਿਟੇਨ ਦੀ ਯੂਨੀਵਰਸਿਟੀ ਆਫ ਬਾਥ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਲੈਟਿਨ ਅਮਰੀਕਾ ਵਿਚ ਜੀਵਾਣੂਆਂ ਕਾਰਨ ਹੋਣ ਵਾਲੀਆਂ ਬੀਮਾਰੀਆਂ ਉਨ੍ਹਾਂ ਇਲਾਕਿਆਂ ਵਿਚ ਫੈਲਦੀਆਂ ਹਨ ਜਿੱਥੇ ਗਰਮ ਅਲ ਨੀਨੋ ਜਲ ਦਾ ਸੰਪਰਕ ਜ਼ਮੀਨ ਨਾਲ ਹੁੰਦਾ ਹੈ। ਅਲ ਨੀਨੋ ਤੋਂ ਦੱਖਣ ਅਮਰੀਕਾ ਦੇ ਟ੍ਰੋਪੀਕਲ ਪੈਸੇਫਿਕ ਪੱਛਮੀ ਤੱਟ ਦੇ ਨੇੜੇ ਜ਼ਮੀਨ ਵਿਚ ਮੌਜੂਦ ਪਾਣੀ ਦੇ ਆਸਾਨ ਰੂਪ ਨਾਲ ਗਰਮ ਹੋਣ ਦੀ ਗੱਲ ਦਾ ਪਤਾ ਲੱਗਦਾ ਹੈ। ਅਜਿਹਾ ਤਿੰਨ ਤੋਂ ਸੱਤ ਸਾਲਾਂ ਵਿਚ ਹੁੰਦਾ ਹੈ।
ਸਲਿੱਪਰੀ ਸੜਕਾਂ 'ਤੇ ਵੀ 100 ਕਿ.ਮੀ. ਦੀ ਸਪੀਡ ਨਾਲ ਚੱਲਣਗੇ ਇਹ ਕੰਸੈਪਟ ਟਾਇਰਸ (ਵੀਡੀਓ)
NEXT STORY