ਜਲੰਧਰ: ZTE ਚੀਨ ਦਾ ਇਕ ਮਲਟੀਨੈਸ਼ਨਲ ਦੂਰਸੰਚਾਰ ਕੰਪਨੀ ਹੈ ਜੋ ਹਾਲ ਹੀ 'ਚ ਮੋਬਾਇਲ ਵਰਲਡ ਕਾਂਗਰਸ (MWC) 'ਚ ਸਪ੍ਰੋ ਰੇਂਜ ਦੇ ਐਂਡ੍ਰਾਇਡ-ਪਾਵਰਡ ਸਮਾਰਟ ਪ੍ਰੋਜੈਕਟਰ ਦਾ ਉਦਘਾਟਨ ਕੀਤਾ। ਇਸ ਸਮਾਰਟ ਪ੍ਰੋਜੈਕਟਰ 'ਚ 8.4 ਇੰਚ ਦੀ AMOLED ਡਿਸਪਲੇ ਸ਼ਾਮਿਲ ਹੈ ਜੋ 12,100 mah ਇੰਟਰਨਲ ਰੀਚਾਰਬਲ ਬੈਟਰੀ ਦੀ ਮਦਦ ਨਾਲ ਕੰਮ ਕਰਦੀ ਹੈ।
ਇਸ 'ਚ 3GB RAM ਦੇ ਨਾਲ 32GB ਅਤੇ 128GB ਦੀ ਸਟੋਰੇਜ ਦੀ ਆਪਸ਼ਨ ਦਿੱਤੀ ਜਾਵੇਗੀ। ਖਾਸ ਤੌਰ 'ਤੇ ਇਸ 'ਚ JBL ਕੰਪਨੀ ਦਾ ਆਡੀਓ ਸਿਸਟਮ ਦਿੱਤਾ ਗਿਆ ਜੋ ਕਾਂਫਰੇਂਸ ਕਾਲਿਂਗ ਕਰਨ ਦੇ ਨਾਲ-ਨਾਲ 4W ਸਪੀਕਰਸ ਨਾਲ ਆਉਟਪੁੱਟ ਦਵੇਗਾ। ਇਸ 'ਚ ਲੱਗੇ HARMAN ਦੇ ਮਾਇਕ੍ਰੋਫੋਨਸ ਪੰਜ ਮੀਟਰ ਤੋਂ ਵੱਧ ਦੂਰੀ ਤੋਂ ਵੀ ਅਵਾਜ਼ ਦਾ ਪਤਾ ਕਰ ਲੈਣਗੇ । ਇਹ ਸਮਾਰਟ ਪ੍ਰੋਜੈਕਟਰ 80 ਇੰਚ ਦੀ ਤਸਵੀਰ ਨੂੰ 2.4 ਮੀਟਰ ਦੀ ਦੂਰੀ ਤੋਂ ਸ਼ੋਅ ਕਰ ਦਵੇਗਾ ਜੋ ਘੱਟ ਜਗ੍ਹਾ 'ਤੇ ਵੀ ਇਹ ਅਸਾਨੀ ਨਾਲ ਚਲਾਇਆ ਜਾ ਸਕੇਗਾ।
Simpsons ਦੇ 500 ਐਪੀਸੋਡ ਇਕੋ ਸਮੇਂ 'ਚ Virtual Reality ਦੇ ਨਾਲ (ਵੀਡੀਓ)
NEXT STORY