ਨਵੀਂ ਦਿੱਲੀ (ਇੰਟ.) – ਭਾਰਤੀ ਏਅਰਟੈੱਲ ਲਗਾਤਾਰ 5ਵੇਂ ਮਹੀਨੇ ਸਭ ਤੋਂ ਜ਼ਿਆਦਾ ਵਾਇਰਲੈੱਸ ਯੂਜ਼ਰਸ ਜੋੜਨ ਵਾਲੀ ਟੈਲੀਕਾਮ ਕੰਪਨੀ ਬਣ ਗਈ ਹੈ। ਦਸੰਬਰ ’ਚ ਕੰਪਨੀ ਨੇ 40.5 ਲੱਖ ਵਾਇਰਲੈੱਸ ਸਬਸਕ੍ਰਾਈਬਰ ਜੋੜੇ, ਜਿਸ ਨਾਲ ਕੰਪਨੀ ਦਾ ਯੂਜ਼ਰਬੇਸ 33.87 ਕਰੋੜ ਹੋ ਗਿਆ ਹੈ। ਇਸ ਤੋਂ ਬਾਅਦ ਰਿਲਾਇੰਸ ਜੀਓ ਹੈ, ਜਿਸ ਨੇ 4,78,917 ਸਬਸਕ੍ਰਾਈਬਰਸ ਨੂੰ ਜੋੜਿਆ ਅਤੇ ਇਸੇ ਦੇ ਨਾਲ ਕੰਪਨੀ ਦਾ ਯੂਜ਼ਰਬੇਸ 40.877 ਕਰੋੜ ਹੋ ਗਿਆ ਹੈ। ਇੰਨੀ ਵੱਧ ਗਿਣਤੀ ’ਚ ਨਵੇਂ ਗਾਹਕਾਂ ਨੂੰ ਜੋੜ ਕੇ ਏਅਰਟੈੱਲ ਨੇ ਰਿਲਾਇੰਸ ਨਾਲ ਫਰਕ ਨੂੰ ਘੱਟ ਕਰ ਦਿੱਤਾ ਹੈ। ਰਿਲਾਇੰਸ ਜੀਓ ਦਾ ਵਾਇਰਲੈੱਸ ਮਾਰਕੀਟ ਸ਼ੇਅਰ ਦਸੰਬਰ ’ਚ 35.43 ਫੀਸਦੀ ਸੀ ਅਤੇ ਉਸ ਤੋਂ ਬਾਅਦ 29.36 ਫੀਸਦੀ ਮਾਰਕੀਟ ਸ਼ੇਅਰ ਨਾਲ ਏਅਰਟੈੱਲ ਸੀ।
ਇਹ ਵੀ ਪੜ੍ਹੋ : ਦੁਨੀਆ ਦੀ ਪਹਿਲੀ ਉਡਣ ਵਾਲੀ ਹਾਈਬ੍ਰਿਡ ਕਾਰ ਨੂੰ ਅਮਰੀਕਾ ਵਿਚ ਮਿਲੀ ਮਨਜੂਰੀ
ਤੇਜ਼ੀ ਨਾਲ ਘਟ ਰਹੇ ਹਨ ਵੋਡਾਫੋਨ ਆਈਡੀਆ ਅਤੇ ਬੀ. ਐੱਸ. ਐੱਨ. ਐੱਲ. ਦੇ ਗਾਹਕ
ਵੋਡਾਫੋਨ ਆਈਡੀਆ ਅਤੇ ਬੀ. ਐੱਸ. ਐੱਨ. ਐੱਲ. ਦੇ ਗਾਹਕ ਤੇਜ਼ੀ ਨਾਲ ਘਟ ਰਹੇ ਹਨ। ਦਸੰਬਰ ’ਚ ਵੋਡਾਫੋਨ ਆਈਡੀਆ (ਵੀ. ਆਈ.) ਨੇ 56.9 ਲੱਖ ਯੂਜ਼ਰਸ ਗੁਆਉਂਦੇ ਹੋਏ ਸਬਸਕ੍ਰਾੀਬਰਸ ਨੂੰ ਗੁਆਉਣਾ ਜਾਰੀ ਰੱਖਿਆ ਹੈ। ਵੀ. ਆਈ. ਦਾ ਯੂਜ਼ਰਬੇਸ ਘਟ ਕੇ 28.425 ਕਰੋੜ ਰਹਿ ਗਿਆ ਹੈ। ਬੀ. ਐੱਸ. ਐੱਨ. ਐੱਲ. ਨੇ ਵੀ ਦਸੰਬਰ ’ਚ 2,53,330 ਗਾਹਕਾਂ ਨੂੰ ਗੁਆ ਦਿੱਤਾ ਅਤੇ ਕੰਪਨੀ ਦਾ ਯੂਜ਼ਰਬੇਸ 11.861 ਕਰੋੜ ਰਹਿ ਗਿਆ ਹੈ।
ਇਹ ਵੀ ਪੜ੍ਹੋ : ਨਿਊਯਾਰਕ ਦੀ ਅਦਾਲਤ 'ਚ Amazon 'ਤੇ ਮੁਕੱਦਮਾ, ਅਟਾਰਨੀ ਜਨਰਲ ਨੇ ਕੰਪਨੀ 'ਤੇ ਲਗਾਏ ਗੰਭੀਰ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਸਰਕਾਰ ਲਵੇਗੀ ਵਾਧੂ 'ਉਧਾਰ', ਮੰਤਰੀ ਮੰਡਲ ਨੇ ਲਾਈ ਮੋਹਰ
NEXT STORY