ਅੱਜ ਜਦੋਂ ਪਟਿਆਲੇ ਬੱਸ ਸਟੈਂਡ ਵਿੱਚ ਜਾ ਕੇ ਵੇਖਿਆ ਤਾਂ ਪੂਰੇ ਬੱਸ ਸਟੈਂਡ ਵਿੱਚ ਚੁੱਪ ਦਾ ਮਾਹੌਲ ਛਾਇਆ ਹੋਇਆ ਸੀ ਅਤੇ ਚਾਰੇ ਪਾਸੇ ਸੁੰਨਸਾਨ ਜੇਹੀ ਜਾਪ ਰਹੀ ਸੀ। ਜਿੱਥੇ ਪਹਿਲਾਂ ਵਾਲੀ ਰੌਣਕ ਨਹੀਂ ਸੀ। ਬੱਸ ਸਟੈਂਡ ਵਿੱਚ ਬੱਸਾਂ ਸਨ ਪਰ ਬੱਸਾਂ ਵਿੱਚ ਬੈਠਣ ਵਾਲੀਆਂ ਸਵਾਰੀਆਂ ਨਹੀਂ ਸਨ।
ਇਹ ਆਲਮ ਵੇਖਕੇ ਹੈਰਾਨੀ ਹੋਈ ਕੀ ਜਿੱਥੇ ਚੌਵੀ ਘੰਟੇ ਚਹਿਲ ਪਹਿਲ ਰਹਿੰਦੀ ਸੀ... ਪ੍ਰੈਸ਼ਰ ਹਾਰਨਾਂ ਦਾ ਸ਼ੋਰ-ਸ਼ਰਾਬਾ ਰਹਿੰਦਾ ਸੀ, ਪੈਰ ਧਰਨ ਨੂੰ ਜਗਾ ਨਹੀਂ ਸੀ ਹੁੰਦੀ, ਉਸ ਥਾਂ ’ਤੇ ਅੱਜ ਜੁਲਾਈ ਦੇ ਮਹੀਨੇ ਵੀ ਪੂਰੀ ਤਰ੍ਹਾਂ ਨਾਲ ਸੰਨਾਟਾ ਛਾਇਆ ਹੋਇਆ ਸੀ।
ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?
ਇਸ ਸਬੰਧ ਵਿੱਚ ਜਦੋਂ ਇੱਕ ਦੋ ਪ੍ਰਾਈਵੇਟ ਟਰਾਂਸਪੋਟਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਕੋਰੋਨਾ ਮਹਾਮਾਰੀ ਦੇ ਚੱਲਦਿਆਂ, ਜਿੱਥੇ ਹੋਰ ਵੀ ਵਪਾਰਿਕ ਖ਼ੇਤਰ ਪ੍ਰਭਾਵਿਤ ਹੋਏ ਹਨ, ਉਥੇ ਹੀ ਉਨ੍ਹਾਂ ਵਿੱਚੋਂ ਇੱਕ ਪ੍ਰਾਈਵੇਟ ਅਦਾਰਾ ਟਰਾਂਸਪੋਰਟ ਵੀ ਮੰਦੀ ਵਾਲਾ ਦਰਦ ਹੰਢਾ ਰਹੇ ਹਨ। ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਬੱਸਾਂ ਚਲਾਉਣੀਆਂ ਤਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਇਨਕਮ ਨਾ ਦੇ ਬਰਾਬਰ ਹੀ ਹੈ। ਕਈ ਵਾਰ ਤਾਂ ਡੀਜ਼ਲ ਵੀ ਪੱਲੇ ਤੋਂ ਪਵਾਉਣਾ ਪੈਂਦਾ ਹੈ।
15 ਸਾਲ ਦੀ ਉਮਰ ’ਚ 80 ਫੀਸਦੀ ਅਪਾਹਜ ਹੋਈ ‘ਪੂਜਾ ਸ਼ਰਮਾ’ ਅੱਜ ਬੱਚਿਆਂ ਲਈ ਬਣ ਰਹੀ ਹੈ ਪ੍ਰੇਰਣਾ
ਇਸ ਤੋਂ ਬਗ਼ੈਰ ਹੋਰ ਖ਼ਰਚੇ, ਕਿੱਲੋਮੀਟਰਾਂ ਦਾ ਟੈਕਸ, ਟਾਇਰਾਂ ਦੀ ਕਸਾਈ, ਬਾਕੀ ਸਟਾਫ਼ ਦੇ ਖ਼ਰਚੇ, ਜਿੱਥੇ ਸਵਾਰੀ ਨਾ ਮਿਲਣ ਕਰਕੇ ਪੂਰਾ ਟਰਾਂਸਪੋਰਟ ਮਹਿਕਮਾ ਘਾਟੇ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪ੍ਰਾਈਵੇਟ ਟਰਾਂਸਪੋਰਟਰਾਂ ਲਈ ਵੀ ਕੋਈ ਨਾ ਕੋਈ ਆਰਥਿਕ ਪੈਕਟ ਦੀ ਘੋਸ਼ਣਾ ਕਰਨੀ ਚਾਹੀਦੀ ਹੈ, ਤਾਂ ਜੋ ਇਸ ਮੁਸ਼ਕਲ ਦੀ ਘੜੀ ਵਿੱਚ ਸਾਰੇ ਟਰਾਂਸਪੋਟਰਾਂ ਦੀ ਬਾਂਹ ਜ਼ਰੂਰ ਫੜ੍ਹੀ ਜਾਵੇ।
ਦੇਸ਼ ਦੀ ਡੁੱਬਦੀ ਆਰਥਿਕਤਾ ਦੀ ਬੇੜੀ ਨੂੰ ਹੁਣ ਬਚਾਏਗੀ ‘ਖੇਤੀਬਾੜੀ’ (ਵੀਡੀਓ)
ਦੂਸਰੇ ਪਾਸੇ ਬੱਸ ਅੱਡੇ ਵਿਚਲੀਆਂ ਦੁਕਾਨਾਂ ਦੇ ਇੱਕ ਦੁਕਾਨਦਾਰ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕੀ ਬੁਰਾ ਹੀ ਹਾਲ ਹੈ। ਸਵਾਰੀਆਂ ਨਾ ਹੋਣ ਕਰਕੇ ਕਈ ਵਾਰ ਬਿਨਾਂ ਪੈਸੇ ਵੱਟਿਆ ਹੀ ਘਰ ਨੂੰ ਜਾਣਾ ਪੈਂਦਾ ਹੈ। ਇਹ ਮਾਹੌਲ ਨੂੰ ਵੇਖਦਿਆਂ ਇੰਝ ਲੱਗ ਰਿਹਾ ਹੈ ਅੱਗੇ ਆਉਣ ਵਾਲਾ ਸਮਾਂ ਇਸ ਤੋਂ ਵੀ ਬਹੁਤ ਔਖਾ ਹੈ।
ਲਿਖ਼ਤ ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ - 98550 36444
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਦੀ 'ਕੋਰੋਨਾ' ਰਿਪੋਰਟ ਆਈ ਸਾਹਮਣੇ
NEXT STORY