ਕੋਰੋਨਾ ਵਾਇਰਸ ਲਾਗ (ਮਹਾਮਾਰੀ) ਦਾ ਕਹਿਰ ਜਿਥੇ ਪੂਰੀ ਦੁਨੀਆਂ ਵਿਚ ਜਾਰੀ ਹੈ, ਉਥੇ ਹੀ ਕੋਰੋਨਾ ਵਾਇਰਸ ਹੁਣ ਲੋਕਾਂ ਦੀ ਨੀਂਦ ਵੀ ਉਡਾਉਣ ਲੱਗ ਪਿਆ ਹੈ। ਦੁਨੀਆ ਭਰ ਦੇ ਲੱਖਾਂ ਹੋਰ ਲੋਕਾਂ ਦੀ ਤਰ੍ਹਾਂ ਅਮੇਰਿਕਾ ਵਿਚ ਸੈਨ ਡਿਏਗੋ ਨਿਵਾਸੀਆਂ ਨੂੰ ਲਗਾਤਾਰ ਕੋਰੋਨਾ ਦੀਆਂ ਚਿਤਾਵਾਂ ਤੋਂ ਪ੍ਰੇਰਿਤ ਚਲੰਤ ਅਤੇ ਅਕਸਰ ਪਰੇਸ਼ਾਨ ਕਰਨ ਵਾਲੇ ਸੁਪਨੇ ਆਉਂਦੇ ਰਹਿੰਦੇ ਹਨ। ਅਜਿਹੇ ਸੁਪਨਿਆਂ ਦੇ ਕਾਰਨ ਉਹ ਰਾਤ ਨੂੰ ਸੋ ਨਹੀਂ ਸਕਦੇ। ਟਵਿੱਟਰ ’ਤੇ #ਕੋਵਿਡਡ੍ਰੀਮਜ਼ ਜਾਂ #ਕੋਰੋਨਾਡ੍ਰੀਮਜ਼ ਵਾਕਅੰਸ਼ ਟਾਈਪ ਕਰੋ, ਜਿਥੇ ਤੁਸੀਂ ਮਸ਼ਹੂਰ ਹਸਤੀਆਂ, ਐਥਲੀਟਸ, ਸਿਹਤ ਕਰਮਚਾਰੀਆਂ ਅਤੇ ਆਮ ਲੋਕਾਂ ਦੇ ਇਸ ਨਾਲ ਸਬੰਧਿਤ ਹਜ਼ਾਰਾਂ ਪੋਸਟ ਦੇਖੋਗੇ। ਲੋਕਾਂ ਵਲੋਂ ਸਾਂਝੇ ਕੀਤੇ ਗਏ ਇਹ ਸਾਰੇ ਪੋਸਟ ਆਪਣੇ ਅਨੋਖੇ ਅਤੇ ਹੈਰਾਨ ਕਰ ਦੇਣ ਵਾਲੇ ਸੁਪਨੇ ਸਾਂਝੇ ਕਰ ਰਹੇ ਹਨ।
ਪੜ੍ਹੋ ਇਹ ਵੀ - ਜਾਣੋ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਦੇ ਨਾਮ, ਸ਼ੁਰੁਆਤ ਤੇ ਉਨ੍ਹਾਂ ਦਾ ਪਿਛੋਕੜ (ਵੀਡੀਓ)
ਸੁਪਨਿਆਂ ਦੇ ਵਿਸ਼ਲੇਸ਼ਣ ਵਿਚ ਮਾਹਿਰ ਮਨੋਚਿਕਿਤਸਕ ਐਸਟੇ ਬੋਬਾਡਿਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਰਨ ਸ਼ੁਰੂ ਹੋਣ ਵਾਲੀ ਤਾਲਾਬੰਦੀ ਤੋਂ ਤੁਰੰਤ ਬਾਅਦ ਰੋਗੀਆਂ ਵਿਚ ਵਾਇਰਸ ਨਾਲ ਸਬੰਧਤ ਸੁਪਨਿਆਂ ਦਾ ਪ੍ਰਭਾਵ ਦੇਖਿਆ ਹੈ। ਉਹ ਮੰਨਦੀ ਹੈ ਕਿ ਲੋਕਾਂ ਦੇ ਸੁਪਨੇ ਅਵਚੇਤਨ ਮਨ ਤੋਂ ਸੰਦੇਸ਼ ਪ੍ਰਦਾਨ ਕਰਦੇ ਹਨ। ਯੁੱਧਾਂ ਜਾਂ ਮਹਾਮਾਰੀਆਂ ਦੀ ਤਰ੍ਹਾਂ ਵੱਡੀ ਉਥਲ-ਪੁਥਲ ਦੇ ਸਮੇਂ ਲੋਕ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਅੱਗੇ ਵਧਾਉਣ ਲਈ ਆਪਣੀਆਂ ਚਿੰਤਾਵਾਂ ਨੂੰ ਦਬਾ ਦਿੰਦੇ ਹਨ। ਫਿਰ ਉਹੀਂ ਵਿਚਾਰ ਅਵਚੇਤਨ ਮਨ ਵਿਚ ਮੌਜੂਦ ਰਹਿੰਦੇ ਹਨ ਅਤੇ ਸੁਪਨੇ ਬਣ ਜਾਂਦੇ ਹਨ।
ਪੜ੍ਹੋ ਇਹ ਵੀ - ਵਿਸ਼ਵ ਭੋਜਨ ਸੁਰੱਖਿਆ ਦਿਹਾੜੇ ’ਤੇ ਵਿਸ਼ੇਸ਼ : ‘ਜਾਣੋ ਕੁੱਝ ਰੌਚਕ ਤੱਥ’
ਕੋਰੋਨਾ ਵਾਇਰਸ ਸੁਪਨਿਆਂ ਦੀ ਘਟਨਾ ਇੰਨੀ ਆਮ ਹੋ ਗਈ ਹੈ ਕਿ ਹਾਰਵਰਡ ਯੂਨੀਵਰਸਿਟੀ ਮਹਾਮਾਰੀ ਸਬੰਧੀ ਸੁਪਨਿਆਂ ਨੂੰ ਵੈ ਕੇ ਵੱਡੇ ਪੈਮਾਨੇ ’ਤੇ ਸਰਵੇਖਣ ਕਰ ਰਿਹਾ ਹੈ। ਹਾਰਵਰਡ ਮੈਡੀਕਲ ਸਕੂਲ ਵਿਚ ਮਨੋਚਿਕਤਸਰ ਵਿਭਾਗ ਵਿਚ ਮਨੋਵਿਗਿਆਨ ਦੀ ਇਕ ਸਹਾਇਕ ਪ੍ਰੋਫੈਸਰ ਡਿਡਰੇ ਬੈਰੇਟ ਨੇ 6000 ਤੋਂ ਜ਼ਿਆਦਾ ਸੁਪਨਿਆਂ ’ਤੇ ਪ੍ਰਤੀਕਿਰਿਆਨਾਂ ਇਕੱਠੀਆਂ ਕੀਤੀਆਂ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਕੋਰੋਨਾ ਇਨਫੈਕਟਡ ਹੋਣ ਦਾ ਸੁਪਨਾ ਦੇਖਣ ਵਾਲੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਪ੍ਰਤੀਕਿਰਿਆਵਾਂ ਦੇਖੀਆਂ ਹਨ।
ਪੜ੍ਹੋ ਇਹ ਵੀ - ਕੋਰੋਨਾ ਦਹਿਸ਼ਤ ਦੌਰਾਨ ਇਨਸਾਨੀ ਰਿਸ਼ਤਿਆਂ ਤੇ ਭਾਈਚਾਰਕ ਸਾਂਝਾਂ ਦੀ ਸਲਾਮਤੀ ਵੀ ਜ਼ਰੂਰੀ!
ਪੜ੍ਹੋ ਇਹ ਵੀ - ‘ਕੋਰੋਨਾ ਜਾਂਚ ਲਈ ਨਮੂਨੇ ਇਕੱਤਰ ਕਰਨ ’ਚ ਲਗਦਾ ਹੈ 60 ਸੈਕਿੰਟ ਤੋਂ ਘੱਟ ਦਾ ਸਮਾਂ’
ਸਿੱਧੂ ਮੂਸੇਵਾਲਾ ਦੇ ਸੁਰ ਹੋਏ ਫਿਰ ਗਰਮ, ਹੁਣ ਆਖੀ ਇਹ ਗੱਲ
NEXT STORY