ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਝਟਕਾ ਲੱਗਾ ਹੈ। ਮਿਲੀ ਜਾਣਕਾਰੀ ਅਨੁਸਾਰ ਸਹੁੰ ਚੁੱਕ ਪੱਤਰ 'ਚ ਗਲਤ ਸਿੱਖਿਆ ਯੋਗਤਾ ਦੀ ਜਾਣਕਾਰੀ ਦੇਣ ਕਾਰਨ ਦਿੱਲੀ ਹਾਈ ਕੋਰਟ ਨੇ ਸਾਬਕਾ ਕਾਨੂੰਨ ਮੰਤਰੀ ਜਤਿੰਦਰ ਸਿੰਘ ਤੋਮਰ ਦੀ ਚੋਣ ਰੱਦ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਜਤਿੰਦਰ ਸਿੰਘ ਤੋਮਰ ਦਿੱਲੀ ਦੀ ਤ੍ਰਿਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਇਸ ਵਾਰ ਵੀ ਤ੍ਰਿਨਗਰ ਸੀਟ ਤੋਂ ਆਮ ਆਦਮੀ ਪਾਰਟੀ ਨੇ ਜਤਿੰਦਰ ਸਿੰਘ ਤੋਮਰ ਨੂੰ ਹੀ ਟਿਕਟ ਮਿਲੀ ਹੈ। ਫਰਜੀ ਡਿਗਰੀ ਦੇ ਮਾਮਲੇ ਕਾਰਨ ਜਤਿੰਦਰ ਸਿੰਘ ਤੋਮਰ ਨੂੰ ਦਿੱਲੀ ਸਰਕਾਰ 'ਚ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਜਤਿੰਦਰ ਸਿੰਘ ਤੋਮਰ ਸਾਲ 2013 ਅਤੇ 2015 'ਚ ਤ੍ਰਿਨਗਰ ਸੀਟ ਤੋਂ ਚੋਣ ਲੜ ਚੁੱਕੇ ਹਨ। 2013 'ਚ ਤੋਮਰ ਨੂੰ ਲਗਭਗ 2800 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਜਦਕਿ 2015 'ਚ ਉਨ੍ਹਾਂ ਨੇ ਲਗਭਗ 22,000 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ।
ਖਹਿਰਾ ਦੇ ਪੋਸਟਰਾਂ 'ਤੇ ਬੀਬੀ ਜਾਗੀਰ ਕੌਰ ਨੇ ਲਈ ਚੁਟਕੀ
NEXT STORY