ਨਵੀਂ ਦਿੱਲੀ— ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਕਈ ਹਿੱਸਿਆਂ 'ਚ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਦਿੱਲੀ ਦੇ ਜਾਮੀਆ ਇਲਾਕੇ 'ਚ ਐਤਵਾਰ ਨੂੰ ਹਿੰਸਕ ਪ੍ਰਦਰਸ਼ਨ ਹੋਇਆ। ਡੀ. ਟੀ. ਸੀ. ਦੀਆਂ 4 ਬੱਸਾਂ ਨੂੰ ਅੱਗ ਲਾ ਦਿੱਤੀ ਗਈ। ਇਸ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਅਫਵਾਹਾਂ ਅਤੇ ਲੱਗ ਰਹੇ ਦੋਸ਼ਾਂ 'ਤੇ ਦਿੱਲੀ ਪੁਲਸ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਸਫਾਈ ਦਿੱਤੀ। ਦਿੱਲੀ ਪੁਲਸ ਵਲੋਂ ਪੀ. ਆਰ. ਓ. ਐੱਮ. ਐੱਸ. ਰੰਧਾਵਾ ਮੀਡੀਆ ਦੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਪੁਲਸ ਵਲੋਂ ਕੋਈ ਫਾਇਰਿੰਗ ਨਹੀਂ ਕੀਤੀ ਗਈ ਅਤੇ ਨਾ ਹੀ ਕਿਸੇ ਦੀ ਹਿੰਸਾ ਦੀ ਵਜ੍ਹਾ ਤੋਂ ਜਾਨ ਗਈ। ਸਗੋਂ ਧੱਕਾ-ਮੁੱਕੀ 'ਚ ਕਈ ਪੁਲਸ ਵਾਲੇ ਜ਼ਖਮੀ ਹੋਏ। ਪ੍ਰਦਰਸ਼ਨਕਾਰੀਆਂ ਨੇ 4 ਬੱਸਾਂ ਨੂੰ ਅੱਗ ਲਾ ਦਿੱਤੀ। ਅਸੀਂ ਬੱਸਾਂ ਦੀ ਅੱਗ ਨੂੰ ਬੁਝਾਇਆ। ਜਾਮੀਆ ਦੀ ਜਾਂਚ ਕ੍ਰਾਈਮ ਬਰਾਂਚ ਕਰੇਗੀ। ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜਵਾਬਦੇਹੀ ਤੈਅ ਹੋਵੇਗੀ। ਹਿੰਸਾ 'ਚ ਜੋ ਸ਼ਾਮਲ ਹਨ, ਉਨ੍ਹਾਂ 'ਤੇ ਹੀ ਕਾਰਵਾਈ ਹੋਵੇਗੀ। ਰੰਧਾਵਾ ਨੇ ਅਫਵਾਹਾਂ ਤੋਂ ਬਚਣ ਲਈ ਵੀ ਸਾਵਧਾਨ ਰਹਿਣ ਦੀ ਗੱਲ ਆਖੀ।
ਰੰਧਾਵਾ ਨੇ ਦੱਸਿਆ ਕਿ 13 ਦਸੰਬਰ ਤੋਂ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ ਸੀ। ਫਿਰ 14 ਦਸੰਬਰ ਨੂੰ ਵੀ ਪ੍ਰਦਰਸ਼ਨ ਹੋਏ ਪਰ ਉਦੋਂ ਸਥਿਤੀ ਪੁਲਸ ਦੇ ਕੰਟਰੋਲ 'ਚ ਸੀ। ਇਸ ਤੋਂ ਬਾਅਦ ਐਤਵਾਰ ਨੂੰ 2 ਤੋਂ 4 ਵਜੇ ਦਰਮਿਆਨ ਪ੍ਰਦਰਸ਼ਨਕਾਰੀ ਮਾਤਾ ਮੰਦਰ ਮਾਰਗ ਇਲਾਕੇ ਤਕ ਆ ਗਏ। ਫਿਰ ਬੱਸਾਂ 'ਚ ਅੱਗ ਲਾ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਨੇ ਭੀੜ ਨੂੰ ਜਾਮੀਆ ਨਗਰ ਵੱਲ ਖਦੇੜਨਾ ਸ਼ੁਰੂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਹਿੰਸਾ ਦੌਰਾਨ ਡੀ. ਟੀ. ਸੀ. ਦੀਆਂ 4 ਬੱਸਾਂ, 100 ਨਿਜੀ ਵਾਹਨਾਂ ਅਤੇ 10 ਪੁਲਸ ਬਾਈਕਸ ਨੂੰ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਨੇ ਪੁਲਸ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਗੱਲ ਵੀ ਆਖੀ, ਇਕ ਪੁਲਸ ਕਰਮਚਾਰੀ ਆਈ. ਸੀ. ਯੂ. 'ਚ ਹੈ।
ਜਾਮੀਆ ਹਿੰਸਾ ਨੂੰ ਲੈ ਕੇ ਗੁੱਸੇ 'ਚ ਫਿਲਮੀ ਸਿਤਾਰੇ, ਕੀਤੇ ਇਹ ਟਵੀਟ
NEXT STORY