Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, AUG 06, 2026

    11:36:08 AM

  • trump makes big claim about oil and gas

    ਦੁਨੀਆ ਭਰ 'ਚ ਤੇਲ-ਗੈਸ ਦੀ ਕਿੱਲਤ ਵਿਚਾਲੇ ਟਰੰਪ ਨੇ...

  • work will be halted for 2 days in punjab

    ਪੰਜਾਬ 'ਚ 2 ਦਿਨ ਠੱਪ ਰਹੇਗਾ ਕੰਮ! ਰਜਿਸਟਰੀ ਕਰਾਉਣ...

  • sensational case in punjab

    ਪੰਜਾਬ 'ਚ ਸਨਸਨੀਖੇਜ਼ ਮਾਮਲਾ : ਕਬਰ ਪੁੱਟ ਕੇ ਕੱਢੀ...

  • gold silver prices increased know how much the prices

    Gold-Silver ਦੀਆਂ ਕੀਮਤਾਂ ਚੜ੍ਹੀਆਂ, ਜਾਣੋ ਕਿੰਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Top News News
  • Jalandhar
  • ਜਗਬਾਣੀ ਕਹਾਣੀਨਾਮਾ- 7 : ਪੁਨਰ ਜਨਮ

TOP News Punjabi(ਮੁੱਖ ਖ਼ਬਰਾਂ)

ਜਗਬਾਣੀ ਕਹਾਣੀਨਾਮਾ- 7 : ਪੁਨਰ ਜਨਮ

  • Edited By Rajwinder Kaur,
  • Updated: 27 Apr, 2020 05:51 PM
Jalandhar
jagabani kahaninama  rebirth
  • Share
    • Facebook
    • Tumblr
    • Linkedin
    • Twitter
  • Comment

ਅਜਮੇਰ ਸਿੱਧੂ

ਮੈਂ ਨਿੱਕਾ ਹੁੰਦਾ ਨਾਨਕੀਂ ਰਹਿੰਦਾ ਰਿਹਾ। ਮੇਰੇ ਡੈਡੀ ਦੀ ਐਕਸੀਡੈਂਟ ਵਿਚ ਮੌਤ ਹੋ ਗਈ ਸੀ। ਇਸ ਕਰਕੇ ਮੇਰਾ ਪਾਲਣ ਪੋਸ਼ਣ ਤੇ ਸਕੂਲੀ ਪੜ੍ਹਾਈ ਉਥੇ ਹੀ ਹੋਏ ਹਨ। ਸਾਡੇ ਨਾਲ ਦਾ ਘਰ ਕਰਮ ਸਿੰਘ ਦਾ ਸੀ। ਉਸ ਘਰੋਂ ਵੀ ਮੈਨੂੰ ਬਹੁਤ ਮੋਹ ਮਿਲਿਆ। ਉਨ੍ਹਾਂ ਨਾਲ ਸਾਡੀ ਕੰਧ ਸਾਂਝੀ ਸੀ। ਉਨ੍ਹਾਂ ਦੀ ਅੱਲ 'ਕੁੱਬਿਆਂ ਦੇ' ਪਈ ਹੋਈ ਸੀ। ਕਰਮ ਸਿੰਘ ਦੀ ਅਚਾਨਕ ਮੌਤ ਨੇ ਪਿੰਡ ਦੇ ਲੋਕਾਂ ਨੂੰ ਹੈਰਾਨ ਪਰੇਸ਼ਾਨ ਕੀਤਾ ਸੀ । ਮੇਰੀ ਨਾਨੀ ਭੱਜੀ-ਭੱਜੀ ਉਨ੍ਹਾਂ ਦੇ ਘਰ ਜਾ ਅੱਪੜੀ ਸੀ। ਨਾਨੀਆਂ-ਮਾਮੀਆਂ ਦੇ ਵੈਣ ਸੁਣ ਮੇਰਾ ਵੀ ਮਨ ਭਰ ਆਇਆ ਸੀ। ਮੈਂ ਵੀ ਰੋਂਦਾ ਰਿਹਾ ।

ਥੋੜ੍ਹੇ ਚਿਰ ਬਾਅਦ ਨਾਨੇ ਕਰਮ ਸਿੰਘ ਦੀ ਲਾਸ਼ ਹਿਲਣ ਲੱਗ ਪਈ। ਸਾਰੇ ਚੁੱਪ ਹੋ ਗਏ। ਮੈਂ ਵੀ ਨਾਨੀ ਦੇ ਨਾਲ ਲੱਗ ਕੇ ਅੱਗੇ ਵਧਿਆ। ਨਾਨਾ ਜੀ ਔਖੇ-ਔਖੇ ਸਾਹ ਲੈਣ ਲੱਗੇ। ਜਿਉਂ ਅੱਖਾਂ ਖੁੱਲ੍ਹੀਆਂ, ਉਨ੍ਹਾਂ ਚਾਰੇ ਪਾਸੇ ਨਿਗ੍ਹਾ ਦੌੜਾਈ। ਉੱਠ ਕੇ ਬੈਠ ਗਏ। ਮੇਰੀ ਨਾਨੀ ਦੇ ਸਿਰ 'ਤੇ ਹੱਥ ਰੱਖ ਕੇ ਬੋਲੇ :-

''ਭਾਈ ਬੀਬਾ, ਮੈਂ ਮੰਗਲ ਸੁੰਹ ਨੂੰ ਮਿਲ ਕੇ ਆਇਆਂ ।''

''ਚੰਦ ਦੇ ਨਾਨੇ ਨੂੰ?'' ਮੇਰੇ ਸਕੇ ਨਾਨੇ ਦਾ ਨਾਂ ਸੁਣ ਕੇ ਨਾਨੀ ਨੂੰ ਅਚੰਭਾ ਲੱਗਿਆ।

''ਭਾਈਆ ਕਿਵੇਂ ਆ, ਮੇਰੇ ਹਰਚੰਦ ਸੁੰਹ ਦਾ ਨਾਨਾ?'' ਨਾਨੀ ਨੇ ਘੁੰਡ ਵਾਲਾ ਪੱਲਾ ਥੋੜ੍ਹਾ ਉੱਤੇ ਨੂੰ ਕਰਦਿਆਂ ਉਤਸੁਕਤਾ ਨਾਲ ਪੁੱਛਿਆ ।

''...ਬੱਸ ਸੁੱਖ ਦੀ ਜ਼ਿੰਦਗੀ ਕੱਟਦਾ। ਸੁਰਗ 'ਚ ਤਾਂ ਬੱਸ ਮੌਜ ਮੇਲੇ ਹੀ ਨੇ।'' ਕਰਮ ਸਿੰਘ ਨੇ ਮੇਰੇ ਮਰੇ ਹੋਏ ਨਾਨੇ ਦੇ ਸਵਰਗ ਨਿਵਾਸ ਬਾਰੇ ਦੱਸਿਆ। ਉਨ੍ਹਾਂ ਕੁਝ ਹੋਰ ਮਰੇ ਗੁਆਂਢੀਆਂ ਅਤੇ ਸਾਕ ਸੰਬੰਧੀਆਂ ਦੇ ਨਾਂ ਵੀ ਗਿਣਾਏ। ਜਿਨ੍ਹਾਂ ਨੂੰ ਉਹ ਮਿਲ ਕੇ ਆਏ ਸਨ। ਫਿਰ ਉਨ੍ਹਾਂ ਅੱਖਾਂ ਮੀਟ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ।

ਉਸੇ ਵੇਲੇ ਧਤਲਿਆਂ ਵਾਲੀ ਗਲੀ ਚੀਕ ਚਿਹਾੜਾ ਪੈ ਗਿਆ ਸੀ। ਲੋਕ ਉੱਧਰ ਨੂੰ ਭੱਜ ਲਏ । ਬਹੁਤੀਆਂ ਔਰਤਾਂ ਨਾਨੇ ਕਰਮ ਸਿੰਘ ਦੀ ਸੇਵਾ ਵਿਚ ਜੁੱਟੀਆਂ ਰਹੀਆਂ ।

ਕੁਝ ਦੇਰ ਬਾਅਦ ਫਿੱਡਿਆਂ ਦੀ ਸਾਰੋ ’ਤੇ ਦੋ ਚਾਰ ਹੋਰ ਬੁੜ੍ਹੀਆਂ ਵਾਪਸ ਆ ਗਈਆਂ ।

''ਨੀ ਸਾਰੋ, ਕੀ ਭਾਣਾ ਵਰਤ ਗਿਆ?'' ਨਾਨੀ ਨੇ ਚੀਕ ਚਿਹਾੜੇ ਦਾ ਕਾਰਨ ਜਾਣਨਾ ਚਾਹਿਆ ।

''ਧਤਲਿਆਂ ਦਾ ਕਰਮ ਸੁੰਹ ਚੱਲ ਵਸਿਆ।'' ਸਾਰੋ ਦੇ ਹਉਂਕੇ ਦੇ ਨਾਲ ਹੀ ਹੰਝੂ ਵੀ ਵਹਿ ਤੁਰੇ।

''ਇਹ ’ਤੇ ਹੋਣਾ ਹੀ ਸੀ ।...ਮੈਂ ’ਤੇ ਬਥੇਰਾ ਪਾਠ ਕੀਤਾ। ਬਈ ਕਰਮ ਸੁੰਹ ਬਚ ਹੀ ਜਾਏ ਪਰ ਉਹਦੇ ਲਿਖੇ ਨੂੰ ਕੋਈ ਕਿੱਦਾਂ ਟਾਲੇ।'' ਉਨ੍ਹਾਂ ਅੱਖਾਂ ਖੋਲ੍ਹ ਕੇ ਉਪਰ ਵੱਲ ਹੱਥ ਜੋੜੇ ਸਨ ।

ਸਾਰੇ ਜਣੇ ਇਕਦਮ ਚੁੱਪ ਹੋ ਗਏ। ਉਨ੍ਹਾਂ ਨੂੰ ਧਿਆਨ ਨਾਲ ਸੁਣਨ ਲੱਗ ਪਏ ।

''ਜਮਦੂਤ ਮੈਨੂੰ ਗਲਤੀ ਨਾਲ ਦੂਜੇ ਕਰਮ ਸੁੰਹ ਦੀ ਜਗ੍ਹਾ ਲੈ ਗਏ ਸੀ।''

''ਕਰਮ ਸਿਆਂ, ਤੈਨੂੰ?...ਨਾ ਚਿਤਰ ਗੁਪਤ ਕਿੱਦਾ ਧੋਖਾ ਖਾਗੇ। ਇਹ ਦੋਨੋਂ ਜਮਦੂਤ ਤਾਂ ਹਮੇਸ਼ਾ ਬੰਦੇ ਦੇ ਮੋਢਿਆਂ 'ਤੇ ਬੈਠੇ ਰਹਿੰਦੇ ਨੇ। ਬੰਦੇ ਦਾ ਹਿਸਾਬ ਕਿਤਾਬ ਲਿਖਦੇ ਨੇ।...ਨਾ ਬਈ ਮਨ ਨੀ ਮੰਨਦਾ ।'' ਅਮਰੂ ਬੁੜ੍ਹਾ ਅੜ ਗਿਆ ਸੀ। ਉਹ ਨਾ ਮੰਨਿਆ।

''ਚੁੱਪ ਕਰਕੇ ਬਹਿ ਜਾਹ ਅਮਰੂ। ਨਾ ਸਾਰੀ ਦੁਨੀਆਂ ਦਾ ਹਿਸਾਬ ਕਿਤਾਬ ਰੱਖਣਾ ਹੁੰਦਾ। ਕਿਤੇ ਟਪਲਾ ਵੀ ਲੱਗ ਜਾਂਦੈ। ...ਇੱਦਾਂ ਇਕ ਵਾਰ ਬਾਰ ਵਿਚ ਹੋਈ ਸੀ। ਜਮਦੂਤ ਗਲਤੀ ਨਾਲ ਮੀਆਂ ਮੀਰ ਨੂੰ ਲੈ ਗਏ। ਜਦੋਂ ਕਬਰ ਵਿਚ ਦੱਬਣ ਲੱਗੇ। ਭਾਈ, ਮੀਆਂ ਮੀਰ ਉੱਠ ਕੇ ਬਹਿ ਗਿਆ। ਸਾਰੇ ਹੈਰਾਨ ਪ੍ਰੇਸ਼ਾਨ । ਜਦੋਂ ਰੌਲੇ ਪਏ, ਉਦੋਂ ਉਹ ਬੁੜ੍ਹਾ ਜਿਉਂਦਾ ਸੀ। ਮੇਰਾ ਖਿਆਲ ਸੌਆਂ ਤੋਂ ਵੀਹ ਟੱਪ ਗਿਆ ਸੀ ਉਦੋਂ ।'' ਮੇਰੇ ਨਾਨੇ ਦਾ ਭਰਾ ਪਾਕਿਸਤਾਨ ਦੇ ਬਾਰ ਇਲਾਕੇ ਦੀ ਗੱਲ ਸੁਣਾਉਣ ਲੱਗ ਪਿਆ ਸੀ ।

''ਭਾਈਆ, ਫੇਰ ਕਿੱਦਾਂ ਹੋਈ?'' ਸਾਰੋ ਪੈਰਾਂ ਭਾਰ ਬਹਿ ਗਈ ਸੀ ।

''ਜਦੋਂ ਮੇਰੀ ਰੂਹ ਨੂੰ ਧਰਮ ਰਾਜ ਦੇ ਦਰਬਾਰ ਵਿਚ ਪੇਸ਼ ਕੀਤਾ। ਉਨ੍ਹਾਂ ਬਹੀ ਖਾਤਾ ਖੋਲ੍ਹਿਆ। ਪਤਾ ਲੱਗਿਆ ਬਈ ਹਾਲੇ ਮੇਰੀ ਜ਼ਿੰਦਗੀ ਦੇ ਬੜੇ ਦਿਨ ਪਏ ਨੇ। ਮੈਨੂੰ ਗਲਤੀ ਨਾਲ ਕਰਮ ਸੁੰਹ ਬਲਦ ਮੀਹਾਂ ਸੁੰਹ ਦੀ ਜਗ੍ਹਾ ਲੈ ਗਏ ਸੀ। ਜਦਕਿ ਮੇਰੇ ਬਾਪ ਦਾ ਨਾਂ ਤਾਂ ਜੀਉਣ ਸੁੰਹ ਆ।''

''ਵਾਹ ਤੇਰੀ ਲ਼ੀਲਾ ਨਿਆਰੀ'' ਕਰਮ ਸਿੰਘ ਦੀ ਗੱਲ ਸੁਣ ਕੇ ਨਾਨੇ ਦਾ ਭਰਾ ਉੱਪਰ ਨੂੰ ਹੱਥ ਜੋੜ ਕੇ ਬਹਿ ਗਿਆ ।

''ਫ਼ੇ' ਧਰਮ ਰਾਜ ਨੇ ਜਮਦੂਤਾਂ ਨੂੰ ਹੁਕਮ ਚਾੜ੍ਹਿਆ ਕਿ ਮੈਨੂੰ ਮਿੰਟਾਂ ਸਕਿੰਟਾਂ ਵਿਚ ਮਾਤ ਲੋਕ ਪਹੁੰਚਾਇਆ ਜਾਵੇ। ਮੇਰੀ ਜਗ੍ਹਾ ਧਤਲਿਆਂ ਦੇ ਕਰਮ ਸੁੰਹ ਨੂੰ ਲਿਆਉਣ ਦਾ ਹੁਕਮ ਦਿੱਤਾ।'' ਕਰਮ ਸਿੰਘ ਜੀ ਦੇ ਮੂੰਹੋਂ ਸੁਣ ਕੇ ਸਾਰੇ ਹੱਕੇ ਬੱਕੇ ਰਹਿ ਗਏ। ਸਾਰੇ ਉਨ੍ਹਾਂ ਨਾਲ ਗੱਲੀਂ ਜੁੱਟ ਗਏ। ਸਾਨੂੰ ਸਵਰਗ ਦੀਆਂ ਗੱਲਾਂ ਸੁਣਾ-ਸੁਣਾ ਹੈਰਾਨ ਕੀਤਾ। ਉਨ੍ਹਾਂ ਇਹ ਵੀ ਦੱਸਿਆ-

''ਮੇਰੀ ਧਰਮਰਾਜ ਨਾਲ ਸਿੱਧੀ ਗੱਲ ਹੋ ਗਈ ਆ। ਮੇਰੀ ਉਮਰ ਤਾਂ ਥੋੜ੍ਹੇ ਦਿਨ ਬਚਦੀ ਸੀ। ਪਰ ਉਨ੍ਹਾਂ ਮੈਨੂੰ ਹੋਰ ਕਈ ਸਾਲ ਬਖਸ਼ ਦਿੱਤੇ ਹਨ। ਕਹਿਣ ਲੱਗੇ-ਜਾਹ ਤੇਰਾ ਦੁਬਾਰਾ ਜਨਮ ਹੋ ਗਿਆ। ਦੁਨੀਆਂ ਨੂੰ ਜਾ ਕੇ ਤਾਰ। ਕਿਸੇ ਨਾਲ ਮਾੜਾ ਨਾ ਕਰੀਂ। ਜੋ ਕੁਝ ਬਖਸ਼ ਹੁੰਦਾ, ਦੁਨੀਆਂ ਨੂੰ ਬਖਸ਼ ਦੇ।'' ਇਹ ਸੁਣ ਕੇ ਸਾਰਿਆਂ ਨੇ ਉਨ੍ਹਾਂ ਨੂੰ ਮੱਥਾ ਟੇਕਿਆ ਤੇ ਉਨ੍ਹਾਂ ਦੇ ਚਰਨਾਂ ਵਿਚ ਬਹਿ ਗਏ ।

ਪੁਨਰ ਜਨਮ ਅਤੇ ਦੁਨੀਆਂ ਨੂੰ ਤਾਰਨ ਵਾਲੀ ਖ਼ਬਰ ਅੱਗ ਵਾਂਗ ਫ਼ੈਲ ਗਈ। ਲੋਕ ਉਨ੍ਹਾਂ ਦੇ ਦਰਸ਼ਨਾਂ ਲਈ ਧੜਾਧੜ ਆਉਣ ਲੱਗੇ। ਇਹ ਕਹਾਣੀ ਅਖ਼ਬਾਰਾਂ ਦੇ ਮੁੱਖ ਪੰਨੇ 'ਤੇ ਛਪ ਗਈ। ਲੋਕ ਦੂਰ-ਦੁਰਾਡੇ ਤੋਂ ਆਉਣ ਲੱਗੇ। ਦਿੱਲੀ ਬੰਬਈ ਤੋਂ ਵੀ ਸੰਗਤ ਆਉਣ ਲੱਗ ਪਈ। ਬਾਬਾ ਜੀ ਨੂੰ ਸੱਚੀਂ ਧਰਮ ਰਾਜ ਨੇ ਵਰ ਦਿੱਤਾ ਸੀ। ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋਣ ਲੱਗ ਪਈਆਂ ਸਨ। ਥੋੜ੍ਹੇ ਦਿਨਾਂ ਵਿਚ ਹੀ ਮੇਰਾ ਨਾਨਕਾ ਪਿੰਡ ਚਰਚਾ ਵਿਚ ਆ ਗਿਆ ਸੀ। ਮੈਂ ਸਕੂਲ ਜਾਂਦਾ। ਬਾਕੀ ਸਾਰਾ ਸਮਾਂ ਉਨ੍ਹਾਂ ਦੇ ਨੇੜੇ ਰਹਿ ਕੇ ਗੁਜ਼ਾਰਦਾ। ਮੇਰੇ ਵਰਗੇ ਬਾਪ ਬਾਹਰੇ ਨੂੰ ਤਾਂ ਸਹਾਰੇ ਦੀ ਬਹੁਤ ਲੋੜ ਸੀ।

PunjabKesari

ਬਾਬਾ ਜੀ ਨੇ ਹਰ ਰੋਜ਼ ਕਮਰੇ 'ਚੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ। ਹਫ਼ਤੇ ਬਾਅਦ ਐਤਵਾਰ ਨੂੰ ਦਰਸ਼ਨ ਦਿੰਦੇ। ਬਾਕੀ ਦਿਨ ਭਗਤੀ ਵਿਚ ਲੀਨ ਰਹਿੰਦੇ। ਸੰਗਤ ਲੰਗਰ ਲਾਉਣ ਲੱਗ ਪਈ। ਸੰਗਤ ਦਰਸ਼ਨਾਂ ਲਈ ਕਈ-ਕਈ ਦਿਨ ਬੈਠੀ ਰਹਿੰਦੀ। ਉਹ ਜਦੋਂ ਕਿਤੇ ਬਾਹਰ ਨਿਕਲਦੇ, ਲੋਕ ਟੁੱਟ ਕੇ ਪੈ ਜਾਂਦੇ। ਹਰੇਕ ਸ਼ਰਧਾਲੂ ਦਰਸ਼ਨ ਕਰਨ ਲਈ ਅੱਗੇ ਹੋਣਾ ਚਾਹੁੰਦਾ। ਕਈਆਂ ਨੂੰ ਦਰਸ਼ਨ ਨਾ ਹੁੰਦੇ ਤਾਂ ਉਹ ਆਪਣੀ ਮਾੜੀ ਕਿਸਮਤ ਨੂੰ ਕੋਸਦੇ ਪਰ ਘਰਾਂ ਨੂੰ ਨਾ ਜਾਂਦੇ ।
''ਦੇਖੋ ਜੀ, ਇਹ ਤਾਂ ਕਰਮਾਂ ਦੀ ਗੱਲ ਏ। ਜਿਨ੍ਹਾਂ ਚੰਗੇ ਕਰਮ ਕੀਤੇ। ਬਾਬਾ ਜੀ ਉਨ੍ਹਾਂ ਨੂੰ ਹੀ ਦਰਸ਼ਨ ਦਿੰਦੇ ਨੇ।'' ਇਹ ਸੰਗਤ ਦੀ ਆਮ ਰਾਇ ਸੀ।

ਚੜ੍ਹਾਵੇ ਪੱਖੋਂ ਵੀ ਮਿਹਰ ਹੋ ਗਈ ਸੀ। ਫਿਰ ਸਿਆਣੇ ਬੰਦਿਆਂ ਨੇ ਇਕ ਕਮੇਟੀ ਬਣਾ ਦਿੱਤੀ। ਕਮੇਟੀ ਨੇ ਸੰਗਤ ਦੇ ਪੈਸਿਆਂ ਨਾਲ ਦੋ-ਤਿੰਨ ਸਾਲ ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਖੜ੍ਹੀ ਕਰ ਦਿੱਤੀ। ਸੰਗਰਾਂਦ ਵਾਲੇ ਦਿਨ ਮੇਲਾ ਜੁੜਨ ਲੱਗਾ। ਬਾਬਾ ਜੀ ਉਸ ਦਿਨ ਦਰਸ਼ਨ ਵੀ ਦਿੰਦੇ ਅਤੇ ਸੰਗਤ ਨੂੰ ਪ੍ਰਵਚਨ ਵੀ ਸੁਣਾਉਂਦੇ।

ਗੁਰਦੁਆਰਾ ਸਾਹਿਬ ਦੀ ਵਾਗਡੋਰ ਬਾਬਾ ਜੀ ਦੇ ਪੁੱਤਰਾਂ ਨੇ ਸੰਭਾਲ ਲਈ ਸੀ। ਉਹ ਸਾਊ ਬੰਦੇ ਹਨ । ਰੱਬ ਦੀ ਕਰਨੀ ਤੋਂ ਡਰਨ ਵਾਲੇ। ਹਰ ਤਰ੍ਹਾਂ ਸੰਗਤ ਦੀ ਸੇਵਾ ਕਰਨ ਵਾਲੇ। ਖੁੱਲ੍ਹਾ ਲੰਗਰ ਲਾਂਦੇ। ਸਾਧ ਸੰਗਤ ਨੂੰ ਨਿਹਾਲ ਕਰ ਦਿੰਦੇ।
ਮੈਂ ਪਟਿਆਲੇ ਜਾ ਕੇ ਪੜ੍ਹਨ ਲੱਗ ਪਿਆ। ਬਾਬਾ ਜੀ ਹੌਲੀ-ਹੌਲੀ ਜਗਤ ਪ੍ਰਸਿੱਧੀ ਵਾਲੇ ਬਣ ਗਏ। ਹਰ ਪਾਸੇ ਉਨ੍ਹਾਂ ਦੇ ਨਾਮ ਦੀ ਚਰਚਾ ਸੀ। ਪੇਪਰਾਂ ਤੋਂ ਪਹਿਲਾਂ ਮੈਂ ਉਨ੍ਹਾਂ ਤੋਂ ਆਸ਼ੀਰਵਾਦ ਜ਼ਰੂਰ ਲੈਂਦਾ। ਗੁਰਦੁਆਰਾ ਸਾਹਿਬ ਸੁੱਖ ਵੀ ਸੁੱਖਦਾ। ਪਾਸ ਹੋ ਜਾਂਦਾ। ਮੈਨੂੰ ਬਿਜਲੀ ਬੋਰਡ ਵਿਚ ਕਲਰਕੀ ਦੀ ਨੌਕਰੀ ਮਿਲ ਗਈ। ਮੈਂ ਪੜ੍ਹਾਈ ਛੱਡ ਦਿੱਤੀ ਤੇ ਬਾਬਿਆਂ ਦੀ ਕਿਰਪਾ ਨਾਲ ਨੌਕਰੀ ਕਰਨ ਲੱਗਾ ।

ਦਸ ਕੁ ਸਾਲ ਪਹਿਲਾਂ ਦੀ ਗੱਲ ਦਸਦਾਂ। ਉਨ੍ਹਾਂ ਦਿਨਾਂ ਵਿਚ ਮੈਂ ਨਾਨਕੀਂ ਗਿਆ ਹੋਇਆ ਸੀ। ਪਿੰਡ ਦੇ ਕੁਝ ਲੋਕ ਉਨ੍ਹਾਂ ਦੇ ਵਿਰੁੱਧ ਗੱਲਾਂ ਕਰਨ। ਇਸ ਪਿੰਡ ਦੇ ਬਜ਼ੁਰਗ ਤਾਂ ਦੋ ਵੇਲੇ ਨਾਮ ਜਪਣ ਵਾਲੇ ਹਨ। ਪਰ ਨਵੀਂ ਪੀੜ੍ਹੀ ਨੂੰ ਖੰਭ ਨਿਕਲ ਆਏ ਹਨ। ਬਾਬਾ ਜੀ ਦਾ ਸਤਿਕਾਰ ਕਰਨਾ ਤਾਂ ਉਹ ਭੁੱਲ ਹੀ ਗਏ ਸਨ। ਉਨ੍ਹਾਂ ਮੂਰਖ ਪ੍ਰਾਣੀਆਂ ਨੂੰ ਬਾਬਾ ਜੀ ਦੀ ਕਰੋਪੀ ਦਾ ਨਹੀਂ ਪਤਾ। ਉਹ ਤਾਂ ਜੱਗ ਦਾ ਭਲਾ ਕਰਨ ਲਈ ਧਰਮ ਰਾਜ ਨੇ ਭੇਜੇ ਸਨ। ਫਿਰ ਜੇ ਸੰਤ ਮਹਾਤਮਾ ਵਿਗੜ ਜਾਣ ਤਾਂ ਉਪਰ ਥੱਲੇ ਦੀ ਇਕ ਕਰ ਦਿੰਦੇ ਹਨ। ਮੰਨਿਆ ਗੁਰਦੁਆਰਾ ਸਾਹਿਬ ਵਿਚ ਦੋ ਤਿੰਨ ਗਲਤ ਘਟਨਾਵਾਂ ਵਾਪਰ ਗਈਆਂ। ਬਾਬਾ ਜੀ ਨੇ ਕਿਹਾ ਵੀ, ਉਹ ਦੋਸ਼ੀਆਂ ਨੂੰ ਨਰਕ ਵਿਚ ਭੇਜ ਕੇ ਕੋੜੇ ਮਰਵਾਉਣਗੇ। ਇਹ ਮੁੰਡੇ ਕੌਣ ਹੁੰਦੇ ਹਨ ਗੱਲਾਂ ਕਰਨ ਵਾਲੇ? ਬਣਾਈ ਫ਼ਿਰਦੇ ਆ ਸਭਾਵਾਂ। ਭਲਾ ਪੰਚਾਇਤ ਇਨ੍ਹਾਂ ਦੇ ਮਤਿਆਂ ਨੂੰ ਮੰਨ ਲਵੇਗੀ?

ਪਿੰਡ ਦੇ ਮਾਹੌਲ ਵਿਚ ਤਣਾਅ ਬਣਿਆ ਹੋਇਆ। ਅਸਲ ਬਿਮਾਰੀ ਉਦੋਂ ਫੈਲੀ, ਜਦੋਂ ਪਿੰਡ ਵਿਚ ਇਕ ਡਾਕਟਰ ਆਇਆ। ਉਹ ਬੜੀਆਂ-ਬੜੀਆਂ ਗਿਆਨ ਵਿਗਿਆਨ ਦੀਆਂ ਗੱਲਾਂ ਕਰਨ ਲੱਗਾ। ਮੁੰਡਿਆਂ ਨੂੰ ਰੋਜ਼ ਨਵੀਂ ਪੱਟੀ ਪੜ੍ਹਾਉਂਦਾ ਹੈ। ਦੇਖੋ ਡਾਕਟਰ ਦਾ ਕਿੰਨਾ ਦਿਮਾਗ ਖ਼ਰਾਬ ਹੋਇਆ ਪਿਆ। ਬਾਬਾ ਜੀ ਦਾ ਪੁਨਰ ਜਨਮ ਮੰਨਣ ਲਈ ਤਿਆਰ ਨਹੀਂ।

''ਡਾਕਟਰ ਸਾਹਿਬ, ਬਾਬਾ ਜੀ ਦਾ ਪੁਨਰ ਜਨਮ ਮੇਰੀਆਂ ਅੱਖਾਂ ਸਾਹਮਣੇ ਹੋਇਆ ਸੀ ।'' ਮੈਂ ਬਾਬਾ ਜੀ ਤੇ ਧਤਲਿਆਂ ਦੇ ਕਰਮ ਸਿੰਘ ਵਾਲੀ ਸਾਰੀ ਘਟਨਾ ਸੁਣਾਈ ।

''ਡਾਕਟਰੀ ਵਿਗਿਆਨ ਦੇ ਖੇਤਰ ਵਿਚ ਇਕ ਖੂਬ ਜਾਣੀ ਪਛਾਣੀ ਸੱਚਾਈ ਏ ਕਿ ਦਿਲ ਦੀ ਧੜਕਣ ਬੰਦ ਹੋ ਜਾਣ ਤੋਂ ਬਾਅਦ ਵੀ ਦਿਮਾਗ ਕੁਝ ਸਮੇਂ ਲਈ ਜੀਵਿਤ ਰਹਿੰਦਾ ।'' ਡਾਕਟਰ ਮੈਨੂੰ ਡਾਕਟਰੀ ਵਿਗਿਆਨ ਪੜ੍ਹਾਉਣ ਲੱਗ ਪਿਆ ਸੀ ।
ਉਂਝ ਡਾਕਟਰ ਦਲੀਲ ਨਾਲ ਗੱਲ ਕਰ ਰਿਹਾ ਸੀ। ਉਹਨੇ ਪੁਨਰ ਜਨਮ ਦੇ ਖਿਲਾਫ਼ ਦਲੀਲਾਂ ਵੀ ਦਿੱਤੀਆਂ ਤੇ ਕਈ ਉਦਾਹਰਣਾਂ ਵੀ ਸੁਣਾਈਆਂ ਪਰ ਮੇਰਾ ਮਨ ਨੀ ਮੰਨਿਆ। ਵਿਸ਼ਵਾਸ ਤੇ ਦਲੀਲ ਦਾ ਆਪਸ ਵਿਚ ਕੋਈ ਸੰਬੰਧ ਨਹੀਂ। ਤਰਕ ਵਾਲੇ ਲੋਕ ਰੂਹਾਨੀਅਤ ਨੂੰ ਸਮਝ ਹੀ ਨਹੀਂ ਸਕਦੇ ।

''ਇਹ ਸਭ ਕੁਝ ਖੂਨ ਦੀ ਸਪਲਾਈ ਬੰਦ ਹੋ ਜਾਣ ਕਾਰਨ ਕਲਪਨਾ ਵਿਚ ਚਿੱਤਰ ਦੇਖਣ ਦੀ ਸਥਿਤੀ ਤੋਂ ਵੱਧ ਕੁਝ ਵੀ ਨਹੀਂ।'' ਡਾਕਟਰ ਆਪਣੀ ਗੱਲ ਮੰਨਵਾਉਣ ਲਈ ਹਰ ਤਰੱਦਦ ਕਰ ਰਿਹਾ ਸੀ ।

ਪਿਛਲੇ ਦਸ ਸਾਲਾਂ ਵਿਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ। ਮਨੁੱਖ ਮਨਮੁੱਖ ਹੋ ਗਿਆ ਹੈ। ਬਾਬਾ ਜੀ ਦਾ ਪੁਨਰ ਜਨਮ ਤਾਂ ਹੋਇਆ ਮਨੁੱਖਤਾ ਦੇ ਭਲੇ ਲਈ ਸੀ। ਇਹ ਕੁਝ ਵੀ ਹੋਏਗਾ, ਕਦੇ ਸੋਚਿਆ ਹੀ ਨਹੀਂ ਸੀ ।

ਮੈਂ ਕੱਲ੍ਹ ਦਾ ਨਾਨਕੀਂ ਆਇਆ ਹੋਇਆਂ। ਬਾਬਾ ਜੀ ਦਾ ਡੇਰਾ ਬੰਦ ਕਰਨ ਬਾਰੇ ਅੱਜ ਇਕੱਠ ਹੋਣਾ ਹੈ। ਲੋਕਾਂ ਵਿਚ ਤਣਾਅ ਬਣਿਆ ਹੋਇਆ। ਝਗੜਾ ਵਧਣ ਦੇ ਆਸਾਰ ਨਜ਼ਰ ਆ ਰਹੇ ਹਨ। ਰਾਜਨੀਤੀ ਕਾਰਨ ਸਰਪੰਚ ਸਮੇਤ ਪੰਚਾਇਤ ਦੇ ਬਹੁਤੇ ਮੈਂਬਰ ਮੁੰਡਿਆਂ ਦੇ ਪੱਖ ਵਿਚ ਬੋਲ ਰਹੇ ਹਨ। ਪੁਲਸ ਵੀ ਸੱਦੀ ਹੋਈ ਹੈ।

ਸਕੂਲ ਦੀ ਗਰਾਊਾਡ ਵਿਚ ਪੰਚਾਇਤ ਜੁੜ ਗਈ ਹੈ। ਗੱਲ ਸ਼ੁਰੂ ਹੁੰਦਿਆਂ ਹੀ ਕਾਵਾਂ ਰੌਲੀ ਵੱਧ ਗਈ ਹੈ। ਗੱਲ ਕਿਸੇ ਕੰਢੇ ਨਹੀਂ ਲੱਗ ਰਹੀ। ਮੁੰਡੇ ਗੱਲਾਂ ਬੜੀਆਂ-ਬੜੀਆਂ ਕਰ ਰਹੇ ਹਨ। ਵਿਗਿਆਨ ਦੀਆਂ, ਜੰਮਣ ਮਰਨ ਦੀਆਂ। ਕਲੋਨ ਰਾਹੀਂ ਬੱਚੇ ਪੈਦਾ ਕਰਨ ਦੀਆਂ। ਬਾਬਾ ਜੀ ਦੇ ਸ਼ਰਧਾਲੂ ਮੁੰਡਿਆਂ ਅੱਗੇ ਭਾਵੇਂ ਲਾਜਵਾਬ ਹਨ ਪਰ ਡੇਰਾ ਚੁੱਕਣ ਲਈ ਨਹੀਂ ਮੰਨ ਰਹੇ। ਅਸੀਂ ਸਾਰੇ ਅੜੇ ਹੋਏ ਹਾਂ।

ਪੰਚਾਇਤ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਹੈ। ਪੰਚਾਇਤ ਦੇ ਫ਼ੈਸਲੇ 'ਤੇ ਖੱਪ ਵੱਧ ਗਈ ਹੈ। ਹੱਥੋਂ ਪਾਈ ਵਿਚ ਪੱਗਾਂ ਲੱਥ ਗਈਆਂ ਹਨ। ਪੁਲਸ ਨੇ ਦਖ਼ਲ ਦਿੱਤਾ ਹੈ। ਪੰਚਾਇਤ ਨੇ ਰੇਜੂਲੇਸ਼ਨ ਵੀ ਪਾਸ ਕਰ ਦਿੱਤਾ ਹੈ। ਪੁਲਸ ਦੋਨੋਂ ਧਿਰਾਂ ਤੋਂ ਦਸਤਖ਼ਤ ਕਰਾਉਣ ਲਈ ਜ਼ੋਰ ਪਾ ਰਹੀ ਹੈ  ਪਰ ਸਾਡੇ ਵਾਲੀ ਧਿਰ ਮੰਨ ਨਹੀਂ ਰਹੀ ।

ਅਸੀਂ ਫ਼ੈਸਲਾ ਸੁਣ ਕੇ ਡੇਰੇ ਆਏ ਹਾਂ। ਬਾਬਾ ਕਰਮ ਸਿੰਘ ਭਗਤੀ ਵਿਚ ਲੀਨ ਬੈਠੇ ਹਨ। ਇਹ ਤਾਂ ਜਾਣੀ ਜਾਣ ਹਨ। ਇਨ੍ਹਾਂ ਨੂੰ ਫ਼ੈਸਲੇ ਦਾ ਪਹਿਲਾਂ ਹੀ ਪਤਾ ਹੋਣਾ। ਅਸੀਂ ਤਾਂ ਇਹ ਸੋਚਦੇ ਹਾਂ ਬਾਬਾ ਜੀ ਵਿਰੋਧੀਆਂ ਨੂੰ ਤਬਾਹ ਕਰ ਦੇਣ। ਹੁਣੇ ਚਮਤਕਾਰ ਦਿਖਾਉਣ, ਚਾਹੇ ਅੰਨ੍ਹੇ ਕਰ ਦੇਣ। ਉਹ ਇਥੇ ਆ ਕੇ ਮਾਫ਼ੀ ਮੰਗਣ ਪਰ ਮਾਫ਼ੀ ਦੇਣੀ ਨਹੀਂ ਚਾਹੀਦੀ। ਸੰਤਾਂ ਦਾ ਕੀ ਪਤਾ ਮਾਫ਼ ਕਰ ਈ ਦੇਣ। ਅੱਖਾਂ ਖੋਲ੍ਹ ਤਾਂ ਲਈਆਂ ਹਨ ।

''ਬਾਬਾ ਜੀ, ਧਰਮਰਾਜ ਨੂੰ ਕਹੋ ਇਨ੍ਹਾਂ ਖੜ੍ਹੇ ਖੜਪੰਚਾਂ ਦਾ ਫਾਹਾ ਵੱਢੇ।...ਰੱਬ ਦੇ ਦੁਸ਼ਮਣਾਂ ਨੇ ਡੇਰਾ ਬੰਦ ਕਰਨ ਦਾ ਫ਼ੈਸਲਾ ਦੇ ਦਿੱਤਾ ਐ।'' ਨਾਨੇ ਦੇ ਭਰਾ ਨੇ ਪੰਚਾਇਤ ਦਾ ਫ਼ੈਸਲਾ ਬਾਬਾ ਜੀ ਨੂੰ ਸੁਣਾਇਆ ਹੈ।
ਬਾਬਾ ਜੀ ਨੇ ਅੱਖਾਂ ਮੀਟ ਲਈਆਂ ਹਨ। ਮਾਲਾ ਫੇਰਨੀ ਸ਼ੁਰੂ ਕੀਤੀ ਹੈ। ਧਰਮਰਾਜ ਨਾਲ ਲਿਵ ਲਾ ਲਾਈ ਹੈ।... ਅੱਖਾਂ ਖੋਲ੍ਹੀਆਂ ਹਨ ।

''ਧਰਮਰਾਜ ਜੀ ਨੇ ਕਿਹਾ ਹੈ ਕਿ ਇਸ ਜਗ੍ਹਾ ਕਲਯੁਗੀ ਲੋਕ ਆ ਗਏ ਹਨ। ਉਨ੍ਹਾਂ ਦੀ ਗਿਣਤੀ ਵੀ ਵੱਧ ਗਈ ਹੈ। ਨਵੀਂ ਜਗ੍ਹਾ ਜਾਓ ਤੇ ਲੋਕਾਂ ਦਾ ਪਰਉਪਕਾਰ ਕਰੋ।...ਆਪਾਂ ਨਵੀਂ ਜਗ੍ਹਾ ਡੇਰਾ ਉਸਾਰ ਲਵਾਂਗੇ ਪਰ ਇਸ ਦਾ ਕਬਜ਼ਾ ਵੀ ਕੋਲ ਰੱਖਾਂਗੇ।''

ਮੈਂ ਕਰਮ ਸਿੰਘ ਦਾ ਪ੍ਰਵਚਨ ਸੁਣ ਕੇ ਸਿੱਥਾ ਪੈ ਗਿਆ ਹਾਂ। ਹੁਣ ਮੇਰਾ ਮਨ ਕਰਦਾ-ਮੈਂ ਵੀ ਡਾਕਟਰ ਤੇ ਉਨ੍ਹਾਂ ਮੁੰਡਿਆਂ ਨਾਲ ਜਾ ਰਲਾਂ ।

  • Jagabani kahaninama
  • rebirth
  • ਜਗਬਾਣੀ ਕਹਾਣੀਨਾਮਾ
  • ਪੁਨਰ ਜਨਮ
  • ਅਜਮੇਰ ਸਿੱਧੂ

ਕੋਰੋਨਾ ਨਾਲ ਜੰਗ : ਨਵੀਂ ਵਿਆਹੀ ਜੋੜੀ ਨੇ ਮੁੱਖ ਮੰਤਰੀ ਰਾਹਤ ਫੰਡ ਦਾਨ ਦਿੱਤੇ 20 ਹਜ਼ਾਰ ਰੁਪਏ

NEXT STORY

Stories You May Like

  • delhi assembly monsoon session to begin on august 7
    ਦਿੱਲੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 7 ਅਗਸਤ ਤੋਂ ਹੋਵੇਗਾ ਸ਼ੁਰੂ, ਕੈਬਨਿਟ ਬੈਠਕ 'ਚ ਲਿਆ ਫੈਸਲਾ
  • article 370  7 years  jammu kashmir  security arrangements  amarnath yatra
    Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ ਯਾਤਰਾ
  • article 370  7 years  jammu kashmir  pojk  development
    Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ: J&K ਅਤੇ PoJK 'ਚ ਵਿਕਾਸ ਦੀਆਂ ਵੱਖ-ਵੱਖ ਤਸਵੀਰਾਂ
  • ind vs zim india beats zimbabwe by 7 wickets
    IND vs ZIM: ਭਾਰਤ ਨੇ ਜ਼ਿੰਬਾਬਵੇ ਨੂੰ 7 ਵਿਕਟਾਂ ਨਾਲ ਹਰਾਇਆ; ਵੈਭਵ ਸੂਰਿਆਵੰਸ਼ੀ ਨੇ ਖੇਡੀ ਤੂਫ਼ਾਨੀ ਪਾਰੀ
  • amritsar police seizes 111 559 kg heroin in 7 months
    ਅੰਮ੍ਰਿਤਸਰ : 7 ਮਹੀਨਿਆਂ ’ਚ 2 ਹਜ਼ਾਰ ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ
  • flash flood alert in 7 districts of himachal
    ਭਲਕੇ ਹੋ ਗਿਆ ਸਕੂਲਾਂ 'ਚ ਛੁੱਟੀ ਦਾ ਐਲਾਨ, HP ਦੇ 7 ਜ਼ਿਲ੍ਹਿਆਂ 'ਚ ਫਲੈਸ਼ ਫਲੱਡ ਦਾ ਅਲਰਟ; ਐਡਵਾਜ਼ਇਰੀ ਜਾਰੀ
  • india creates history by winning 7 golds in boxing
    CWG 2026: ਬਾਕਸਿੰਗ 'ਚ 7 ਗੋਲਡ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ, ਤਗਮਾ ਸੂਚੀ 'ਚ ਚੌਥੇ ਸਥਾਨ 'ਤੇ ਪਹੁੰਚਿਆ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, 7 ਜ਼ਿਲ੍ਹਿਆਂ 'ਚ Alert
  • former rajya sabha member shwet malik statement
    ਪੰਜਾਬ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਕਰਮਚਾਰੀਆਂ ਨੂੰ ਮਿਲੇਗਾ ਉਨ੍ਹਾਂ ਦਾ ਪੂਰਾ...
  • rpf crackdown on unnecessary chain pulling
    ਬੇਵਜ੍ਹਾ ਚੇਨ ਪੁਲਿੰਗ ’ਤੇ ਆਰ. ਪੀ. ਐੱਫ. ਦਾ ਸ਼ਿਕੰਜਾ: ਜੁਲਾਈ ’ਚ 150 ਮਾਮਲੇ...
  • pallavi wins canada world 2026 crown
    ਪੰਜਾਬ ਦੀ ਧੀ ਨੇ ਵਿਦੇਸ਼ੀ ਧਰਤੀ ’ਤੇ ਗੱਡੇ ਝੰਡੇ, ਜਿੱਤਿਆ ‘ਕੈਨੇਡਾ ਵਰਲਡ 2026’...
  • health department action 1 000 kg of paneer and 68 kg of milk cream seized
    ਜਲੰਧਰ 'ਚ 1,000 ਕਿਲੋਗ੍ਰਾਮ ਮਿਲਾਵਟੀ ਪਨੀਰ ਤੇ 68 ਕਿਲੋਗ੍ਰਾਮ ਮਿਲਕ ਕਰੀਮ ਜ਼ਬਤ
  • heavy rain alert in 7 districts punjab
    ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
  • woman  s unborn baby dies in a mannat hospita hospital in jalandhar
    ਜਲੰਧਰ ਦੇ ਨਿੱਜੀ ਹਸਪਤਾਲ 'ਚ ਔਰਤ ਦੇ ਗਰਭ 'ਚ ਪਲ ਰਹੇ ਬੱਚੇ ਦੀ ਮੌਤ, ਪਰਿਵਾਰ...
  • major incident in jalandhar shots fired in bhargo camp
    ਜਲੰਧਰ 'ਚ ਵੱਡੀ ਵਾਰਦਾਤ! ਭਾਰਗੋ ਕੈਂਪ 'ਚ ਚੱਲੀਆਂ ਅੰਨ੍ਹੇਵਾਹ ਗੋਲ਼ੀਆਂ, ਬਾਜ਼ਾਰ...
  • punjab kesari gandhi mandela peace award
    ਐਮਸਟਰਡੈਮ 'ਚ ਗੂੰਜਿਆ 'ਪੰਜਾਬ ਕੇਸਰੀ' ਦਾ ਇਤਿਹਾਸ ! 'ਗਾਂਧੀ- ਮੰਡੇਲਾ...
Trending
Ek Nazar
daughters video call father funeral

ਪੜ੍ਹਾ ਲਿਖਾ ਕਾਯਮਾਬ ਬਣਾਈਆਂ ਧੀਆਂ ਨੇ ਪਿਓ ਤੋਂ ਮੋੜਿਆ ਮੂੰਹ, ਸਸਕਾਰ 'ਤੇ ਵੀ ਨਾ...

chandigarh district court issues notice to salman khan

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ...

man marries wife to her lover 5 childrens

21 ਸਾਲ ਦਾ ਵਿਆਹ ਤੇ 5 ਜਵਾਕ! ਇਸ਼ਕ 'ਚ ਅੰਨ੍ਹੀ ਪਤਨੀ ਨਾਲ ਪਤੀ ਨੇ ਕਰ 'ਤਾ ਕੁਝ...

cannabis legalized

ਨੇਪਾਲੀ ਸੂਬੇ ਨੇ 'ਭੰਗ' ਦੀ ਖੇਤੀ ਅਤੇ ਵਰਤੋਂ ਨੂੰ ਦੇ'ਤੀ ਕਾਨੂੰਨੀ ਮਾਨਤਾ

imran khan   supporters

ਇਮਰਾਨ ਖਾਨ ਦੇ ਸਮਰਥਕਾਂ ਨੇ ਪੂਰੇ ਪਾਕਿਸਤਾਨ 'ਚ ਕੀਤਾ ਪ੍ਰਦਰਸ਼ਨ

the actor who starred in hit films is now spending his days in an old age home

ਇੰਡਸਟਰੀ ਨੂੰ 100 ਤੋਂ ਵੱਧ ਹਿੱਟ ਫਿਲਮਾਂ ਦੇ ਚੁੱਕੇ ਅਦਾਕਾਰ ਦਾ ਹੋਇਆ ਬੁਰਾ ਹਾਲ...

punjab   player dated team owner preity zinta

'ਪੰਜਾਬ' ਦੇ ਖਿਡਾਰੀ ਨੇ ਟੀਮ ਦੀ ਮਾਲਕਣ ਪ੍ਰੀਤੀ ਜ਼ਿੰਟਾ ਨੂੰ ਕੀਤਾ ਡੇਟ ! ਧਾਕੜ...

actor pradeep singh rawat

5 ਤੱਤਾਂ 'ਚ ਵਿਲੀਨ ਹੋਏ ਦਿੱਗਜ ਅਦਾਕਾਰ ਪ੍ਰਦੀਪ ਰਾਵਤ, ਨਮ ਅੱਖਾਂ ਨਾਲ ਦਿੱਤੀ ਗਈ...

schengen border security

ਸੇਉਟਾ ਸੰਕਟ ਵਿਚਕਾਰ ਸ਼ੈਂਗੇਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨ ਦੀ ਉੱਠੀ ਮੰਗ

illegal migration dropped

ਦੋ ਸਾਲਾਂ 'ਚ 55 ਫੀਸਦੀ ਘਟਿਆ ਗੈਰ ਕਾਨੂੰਨੀ ਪ੍ਰਵਾਸ : ਈਯੂ ਕਮਿਸ਼ਨਰ

salman khan makes fun of rapper badshah

ਸਲਮਾਨ ਖਾਨ ਨੇ ਉਡਾਇਆ ਰੈਪਰ ਬਾਦਸ਼ਾਹ ਦਾ ਮਜ਼ਾਕ, ਕਿਹਾ- 'ਉਸ ਨੂੰ ਸਮਝ ਆਈ ਕਿ...

russia ukraine conflict

ਕੀਵ 'ਚ ਰੂਸੀ ਮਿਜ਼ਾਈਲ ਅਤੇ ਡਰੋਨ ਹਮਲੇ, 15 ਲੋਕਾਂ ਦੀ ਮੌਤ

healthcare workers

ਬ੍ਰਿਟੇਨ 'ਚ ਸਿਹਤ ਕਰਮਚਾਰੀਆਂ ਵਿਰੁੱਧ ਵਧਿਆ 'ਨਸਲਵਾਦ', ਸਰਵੇਖਣ 'ਚ ਹੋਇਆ...

article 370  7 years  jammu kashmir  security arrangements  amarnath yatra

Article 370 ਖ਼ਤਮ ਹੋਇਆਂ 7 ਸਾਲ ਹੋਏ ਪੂਰੇ ! ਸੁਰੱਖਿਆ ਸਖ਼ਤ, ਰੋਕੀ ਗਈ ਅਮਰਨਾਥ...

struck jebel ali in dubai

ਯੂਏਈ ਦੇ ਮੁੱਖ ਉਦਯੋਗਿਕ ਖੇਤਰ 'ਜੇਬਲ ਅਲੀ' 'ਤੇ ਹੋ ਗਿਆ ਹਮਲਾ, ਹਰ ਪਾਸੇ ਫੈਲਿਆਂ...

famous comedian says goodbye to the world

ਮਸ਼ਹੂਰ ਕਾਮੇਡੀਅਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਬ੍ਰਿਟਿਸ਼ ਪ੍ਰਸ਼ੰਸਕਾਂ 'ਚ ਸੋਗ ਦੀ...

massachusetts declared august 15 as   india day

ਮੈਸੇਚਿਉਸੇਟਸ ਨੇ 15 ਅਗਸਤ ਨੂੰ 'ਇੰਡੀਆ ਡੇਅ' ਵਜੋਂ ਕੀਤਾ ਘੋਸ਼ਿਤ

horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਮੁੱਖ ਖ਼ਬਰਾਂ ਦੀਆਂ ਖਬਰਾਂ
    • punjab employees pensioners dearness allowance
      ਮਹਿੰਗਾਈ ਭੱਤੇ ਨੂੰ ਲੈ ਕੇ ਪੰਜਾਬ ਦੇ ਮੁਲਾਜ਼ਮਾਂ-ਪੈਨਸ਼ਨਰਾਂ ਦਾ ਵੱਡਾ ਕਦਮ:...
    • major accident in pratapgarh
      ਪ੍ਰਤਾਪਗੜ੍ਹ: ਢੇਰੀ ਹੋਇਆ 100 ਸਾਲ ਪੁਰਾਣਾ ਮਕਾਨ, ਮਲਬੇ ਹੇਠ ਦੱਬਣ ਨਾਲ ਇੱਕੋ...
    • cjp protest supreme court
      ’ਭਟਕੇ ਨੌਜਵਾਨਾਂ ਨੂੰ ਸਮਝਾਓ, ਤਾਕਤ ਦੀ ਵਰਤੋਂ ਨਾ ਕਰਨ ਸੁਰੱਖਿਆ ਏਜੰਸੀਆਂ’, CJP...
    • petrol bomb thrown at former bangladesh captain  s house
      ਬੰਗਲਾਦੇਸ਼ ਦੇ ਸਾਬਕਾ ਕਪਤਾਨ ਦੇ ਘਰ 'ਤੇ ਸੁੱਟਿਆ ਪੈਟਰੋਲ ਬੰਬ, ਸ਼ੇਖ ਹਸੀਨਾ ਦੀ...
    • punjab boy fortune
      ਪੰਜਾਬ: ਬੰਦੇ ਨੂੰ 200 ਰੁਪਏ ਦੇ ਨੋਟ ਬਦਲੇ ਮਿਲੇ ਡੇਢ ਕਰੋੜ ਰੁਪਏ!
    • bsf action in punjab
      ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 28,00,00,000 ਰੁਪਏ ਦੀ ਹੈਰੋਇਨ
    • heavy rain alert in 7 districts punjab
      ਪੰਜਾਬ ਦੇ ਮੌਸਮ ਦੀ 9 ਅਗਸਤ ਤੱਕ ਵੱਡੀ ਅਪਡੇਟ ਜਾਰੀ! ਇਨ੍ਹਾਂ ਤਾਰੀਖ਼ਾਂ ਨੂੰ...
    • mother and son accident family
      ਕਹਿਰ ਓ ਰੱਬਾ! ਮਾਂ-ਪੁੱਤ ਦੀ ਇਕੱਠਿਆਂ ਦੀ ਮੌਤ, ਉਜੜ ਗਿਆ ਪਰਿਵਾਰ
    • government will impose tax on cylinders know what is the plan
      ਹੁਣ ਘਰੇਲੂ ਗੈਸ ਸਿਲੰਡਰ 'ਤੇ ਲੱਗੇਗਾ ਟੈਕਸ , ਹੈਰਾਨ ਕਰ ਦੇਵੇਗਾ ਇਸ ਰਿਪੋਰਟ ਦਾ...
    • rift in congress
      ਕਾਂਗਰਸ ਦੀ ਮੋਗਾ ਮੀਟਿੰਗ ਦੌਰਾਨ ਵੀ ਲੱਗੇ ਚੰਨੀ ਦੇ ਨਾਅਰੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +