ਲਿਓਨ (ਏਜੰਸੀ)- 192 ਮੈਂਬਰ ਦੇਸ਼ਾਂ ਵਾਲਾ ਇੰਟਰਨੈਸ਼ਨਲ ਪੁਲਸ ਸੰਗਠਨ, ਇੰਟਰਪੋਲ ਕਈ ਤਰ੍ਹਾਂ ਦੇ ਨੋਟਿਸ ਜਾਰੀ ਕਰਦਾ ਹੈ। ਇਸ ਦੀ ਸਥਾਪਨਾ ਦਾ ਮੁੱਖ ਮਕਸਦ ਦੁਨੀਆ ਦੀ ਪੁਲਸ ਨੂੰ ਇੰਨਾ ਸਮਰੱਥ ਬਣਾਉਣਾ ਹੈ ਕਿ ਪੂਰੀ ਦੁਨੀਆ ਰਹਿਣ ਲਈ ਇਕ ਸੁਰੱਖਿਅਤ ਸਥਾਨ ਬਣ ਸਕੇ। ਇੰਟਰਪੋਲ ਦੀ ਸਥਾਪਨਾ ਦਾ ਸਭ ਤੋਂ ਪਹਿਲਾ ਵਿਚਾਰ 1914 ਵਿਚ ਮੋਨਾਕੋ ਵਿਚ ਆਯੋਜਿਤ ਪਹਿਲੀ ਕੌਮਾਂਤਰੀ ਅਪਰਾਧਕ ਪੁਲਸ ਕਾਂਗਰਸ ਵਿਚ ਹੋਇਆ ਸੀ। ਅਧਿਕਾਰਤ ਤੌਰ 'ਤੇ ਇੰਟਰਪੋਲ ਦੀ ਸਥਾਪਨਾ 1923 ਵਿਚ ਕੀਤੀ ਗਈ ਸੀ ਅਤੇ ਇਸ ਦਾ ਹੈੱਡ ਆਫਿਸ ਲਿਓਨ, ਫਰਾਂਸ ਵਿਚ ਸਥਿਤ ਹੈ। ਇਸ ਦੇ ਮੌਜੂਦਾ ਚੇਅਰਮੈਨ 'ਮੇਂਗ ਹੋਂਗਵੇਈ' ਕਿਸੇ ਦੇਸ਼ ਵਿਚ ਅਪਰਾਧ ਕਰਕੇ ਦੂਜੇ ਦੇਸ਼ ਵਿਚ ਭੱਜਣ ਵਾਲਿਆਂ ਖਿਲਾਫ ਇੰਟਰਪੋਲ ਪੁਲਸ ਕੰਮ ਕਰਦੀ ਹੈ। ਇਹ ਨੋਟਿਸ ਵੱਖ-ਵੱਖ ਸਥਿਤੀਆਂ ਵਿਚ ਵੱਖਰੇ ਕਾਰਨਾਂ ਦੇ ਚੱਲਦੇ ਜਾਰੀ ਕੀਤੇ ਜਾਂਦੇ ਹਨ।
ਰੈੱਡ ਨੋਟਿਸ
ਇਹ ਨੋਟਿਸ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰਨ ਲਈ ਜਾਰੀ ਕੀਤੀ ਜਾਂਦਾ ਹੈ ਪਰ ਸਿਰਫ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਨਾਲ ਉਹ ਵਿਅਕਤੀ ਦੋਸ਼ੀ ਨਹੀਂ ਹੋ ਸਕਦਾ। ਉਸ ਨੂੰ ਅਦਾਲਤ ਤੋਂ ਵੀ ਦੋਸ਼ੀ ਕਰਾਰ ਦਿੱਤਾ ਜਾਣਾ ਚਾਹੀਦਾ ਹੈ ਪਰ ਇੰਟਰਪੋਲ ਕਿਸੇ ਵੀ ਮੈਂਬਰ ਦੇਸ਼ 'ਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਦਾ ਦਬਾਅ ਨਹੀਂ ਬਣਾ ਸਕਦੀ।
ਯੈਲੋ ਨੋਟਿਸ
ਇਹ ਨੋਟਿਸ ਅਕਸਰ ਗੁੰਮਸ਼ੁਦਾ ਲੋਕਾਂ ਲਈ ਜਾਰੀ ਕੀਤਾ ਜਾਂਦਾ ਹੈ। ਇਸ ਵਿਚ ਖਾਸ ਕਰਕੇ ਬੱਚੇ ਜਾਂ ਅਜਿਹੇ ਲੋਕ ਜੋ ਆਪਣੀ ਪਛਾਣ ਖੁਦ ਨਹੀਂ ਦੱਸ ਸਕਦੇ। ਇਸ ਨੋਟਿਸ ਵਿਚ ਸਰੀਰਕ ਬਣਾਵਟ, ਰੰਗ-ਰੂਪ, ਬਾਡੀ ਮਾਰਕ ਆਦਿ ਦਾ ਖਾਸ ਤੌਰ 'ਤੇ ਵੇਰਵਾ ਦਿੱਤਾ ਜਾਂਦਾ ਹੈ।
ਬਲੈਕ ਨੋਟਿਸ
ਇਹ ਨੋਟਿਸ ਅਣਪਛਾਤੇ ਲੋਕਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਇੰਟਰਪੋਲ ਵਲੋਂ ਜਾਰੀ ਕੀਤਾ ਜਾਂਦਾ ਹੈ। ਹਰ ਸਾਲ ਇੰਟਰਪੋਲ ਤਕਰੀਬਨ 150 ਅਜਿਹੇ ਨੋਟਿਸ ਜਾਰੀ ਕਰਦਾ ਹੈ।
ਗ੍ਰੀਨ ਨੋਟਿਸ
ਇਹ ਨੋਟਿਸ ਇਕ ਤਰ੍ਹਾਂ ਦੀ ਚਿਤਾਵਨੀ ਹੁੰਦੀ ਹੈ। ਇਹ ਉਨ੍ਹਾਂ ਖਿਲਾਫ ਜਾਰੀ ਕੀਤੀ ਜਾਂਦੀ ਹੈ ਜਿਨ੍ਹਾਂ ਨੇ ਪਹਿਲਾਂ ਕਦੇ ਅਪਰਾਧ ਕੀਤਾ ਹੈ। ਨਾਲ ਹੀ ਜਿਨ੍ਹਾਂ 'ਤੇ ਸ਼ੱਕ ਹੁੰਦਾ ਹੈ ਕਿ ਉਹ ਉਸ ਅਪਰਾਧ ਨੂੰ ਦੁਹਰਾ ਸਕਦੇ ਹਨ। ਇਸ ਵਿਚ ਸਰੀਰਕ ਸ਼ੋਸ਼ਣ ਵਿਚ ਜੁੜੇ ਅਪਰਾਧੀ, ਮਨੁੱਖੀ ਤਸਕਰ ਜ਼ਿਆਦਾਤਰ ਸ਼ਾਮਲ ਹੁੰਦੇ ਹਨ।
ਓਰੇਂਜ ਨੋਟਿਸ
ਇਹ ਨੋਟਿਸ ਉਦੋਂ ਜਾਰੀ ਕੀਤਾ ਜਾਂਦਾ ਹੈ ਜਦੋਂ ਸੁਰੱਖਿਆ ਦਾ ਕੋਈ ਖਤਰਾ ਮੰਡਰਾਉਂਦਾ ਹੈ। ਨੋਟਿਸ ਕਿਸੇ ਪ੍ਰੋਗਰਾਮ ਜਾਂ ਆਯੋਜਨ ਤੋਂ ਲੈ ਕੇ ਕਿਸੇ ਵਿਅਕਤੀ, ਵਸਤੂ, ਥਾਂ ਦੇ ਸਬੰਧ ਵਿਚ ਜਾਰੀ ਕੀਤਾ ਜਾ ਸਕਦਾ ਹੈ।
ਇੰਟਰਪੋਲ-ਯੂਨਾਈਟਿਡ ਸਕਿਓਰਿਟੀ ਕੌਂਸਲ ਸਪੈਸ਼ਲ ਨੋਟਿਸ
ਇਹ ਇਕ ਖਾਸ ਤਰ੍ਹਾਂ ਦਾ ਨੋਟਿਸ ਹੁੰਦਾ ਹੈ। ਇਸ ਨੂੰ ਅਜਿਹੀ ਕਿਸੇ ਸੰਸਥਾ, ਵਿਅਕਤੀ ਜਾਂ ਸਮੂਹ ਖਿਲਾਫ ਜਾਰੀ ਕੀਤਾ ਜਾ ਸਕਦਾ ਹੈ ਜੋ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਪਾਬੰਦਤ ਕਮੇਟੀ ਨਿਸ਼ਾਨੇ 'ਤੇ ਹੁੰਦਾ ਹੈ। ਇੰਟਰਪੋਲ ਹੁਣ ਤੱਕ ਅਜਿਹੇ 500 ਤੋਂ ਵੀ ਜ਼ਿਆਦਾ ਨੋਟਿਸ ਜਾਰੀ ਕਰ ਚੁੱਕਾ ਹੈ।
ਪਰਪਲ ਨੋਟਿਸ
ਅਪਰਾਧੀਆਂ ਵਲੋਂ ਕਿਸੇ ਅਪਰਾਧ ਲਈ ਇਸਤੇਮਾਲ ਕੀਤੀ ਗਈ ਮਾਡਸ ਆਪਰੇਂਡੀ, ਵਸਤਾਂ, ਯੰਤਰਾਂ ਅਤੇ ਲੁਕਾਉਣ ਦੇ ਤਰੀਕਿਆਂ 'ਤੇ ਜਾਣਕਾਰੀ ਮੰਗਣ ਜਾਂ ਦੇਣ ਲਈ ਪਰਪਲ ਨੋਟਿਸ ਜਾਰੀ ਕੀਤਾ ਜਾਂਦਾ ਹੈ। ਇਹ ਨੋਟਿਸ ਵਾਤਾਵਰਣ ਨਾਲ ਜੁੜੇ ਅਪਰਾਧਾਂ ਨਾਲ ਨਜਿੱਠਣ ਵਿਚ ਇੰਟਰਪੋਲ ਦੀ ਮਦਦ ਕਰਦਾ ਹੈ।
ਰਾਜੇ ਨੂੰ ਤਾਂ ਰਾਣੀ ਕਾਬੂ ਨਹੀਂ ਕਰ ਸਕਦੀ, ਮੇਰੀ ਕਿਵੇਂ ਸੁਣੇਗਾ : ਹਰਸਿਮਰਤ
NEXT STORY