ਮੁੰਬਈ : ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਦੇ ਪਤੀ ਅਰਬਾਜ਼ ਖਾਨ ਨਾਲ ਤਲਾਕ ਦੀਆਂ ਖਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਹੁਣੇ ਜਿਹੇ ਇਹ ਖਬਰ ਆਈ ਸੀ, ਜਿਸ 'ਚ ਮਲਾਇਕਾ ਨੇ ਕਿਹਾ ਸੀ ਕਿ ਉਹ ਅਰਬਾਜ਼ ਨੂੰ ਤਲਾਕ ਨਹੀਂ ਦੇਵੇਗੀ ਪਰ ਉਹ ਉਨ੍ਹਾਂ ਨਾਲ ਵੀ ਰਹਿਣਾ ਨਹੀਂ ਚਾਹੁੰਦੀ। ਇਸ ਤੋਂ ਬਾਅਦ ਮਲਾਇਕਾ ਨੇ ਇਕ ਹੋਰ ਝਟਕਾ ਦੇ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਅਸਲ 'ਚ ਮਲਾਇਕਾ ਨੇ ਆਪਣੇ ਨਾਂ ਤੋਂ ਖਾਨ ਸਰਨੇਮ ਹਟਾ ਦਿੱਤਾ ਹੈ। ਜਦੋਂ ਦਾ ਮਲਾਇਕਾ ਨੇ ਆਪਣੇ ਨਾਂ ਨਾਲ ਖਾਨ ਸਰਨੇਮ ਹਟਾਇਆ ਹੈ ਉਸ ਸਮੇਂ ਤੋਂ ਉਨ੍ਹਾਂ ਦੀ ਅਹਿਮੀਅਤ ਘੱਟ ਗਈ ਹੈ। ਇਸੀ ਦੌਰਾਨ ਹੁਣੇ ਜਿਹੇ ਜਦੋਂ ਮਲਾਇਕਾ ਇਕ ਸ਼ੋਅ 'ਚ ਪਹੁੰਚੀ ਤਾਂ ਉੱਥੇ ਉਨ੍ਹਾਂ ਦੇ ਨਾਂ ਨਾਲ ਖਾਨ ਲਗਾਇਆ ਗਿਆ। ਇਸ ਕਾਰਨ ਉਹ ਭੜਕ ਗਈ। ਖਬਰਾਂ ਅਨੁਸਾਰ ਉਹ ਹੁਣ ਉਹ ਆਪਣੇ ਸਾਈਨ 'ਚ ਸਿਰਫ ਅਰੋੜਾ ਹੀ ਲਿਖਦੀ ਹੈ।
ਜਾਣਕਾਰੀ ਅਨੁਸਾਰ ਮਲਾਇਕਾ ਨੂੰ ਹੁਣ ਕਿਤੇ ਵੀ ਕੰਮ ਨਹੀਂ ਮਿਲ ਰਿਹਾ। ਇਸ ਤੋਂ ਇਲਾਵਾ ਜੋ ਕੁਝ ਵੀ ਉਨ੍ਹਾਂ ਕੋਲ ਸੀ ਉਹ ਵੀ ਉਨ੍ਹਾਂ ਤੋਂ ਦੂਰ ਹੋ ਰਿਹਾ ਹੈ। ਮਲਾਇਕਾ ਟੀ.ਵੀ. ਦਾ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੀ ਜੱਜ ਰਹਿ ਚੁੱਕੀ ਹੈ। ਖਬਰਾਂ ਅਨੁਸਾਰ ਉਨ੍ਹਾਂ ਨੂੰ ਇਸ ਸ਼ੋਅ ਚੋਂ ਵੀ ਬਾਹਰ ਕੱਢ ਦਿੱਤਾ ਗਿਆ ਹੈ। ਹੁਣ ਉਨ੍ਹਾਂ ਜਗ੍ਹਾ ਅਦਾਕਾਰਾ ਜੈਕਲੀਨ ਫਰਨਾਡੀਜ਼ ਲਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਸ਼ੋਅ 'ਚ ਮਾਧੁਰੀ ਦੀ ਜਗ੍ਹਾ ਮਲਾਇਕਾ ਨੇ ਲੈ ਲਈ ਸੀ ਪਰ ਹੁਣ ਉਨ੍ਹਾਂ ਨੂੰ ਵੀ ਜੈਕਲੀਨ ਨੇ ਰਿਪਲੇਸ ਕਰ ਦਿੱਤਾ ਹੈ।
ਹਿਮਾਚਲ ਦੀ ਇਹ ਧੀ 'ਦਿ ਵੁਆਇਜ਼ ਆਫ ਇੰਡੀਆ' 'ਚ ਬਿਖੇਰੇਗੀ ਆਪਣੀ ਆਵਾਜ਼ ਦਾ ਜਾਦੂ (ਦੇਖੋ ਤਸਵੀਰਾਂ)
NEXT STORY