ਨਵੀਂ ਦਿੱਲੀ : ਕਾਨਜ਼ ਫਿਲਮ ਸਮਾਰੋਹ 'ਚ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦੇ ਫੈਸ਼ਨ ਅੰਦਾਜ਼ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ। ਆਪਣੇ ਅਨੋਖੇ ਸਟਾਈਲ ਸੈਂਸ ਲਈ ਪਛਾਣੀ ਜਾਣ ਵਾਲੀ ਅਦਾਕਾਰਾ ਦਾ ਕਹਿਣਾ ਹੈ ਕਿ ਉਹ ਪੱਛਮੀ ਤੇ ਭਾਰਤੀ ਸ਼ੈਲੀ ਨੂੰ ਮਿਲਾ ਕੇ ਬਣਾਈ ਪੌਸ਼ਾਕ ਪਹਿਨ ਕੇ ਬਹੁਤ ਖੁਸ਼ ਸੀ।
ਫਿਲਮ 'ਨੀਰਜਾ' ਦੀ 30 ਸਾਲਾ ਅਦਾਕਾਰਾ ਰਾਲਫ ਐਂਡ ਰੂਸੋ ਗਾਊਨ ਪਹਿਨ ਕੇ ਕਾਨ ਦੇ ਰੈੱਡ ਕਾਰਪੈੱਟ 'ਤੇ ਚੱਲੀ ਸੀ। ਇਸ ਗਾਊਨ ਨਾਲ ਉਸ ਨੇ ਵੱਡੇ ਝੁਮਕੇ ਵੀ ਪਹਿਨੇ ਸਨ। ਸੋਨਮ ਨੇ ਕਿਹਾ, ''ਮੈਂ ਕਾਨ ਸਮਾਰੋਹ ਵਿਚ ਹਮੇਸ਼ਾ ਆਪਣੇ ਪਹਿਰਾਵਿਆਂ 'ਚ ਭਾਰਤੀ ਤੱਤ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਇਹ ਇਕ ਕੌਮਾਂਤਰੀ ਮੰਚ ਹੈ। ਮੈਂ ਵਿਦੇਸ਼ ਵਿਚ ਆਪਣੇ ਦੇਸ਼ ਦੀ ਅਗਵਾਈ ਕਰਨਾ ਚਾਹੁੰਦੀ ਸੀ।''
ਜਦੋਂ ਜ਼ੀਨਤ ਦੇ ਲੱਕ ਦੁਆਲੇ ਬਾਂਹ ਪਾ ਕੇ ਅਮਿਤਾਭ ਲੇਟ ਗਏ
NEXT STORY