ਜਲੰਧਰ— ਜੇਕਰ ਤੁਸੀਂ ਵੀ ਸਮਾਰਟਫੋਨ ਖਰੀਦਣ ਤੋਂ ਬਾਅਦ ਮਾਇਕ੍ਰੋਸਾਫਟ ਦੇ ਐਪਸ ਲੱਭਣ 'ਚ ਪਰੇਸ਼ਾਨੀ ਹੁੰਦੀ ਹੈ ਤਾਂ ਅਗਲਾ ਸਮਾਰਟਫੋਨ ਖਰੀਦਣ ਸਮੇਂ ਇਹ ਸਮੱਸਿਆ ਵੀ ਹੱਲ ਹੋ ਜਾਵੇਗੀ। ਮਾਇਕ੍ਰੋਸਾਫਟ ਨੇ ਘੋਸ਼ਣਾ ਕੀਤੀ ਹੈ ਕਿ ਵਰਤਮਾਨ ਅਤੇ ਭਵਿੱਖ ਦੇ ਐਂਡ੍ਰਾਇਡ ਡਿਵਾਇਸਿਸ 'ਚ ਤੁਹਾਨੂੰ ਮਾਇਕ੍ਰੋਸਾਫਟ ਦੇ ਐਪਸ ਮਿਲਣਗੇ। ਮਾਇਕ੍ਰੋਸਾਫਟ ਨੇ ਇਸ ਲਈ 74 ਕੰਪਨਿਆਂ ਨਾਲ ਹੱਥ ਮਿਲਾਇਆ ਹੈ ਜਿਸ 'ਚ ਏਸਰ(Acer) ਤੋਂ ਲੈ ਕੇ ਆਸੂਸ(Asus) ਵਰਗੀਆਂ ਕੰਪਨਿਆਂ ਦੇ ਨਾਲ-ਨਾਲ ਸੋਨੀ, ਸੈਮਸੰਗ ਅਤੇ ਐੱਲ.ਜੀ ਵਰਗੀਆਂ ਲੋਕਪ੍ਰਿਅ ਕੰਪਨੀਆਂ ਵੀ ਸ਼ਾਮਿਲ ਹਨ।
ਲੋਕਾਂ ਨੂੰ ਨਵਾਂ ਐਂਡ੍ਰਾਇਡ ਡਿਵਾਈਸ ਖਰੀਦਣ ਸਮੇਂ ਆਫਿਸ ਸੂਟ, ਵਨਡ੍ਰਾਇਵ, ਸਕਾਇਪ ਅਤੇ ਹੋਰ ਕੰਮ ਦੇ ਐਪਸ ਪਹਿਲਾਂ ਤੋਂ ਹੀ ਇੰਸਟਾਲ ਮਿਲਣਗੇ। ਹਾਲਾਂਕਿ ਮਾਇਕ੍ਰੋਸਾਫਟ ਨੇ ਆਪਣੇ ਵਿਜ਼ਨ ਦੇ ਬਾਰੇ ਤਾਂ ਨਹੀਂ ਦੱਸਿਆ ਪਰ ਇਸ ਘੋਸ਼ਣਾ ਨਾਲ ਇੰਨਾ ਅੰਦਾਜਾ ਤਾਂ ਲਗਾਇਆ ਹੀ ਜਾ ਸਕਦਾ ਹੈ ਕਿ ਕੰਪਨੀ ਆਪਣੇ ਐਪਸ ਨੂੰ ਜ਼ਿਆਦਾ ਤੋ ਜ਼ਿਆਦਾ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀ ਹੈ।
ਪਰ ਇਸ ਰਿਪੋਰਟ 'ਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ ਕਿ ਐਂਡ੍ਰਇਡ ਡਿਵਾਇਸ 'ਚ ਪਹਿਲਾਂलਤੋਂ ਇੰਸਟਾਲ ਇਨ੍ਹਾਂ ਐਪਸ ਨੂੰ ਜ਼ਰੂਰਤ ਨਾ ਹੋਣ 'ਤੇ ਅਨਇੰਸਟਾਲ ਕੀਤਾ ਜਾ ਸਕੇਗਾ ਜਾਂ ਨਹੀਂ।
ਵਿਗਿਆਨਕਾਂ ਨੇ ਕੀਤਾ ਕਮਾਲ: 15 ਮਿੰਟਾਂ 'ਚ ਠੀਕ ਹੋਵੇਗੀ ਸੱਟ
NEXT STORY